Punjab News: ਪੰਜਾਬ ਸਰਕਾਰ ਨੇ ਇਸ ਬੈਂਕ ਨੂੰ ਕੀਤਾ ਬਲੈਕਲਿਸਟ, ਹੁਣ ਨਹੀਂ ਹੋਏਗੀ ਕੋਈ ਡੀਲ
ਪੰਜਾਬ ਸਰਕਾਰ ਵੱਲੋਂ ਇੱਕ ਬੈਂਕ ਨੂੰ ਲੈ ਕੇ ਬਹੁਤ ਹੀ ਸਖ਼ਤ ਫੈਸਲਾ ਲਿਆ ਗਿਆ ਹੈ, ਜਿਸ ਦੇ ਤਹਿਤ ਹੁਣ ਉਸ ਬੈਂਕ ਨਾਲ ਕੋਈ ਵੀ ਲੈਣ-ਦੇਣ ਨਹੀਂ ਕੀਤਾ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ, ਪੰਜਾਬ ਸਰਕਾਰ ਨੇ HDFC ਬੈਂਕ ਖ਼ਿਲਾਫ ਸਖ਼ਤ ਰਵੱਈਆ..

ਪੰਜਾਬ ਸਰਕਾਰ ਵੱਲੋਂ ਇੱਕ ਬੈਂਕ ਨੂੰ ਲੈ ਕੇ ਬਹੁਤ ਹੀ ਸਖ਼ਤ ਫੈਸਲਾ ਲਿਆ ਗਿਆ ਹੈ, ਜਿਸ ਦੇ ਤਹਿਤ ਹੁਣ ਉਸ ਬੈਂਕ ਨਾਲ ਕੋਈ ਵੀ ਲੈਣ-ਦੇਣ ਨਹੀਂ ਕੀਤਾ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ, ਪੰਜਾਬ ਸਰਕਾਰ ਨੇ HDFC ਬੈਂਕ ਖ਼ਿਲਾਫ ਸਖ਼ਤ ਰਵੱਈਆ ਅਪਣਾਇਆ ਹੈ। ਸਰਕਾਰੀ ਸੂਤਰਾਂ ਮੁਤਾਬਕ, ਪੰਜਾਬ ਸਰਕਾਰ ਨੇ HDFC ਬੈਂਕ ਨੂੰ ਡੀ-ਇੰਪੈਨਲ ਕਰਕੇ ਉਸ ਨਾਲ ਸਾਰੇ ਸਰਕਾਰੀ ਸਬੰਧ ਤੋੜ ਦਿੱਤੇ ਹਨ।
ਇਹ ਕਦਮ ਇਸ ਕਰਕੇ ਚੁੱਕਿਆ ਗਿਆ ਕਿਉਂਕਿ ਬੈਂਕ ਨੇ ਪਿਛਲੇ ਦਿਨੀਂ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੂੰ ਦਿੱਤੀ ਗਈ ਰਕਮ ਸਮੇਂ ’ਤੇ ਵਾਪਸ ਨਹੀਂ ਕੀਤੀ, ਜਿਸ ਕਰਕੇ ਸਰਕਾਰ ਦੇ ਵਿੱਤੀ ਲੈਣ-ਦੇਣ ’ਤੇ ਨੁਕਸਾਨ ਹੋਇਆ।
ਇਸ ਬੈਂਕ ਕੋਈ ਵੀ ਸਰਕਾਰੀ ਲੈਣ-ਦੇਣ ਨਹੀਂ ਕੀਤਾ ਜਾਏ
ਇਸ ਮਾਮਲੇ ’ਤੇ ਗੰਭੀਰ ਨੋਟਿਸ ਲੈਂਦੇ ਹੋਏ ਪੰਜਾਬ ਦੇ ਵਿੱਤ ਵਿਭਾਗ ਨੇ ਸਾਰੇ ਵਿਭਾਗਾਂ ਦੇ ਸਕੱਤਰਾਂ, ਨਿਰਦੇਸ਼ਕਾਂ, ਪੰਚਾਇਤਾਂ, ਵਿਕਾਸ ਅਥਾਰਟੀਆਂ ਅਤੇ ਬੋਰਡ-ਨਿਗਮਾਂ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਹੈ ਕਿ HDFC ਬੈਂਕ ਸਰਕਾਰ ਵੱਲੋਂ ਭੇਜੇ ਜਾ ਰਹੇ ਸਮੇਂ-ਸਿਰ ਵਿੱਤੀ ਲੈਣ-ਦੇਣ ਸੰਬੰਧੀ ਹੁਕਮਾਂ ਦੀ ਪਾਲਣਾ ਨਹੀਂ ਕਰ ਰਿਹਾ।
ਇਹ ਵੀ ਆਖਿਆ ਗਿਆ ਕਿ ਇਨ੍ਹਾਂ ਹਾਲਾਤਾਂ ਵਿੱਚ ਬੈਂਕ ਨਾਲ ਕਿਸੇ ਵੀ ਕਿਸਮ ਦਾ ਸਰਕਾਰੀ ਕਾਰੋਬਾਰ ਕਰਨਾ ਮੁਸ਼ਕਲ ਹੋ ਗਿਆ ਹੈ। ਇਸੀ ਕਾਰਨ HDFC ਬੈਂਕ ਨੂੰ ਡੀ-ਇੰਪੈਨਲ ਕੀਤਾ ਜਾ ਰਿਹਾ ਹੈ ਅਤੇ ਹੁਣ ਇਸ ਨਾਲ ਕੋਈ ਵੀ ਸਰਕਾਰੀ ਲੈਣ-ਦੇਣ ਨਹੀਂ ਕੀਤਾ ਜਾਣਾ ਚਾਹੀਦਾ।
ਇਨ੍ਹਾਂ ਬੈਂਕਾਂ ਨਾਲ ਕੀਤਾ ਜਾ ਸਕਦਾ ਹੈ ਲੈਣ-ਦੇਣ
ਵਿੱਤ ਵਿਭਾਗ ਵੱਲੋਂ ਸਾਰੇ ਵਿਭਾਗਾਂ ਨੂੰ ਬੈਂਕਾਂ ਦੀ ਇੱਕ ਸੂਚੀ ਜਾਰੀ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਇਹਨਾਂ ਵਿੱਚੋਂ ਕਿਸੇ ਵੀ ਬੈਂਕ ਨਾਲ ਲੈਣ-ਦੇਣ ਕੀਤਾ ਜਾ ਸਕਦਾ ਹੈ। ਇਹਨਾਂ ਬੈਂਕਾਂ ਵਿੱਚ ਸ਼ਾਮਲ ਹਨ:
ਸੈਂਟ੍ਰਲ ਬੈਂਕ, ਪੰਜਾਬ ਗ੍ਰਾਮੀਣ ਬੈਂਕ, ਕੇਨਰਾ ਬੈਂਕ, ਪੰਜਾਬ ਨੇਸ਼ਨਲ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਭਾਰਤੀਅ ਸਟੇਟ ਬੈਂਕ (SBI), ਯੂਨਿਅਨ ਬੈਂਕ ਆਫ ਇੰਡੀਆ, ਬੈਂਕ ਆਫ ਇੰਡੀਆ, ਯੂਕੋ ਬੈਂਕ, ਇੰਡਸਇੰਡ ਬੈਂਕ, ICICI ਬੈਂਕ, ਬੈਂਕ ਆਫ ਬਡੌਦਾ, IDBI ਬੈਂਕ, ਕੈਪਿਟਲ ਸਮਾਲ ਫਾਇਨੈਂਸ ਬੈਂਕ, AU ਸਮਾਲ ਫਾਇਨੈਂਸ ਬੈਂਕ, ਪੰਜਾਬ ਸਟੇਟ ਕੋਆਪਰੇਟਿਵ ਬੈਂਕ, ਕੋਟਕ ਮਹਿੰਦਰਾ ਬੈਂਕ, ਯਸ ਬੈਂਕ, ਫੈਡਰਲ ਬੈਂਕ ਅਤੇ ਬੈਂਕ ਆਫ ਮਹਾਰਾਸ਼ਟਰਾ।






















