ਸੂਬੇ ਦੇ 138 ਥਾਣਿਆਂ 'ਚੋਂ 12 'ਚ ਮਹਿਲਾ ਐਸਐਚਓ, ਡਿੱਗਿਆ ਜੁਰਮ ਦਾ ਗ੍ਰਾਫ
ਉਧਰ ਉਪ ਮੰਡਲ ਪੁਲਿਸ ਅਧਿਕਾਰੀ ਪੰਜ ਤਾਇਨਾਤ ਹਨ। ਹਿਮਾਚਲ ਵਿੱਚ ਤਿੰਨ ਜ਼ਿਲ੍ਹਿਆਂ ਨੂੰ ਛੱਡ ਕੇ ਹੋਰਨਾ ਜ਼ਿਲ੍ਹਿਆਂ ਵਿੱਚ ਅਪਰਾਧ ਘੱਟ ਹੋਏ ਹਨ। ਇੰਨਾ ਹੀ ਨਹੀਂ ਜਿੱਥੇ ਮਹਿਲਾ ਪੁਲਿਸ ਅਧਿਕਾਰੀ ਤਾਇਨਾਤ ਹਨ, ਉੱਥੇ ਅਪਰਾਧਾਂ ਵਿੱਚ ਵੀ ਕਮੀ ਆਈ ਹੈ।
ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਕੁੱਲ 138 ਥਾਣੇ ਹਨ, ਜਿਨ੍ਹਾਂ ਨੂੰ ਅਪਰਾਧਾਂ ਨਾਲ ਨਜਿੱਠਣ ਲਈ ਤਿਆਰ ਕੀਤਾ ਗਿਆ ਹੈ। ਦੱਸ ਦਈਏ ਕਿ ਇਨ੍ਹਾਂ ਥਾਣਿਆਂ ਵਿੱਚ ਸਿਰਫ 11 ਮਹਿਲਾ ਥਾਣੇ ਸ਼ਾਮਲ ਹਨ। ਹਿਮਾਚਲ ਦੇ 13 ਪੁਲਿਸ ਜ਼ਿਲ੍ਹਿਆਂ 'ਚੋਂ ਕਿੰਨੌਰ ਤੇ ਸਪਿਤੀ ਨੂੰ ਛੱਡ ਕੇ 11 ਪੁਲਿਸ ਜ਼ਿਲ੍ਹਿਆਂ ਵਿੱਚ ਮਹਿਲਾ ਪੁਲਿਸ ਥਾਣੇ ਸਥਾਪਤ ਕੀਤੇ ਗਏ ਹਨ।
ਇਸ ਦੇ ਨਾਲ ਹੀ 138 ਥਾਣਿਆਂ 'ਚੋਂ 12 ਥਾਣਿਆਂ ਵਿੱਚ ਮਹਿਲਾ ਪੁਲਿਸ ਇੰਚਾਰਜ (ਐਸਐਚਓ) ਤਾਇਨਾਤ ਹਨ। ਹਿਮਾਚਲ ਵਿੱਚ ਰੇਂਜ ਪੱਧਰ ਦੀ 1 ਮਹਿਲਾ ਅਧਿਕਾਰੀ, ਜ਼ਿਲ੍ਹਾ ਪੁਲਿਸ ਸੁਪਰਡੈਂਟ (ਐਸਪੀ) 3 ਜ਼ਿਲ੍ਹਿਆਂ ਵਿੱਚ ਤਾਇਨਾਤ ਹਨ ਜਦੋਂਕਿ 1 ਵਧੀਕ ਪੁਲਿਸ ਸੁਪਰਡੈਂਟ ਪੁਲਿਸ ਇੱਕ ਜ਼ਿਲ੍ਹੇ ਵਿੱਚ ਤਾਇਨਾਤ ਹੈ।
ਉਧਰ ਉਪ ਮੰਡਲ ਪੁਲਿਸ ਅਧਿਕਾਰੀ (DSP) ਪੰਜ ਤਾਇਨਾਤ ਹਨ। ਹਿਮਾਚਲ ਵਿੱਚ ਤਿੰਨ ਜ਼ਿਲ੍ਹਿਆਂ ਨੂੰ ਛੱਡ ਕੇ ਹੋਰਨਾ ਜ਼ਿਲ੍ਹਿਆਂ ਵਿੱਚ ਅਪਰਾਧ ਘੱਟ ਹੋਏ ਹਨ। ਇੰਨਾ ਹੀ ਨਹੀਂ ਜਿੱਥੇ ਮਹਿਲਾ ਪੁਲਿਸ ਅਧਿਕਾਰੀ ਤਾਇਨਾਤ ਹਨ, ਉੱਥੇ ਅਪਰਾਧਾਂ ਵਿੱਚ ਵੀ ਕਮੀ ਆਈ ਹੈ।
ਹਿਮਾਚਲ ਪ੍ਰਦੇਸ਼ ਦੇ ਪੁਲਿਸ ਮੁਖੀ (ਡੀਜੀਪੀ) ਸੰਜੇ ਕੁੰਡੂ ਦਾ ਕਹਿਣਾ ਹੈ ਕਿ ਹਿਮਾਚਲ ਪੁਲਿਸ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਈ ਜਾ ਰਹੀ ਹੈ। ਪਹਿਲਾਂ 13 ਫੀਸਦੀ ਔਰਤਾਂ ਪੁਲਿਸ ਵਿੱਚ ਭਰਤੀ ਕੀਤੀਆਂ ਜਾ ਰਹੀਆਂ ਸੀ ਪਰ ਇਸ ਵਾਰ ਇਹ ਕੋਟਾ ਵਧਾ ਕੇ 25 ਫੀਸਦੀ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮਹਿਲਾ ਅਧਿਕਾਰੀਆਂ ਨਾਲ ਪੁਲਿਸ ਦਾ ਤਜਰਬਾ ਬਹੁਤ ਵਧੀਆ ਰਿਹਾ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਸ਼ਿਮਲਾ, ਕਿੰਨੌਰ ਤੇ ਮੰਡੀ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਔਰਤਾਂ ਵਿਰੁੱਧ ਅਪਰਾਧਾਂ ਵਿੱਚ ਕਮੀ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ: Farmers Protest: 15 ਅਕਤੂਬਰ ਦੀ ਕਰਤੂਤ, 26 ਜਨਵਰੀ ਵਾਲੀ ਸਾਜਿਸ਼ ਦੀ ਹੀ ਅਗਲੀ ਕੜੀ' ਕਿਸਾਨਾਂ ਨੂੰ ਏਜੰਸੀਆਂ 'ਤੇ ਸ਼ੱਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: