ਯੋਗੀ ਕੈਬਨਿਟ ਵੱਲੋਂ 10 ਪ੍ਰਸਤਾਵਾਂ ਨੂੰ ਮਨਜ਼ੂਰੀ, ਅਧਿਆਪਕਾਂ ਦੀਆਂ ਤਨਖ਼ਾਹਾਂ 'ਚ ਮੋਟਾ ਵਾਧਾ
ਹੁਣ ਪ੍ਰੋਫੈਸਰ ਨੂੰ 90 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤੇ ਦੇ ਬਦਲੇ 1,35,000 ਰੁਪਏ, ਐਸੋਸੀਏਟ ਪ੍ਰੋਫੈਸਰ ਨੂੰ 80 ਹਜ਼ਾਰ ਰੁਪਏ ਦੀ ਥਾਂ 1,20,000 ਰੁਪਏ, ਸਹਾਇਕ ਪ੍ਰੋਫੈਸਰ ਨੂੰ 90 ਹਜ਼ਾਰ ਤੋਂ 90 ਹਜ਼ਾਰ ਰੁਪਏ ਤੇ ਲੈਕਚਰਾਰ ਨੂੰ 50 ਹਜ਼ਾਰ ਰੁਪਏ ਦੀ ਥਾਂ 75,000 ਰੁਪਏ ਦਿੱਤੇ ਜਾਣਗੇ।
ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪ੍ਰਧਾਨਗੀ ਹੇਠ ਅੱਜ ਕੈਬਨਿਟ ਦੀ ਬੈਠਕ ਹੋਈ, ਜਿਸ ਵਿੱਚ 10 ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ। ਬੈਠਕ ਵਿੱਚ ਉੱਤਰ ਪ੍ਰਦੇਸ਼ ਉਦਯੋਗਿਕ ਨਿਵੇਸ਼ ਤੇ ਰੁਜ਼ਗਾਰ ਉਤਸ਼ਾਹ ਨੀਤੀ- 2017 ਦੇ ਤਹਿਤ ਵੱਡੇ ਉਦਯੋਗਿਕ ਪ੍ਰਾਜੈਕਟ ਸਥਾਪਤ ਕਰਨ ਵਾਲੀਆਂ 7 ਕੰਪਨੀਆਂ ਨੂੰ 'ਲੈਟਰ ਆਫ਼ ਕੰਫਰਟ' ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਇਸ ਦੇ ਨਾਲ ਹੀ ਮੰਤਰੀ ਮੰਡਲ ਨੇ ਮੈਡੀਕਲ ਕਾਲਜਾਂ ਵਿੱਚ ਠੇਕੇ ਦੇ ਅਧਿਆਪਕਾਂ ਦੇ ਤਨਖਾਹ ਸਕੇਲ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ।
ਹੁਣ ਪ੍ਰੋਫੈਸਰ ਨੂੰ 90 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤੇ ਦੇ ਬਦਲੇ 1,35,000 ਰੁਪਏ, ਐਸੋਸੀਏਟ ਪ੍ਰੋਫੈਸਰ ਨੂੰ 80 ਹਜ਼ਾਰ ਰੁਪਏ ਦੀ ਥਾਂ 1,20,000 ਰੁਪਏ, ਸਹਾਇਕ ਪ੍ਰੋਫੈਸਰ ਨੂੰ 90 ਹਜ਼ਾਰ ਤੋਂ 90 ਹਜ਼ਾਰ ਰੁਪਏ ਤੇ ਲੈਕਚਰਾਰ ਨੂੰ 50 ਹਜ਼ਾਰ ਰੁਪਏ ਦੀ ਥਾਂ 75,000 ਰੁਪਏ ਦਿੱਤੇ ਜਾਣਗੇ।
ਅਰੋਗਿਆ ਨਿਧੀ ਦੇ ਤਹਿਤ ਸਥਾਪਤ ਮੁੱਖ ਮੰਤਰੀ ਸਿਹਤ ਸੁਰੱਖਿਆ ਫੰਡ ਵਿੱਚ ਸੋਧਾਂ ਸੰਬੰਧੀ ਪ੍ਰਸਤਾਵ ਪਾਸ ਕੀਤਾ ਗਿਆ ਹੈ। ਹੁਣ ਇਸ ਦੀ ਰਕਮ ਪੇਂਡੂ ਖੇਤਰਾਂ ਵਿੱਚ 24 ਹਜ਼ਾਰ ਤੋਂ ਵਧਾ ਕੇ 46 ਹਜ਼ਾਰ ਅਤੇ ਸ਼ਹਿਰੀ ਖੇਤਰਾਂ ਵਿੱਚ 56,500 ਕਰ ਦਿੱਤੀ ਗਈ ਹੈ। ਜਿਸ ਕਾਰਨ ਪਰਿਵਾਰਾਂ ਦੀ ਗਿਣਤੀ ਵੱਧ ਗਈ ਹੈ।
ਯੂਪੀ ਉਦਯੋਗਿਕ ਨਿਵੇਸ਼ ਤੇ ਰੁਜ਼ਗਾਰ ਉਤਸ਼ਾਹ ਨੀਤੀ 2017 ਨੂੰ ਲਾਗੂ ਕਰਨ ਨਾਲ ਜੁੜੇ ਨਿਯਮਾਂ ਦੇ ਤਹਿਤ ਰਾਜ ਵਿਚ ਮੈਗਾ ਪ੍ਰਾਜੈਕਟਾਂ ਦੀ ਸਥਾਪਨਾ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਦਿੱਤੀਆਂ ਜਾ ਰਹੀਆਂ ਵਿਸ਼ੇਸ਼ ਸਹੂਲਤਾਂ ਤੇ ਰਿਆਇਤਾਂ ਬਾਰੇ ਪ੍ਰਸਤਾਵ ਪਾਸ ਕੀਤਾ ਗਿਆ ਹੈ।