Aadhaar Card: ਆਧਾਰ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, 14 ਜੂਨ ਤੱਕ ਕਰ ਲਵੋ ਇਹ ਕੰਮ, ਨਹੀਂ ਤਾਂ...
ਹਰ ਭਾਰਤੀ ਭਾਵੇਂ ਉਹ ਬੱਚਾ ਹੋਏ ਭਾਵੇਂ ਬਜ਼ੁਰਗ ਜਾਂ ਫਿਰ ਨੌਜਵਾਨ ਹਰ ਕਿਸੇ ਲਈ ਆਧਾਰ ਕਾਰਡ ਜ਼ਰੂਰੀ ਹੈ। ਇਸ ਤੋਂ ਬਿਨ੍ਹਾਂ ਬਹੁਤ ਸਾਰੇ ਕੰਮ ਰੁਕ ਸਕਦੇ ਹਨ ਅਤੇ ਕਈ ਤਰ੍ਹਾਂ ਦੀਆਂ ਸਰਕਾਰੀ ਯੋਜਨਾ ਤੋਂ ਵਾਂਝੇ ਹੋ ਸਕਦੇ ਹੋ।

Aadhaar Card: ਆਧਾਰ ਕਾਰਡ, ਜੋ ਕਿ ਹਰ ਭਾਰਤੀ ਦੀ ਅਹਿਮ ਪਛਾਣ ਹੈ। ਅੱਜਕੱਲ ਹਰ ਜ਼ਰੂਰੀ ਕੰਮ ਲਈ ਬਹੁਤ ਹੀ ਲਾਜ਼ਮੀ ਹੋ ਗਿਆ ਹੈ – ਚਾਹੇ ਸਕੂਲ ’ਚ ਦਾਖਲਾ ਲੈਣਾ ਹੋਵੇ, ਬੈਂਕ ਨਾਲ ਜੁੜਿਆ ਕੋਈ ਕੰਮ ਹੋਵੇ ਜਾਂ ਕਿਸੇ ਸਰਕਾਰੀ ਯੋਜਨਾ ਦਾ ਲਾਭ ਲੈਣਾ ਹੋਵੇ। ਪਰ ਜੇਕਰ ਤੁਹਾਡੇ ਆਧਾਰ ਕਾਰਡ ’ਚ ਨਾਂ, ਪਤਾ ਜਾਂ ਹੋਰ ਕੋਈ ਜਾਣਕਾਰੀ ਗਲਤ ਹੈ, ਤਾਂ ਕਈ ਕੰਮ ਰੁਕ ਸਕਦੇ ਹਨ।
ਫ੍ਰੀ ’ਚ ਆਧਾਰ ਅੱਪਡੇਟ ਕਰਨ ਦਾ ਮੌਕਾ
UIDAI ਵੱਲੋਂ ਲੋਕਾਂ ਨੂੰ ਰਾਹਤ ਦਿੰਦਿਆਂ ਆਧਾਰ ਅੱਪਡੇਟ ਦੀ ਸਹੂਲਤ ਬਿਨਾਂ ਕਿਸੇ ਫੀਸ ਦੇ ਉਪਲਬਧ ਕਰਵਾਈ ਗਈ ਹੈ। ਹੁਣ ਤੁਸੀਂ 14 ਜੂਨ 2025 ਤੱਕ ਆਪਣੇ ਆਧਾਰ ਕਾਰਡ ’ਚ ਆਨਲਾਈਨ ਮੁਫ਼ਤ ਸੋਧ ਕਰ ਸਕਦੇ ਹੋ। ਪਹਿਲਾਂ ਇਹ ਅੰਤਿਮ ਤਾਰੀਖ 14 ਦਸੰਬਰ 2024 ਸੀ, ਪਰ ਹੁਣ ਇਸਨੂੰ ਵਧਾ ਕੇ 14 ਜੂਨ 2025 ਕਰ ਦਿੱਤਾ ਗਿਆ ਹੈ।
14 ਜੂਨ ਤੋਂ ਬਾਅਦ ਦੇਣੀ ਪਏਗੀ ਫੀਸ
ਜੇਕਰ ਤੁਸੀਂ 14 ਜੂਨ 2025 ਤੋਂ ਬਾਅਦ ਆਪਣੇ ਆਧਾਰ ਕਾਰਡ ਵਿੱਚ ਸੋਧ ਕਰਵਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ 50 ਰੁਪਏ ਫੀਸ ਦੇਣੀ ਪਏਗੀ। ਇਹ ਚਾਰਜ myAadhaar ਪੋਰਟਲ ਰਾਹੀਂ ਆਨਲਾਈਨ ਅੱਪਡੇਟ ਕਰਨ 'ਤੇ ਵੀ ਲਾਗੂ ਹੋਵੇਗਾ।
ਜੇਕਰ ਤੁਸੀਂ ਆਪਣੀ ਤਸਵੀਰ ਜਾਂ ਬਾਇਓਮੇਟ੍ਰਿਕ ਜਾਣਕਾਰੀ (ਉਂਗਲੀਆਂ ਦੇ ਨਿਸ਼ਾਨ, ਅੱਖ ਦੀ ਸਕੈਨ ਆਦਿ) ਅੱਪਡੇਟ ਕਰਵਾਉਣੀ ਹੈ, ਤਾਂ ਤੁਹਾਨੂੰ ਆਧਾਰ ਸੇਵਾ ਕੇਂਦਰ ਜਾਣਾ ਪਵੇਗਾ।
ਆਧਾਰ ਆਨਲਾਈਨ ਕਿਵੇਂ ਅੱਪਡੇਟ ਕਰੀਏ?
ਵੈੱਬਸਾਈਟ https://myaadhaar.uidai.gov.in 'ਤੇ ਜਾਓ।
ਆਧਾਰ ਨੰਬਰ ਅਤੇ ਕੈਪਚਾ ਭਰੋ, ਫਿਰ OTP ਰਾਹੀਂ ਲੌਗਇਨ ਕਰੋ।
‘Document Update’ ਵਿਕਲਪ 'ਤੇ ਕਲਿੱਕ ਕਰੋ।
ਜਿਸ ਜਾਣਕਾਰੀ ਨੂੰ ਠੀਕ ਕਰਨਾ ਹੈ, ਉਹ ਚੁਣੋ ਅਤੇ ਜ਼ਰੂਰੀ ਦਸਤਾਵੇਜ਼ ਅਪਲੋਡ ਕਰੋ।
ਫਾਰਮ ਸਬਮਿਟ ਕਰੋ, ਤੁਹਾਨੂੰ ਇੱਕ URN ਨੰਬਰ ਮਿਲੇਗਾ, ਜਿਸ ਰਾਹੀਂ ਤੁਸੀਂ ਆਪਣੀ ਅੱਪਡੇਟ ਦੀ ਸਥਿਤੀ (Status) ਚੈੱਕ ਕਰ ਸਕਦੇ ਹੋ।
10 ਸਾਲ ਪੁਰਾਣੇ ਆਧਾਰ ਕਾਰਡ ਵਾਲਿਆਂ ਲਈ ਜ਼ਰੂਰੀ ਸੂਚਨਾ
UIDAI ਵੱਲੋਂ ਦੱਸਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਦੇ ਆਧਾਰ ਕਾਰਡ ਨੂੰ 10 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ, ਉਨ੍ਹਾਂ ਨੂੰ ਵੀ ਆਪਣਾ ਆਧਾਰ ਅੱਪਡੇਟ ਕਰਵਾ ਲੈਣਾ ਚਾਹੀਦਾ ਹੈ।
ਇਹ ਅੱਪਡੇਟ ਵੀ 14 ਜੂਨ 2025 ਤੱਕ ਮੁਫ਼ਤ ਕੀਤਾ ਜਾ ਸਕਦਾ ਹੈ।
ਆਧਾਰ ਅੱਪਡੇਟ ਕਰਵਾਉਣਾ ਕਿਉਂ ਜ਼ਰੂਰੀ ਹੈ?
ਜੇਕਰ ਆਧਾਰ ਕਾਰਡ ਵਿੱਚ ਪੁਰਾਣੀ ਜਾਂ ਗਲਤ ਜਾਣਕਾਰੀ ਹੋਵੇ, ਤਾਂ ਇਸ ਕਾਰਨ ਬੈਂਕ ਕੰਮ, ਸਰਕਾਰੀ ਯੋਜਨਾਵਾਂ ਜਾਂ ਪਛਾਣ ਨਾਲ ਸੰਬੰਧਤ ਹੋਰ ਕਈ ਜ਼ਰੂਰੀ ਕੰਮਾਂ ਵਿੱਚ ਦਿੱਕਤ ਆ ਸਕਦੀ ਹੈ।
ਇਸ ਮੁਫ਼ਤ ਅੱਪਡੇਟ ਸਕੀਮ ਰਾਹੀਂ ਤੁਸੀਂ ਬਿਨਾਂ ਕੋਈ ਫੀਸ ਦੇ ਆਪਣੇ ਆਧਾਰ ਕਾਰਡ ਨੂੰ ਠੀਕ ਕਰਵਾ ਸਕਦੇ ਹੋ, ਜੋ ਤੁਹਾਡੀ ਪਛਾਣ ਅਤੇ ਲੈਣ-ਦੇਣ ਦੇ ਕੰਮਾਂ ਲਈ ਬਹੁਤ ਲਾਭਕਾਰੀ ਹੈ।






















