ਪੜਚੋਲ ਕਰੋ
Advertisement
ਸਰਕਾਰੀ ਠੇਕੇ ਲੈਣ ਵਾਲੀ ਕੰਪਨੀ 'ਤੇ ਛਾਪੇ, 100 ਕਰੋੜ ਰੁਪਏ ਤੇ 90 ਕਿੱਲੋ ਸੋਨਾ ਬਰਾਮਦ
ਚੇਨਈ: ਇਨਕਮ ਟੈਕਟ ਵਿਭਾਗ ਨੇ ਚੇਨਈ ਵਿੱਚ ਇੱਕ ਛਾਪੇ ਦੌਰਾਨ 100 ਕਰੋੜ ਰੁਪਏ ਦੀ ਨਕਦੀ ਤੇ 90 ਕਿੱਲੋ ਸੋਨਾ ਬਰਾਮਦ ਹੋਇਆ ਹੈ। ਇਹ ਛਾਪਾ ਚੇਨਈ ਵਿੱਚ ਸੜਕ ਠੇਕੇਦਾਰ ਨਾਗਰਾਜਨ ਸੇਯਦੁਰਈ ਦੀ ਕੰਪਨੀ ਐਸਕੇਜੀ ਗਰੁੱਪ ਦੇ ਦਫ਼ਤਰਾਂ ਵਿੱਚ ਮਾਰਿਆ ਗਿਆ ਸੀ। ਸੋਮਵਾਰ ਸਵੇਰੇ 6 ਵਜੇ ‘ਆਪਰੇਸ਼ਨ ਪਾਰਕਿੰਗ ਮਨੀ’ ਨਾਂ ਦੇ ਆਪਰੇਸ਼ਨ ਤਹਿਤ ਕਰ ਵਿਭਾਗ ਨੇ ਤਾਮਿਲਨਾਡੂ ਵਿੱਚ 22 ਵੱਖ-ਵੱਖ ਥਾਈਂ ਛਾਪੇ ਮਾਰੇ, ਜਿਸ ਵਿੱਚ ਪੁਲਿਸ ਨੂੰ ਇੰਨੀ ਮੋਟੀ ਰਕਮ ਬਰਾਮਦ ਹੋਈ ਹੈ।
100 ਕਰੋੜ ਰੁਪਏ ਦਾ ਕਿਧਰੇ ਵੀ ਰਿਕਾਰਡ ਨਹੀਂ22 ਥਾਈਂ ਰੇਡ ਮਾਰਨ ਤੇ ਇੰਨੇ ਪੈਸੇ ਬਰਾਮਦ ਕਰਨ ਬਾਅਦ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਹੋਰ ਥਾਵਾਂ ’ਤੇ ਹਾਲ਼ੇ ਵੀ ਰੇਡ ਜਾਰੀ ਹੈ। ਇਹ ਆਪਰੇਸ਼ਨ ਇਨਕਮ ਟੈਕਸ ਵਿਭਾਗ ਦੀ ਚੇਨਈ ਜਾਂਚ ਟੀਮ ਚਲਾ ਰਹੀ ਹੈ। ਅਧਿਕਾਰੀਆਂ ਕਿਹਾ ਕਿ ਛਾਪੇਮਾਰੀ ਦੌਰਾਨ ਬਰਾਮਦ ਹੋਏ 100 ਕਰੋੜ ਰੁਪਏ ਦਾ ਕੋਈ ਰਿਕਾਰਡ ਨਹੀਂ। ਇਹ ਨਕਦੀ ਕੈਸ਼ ਟਰੈਵਲ ਬੈਗ ਵਿੱਚ ਭਰ ਕੇ ਪਾਰਕਿੰਗ ਵਿੱਚ ਖੜ੍ਹੀਆਂ ਗੱਡੀਆਂ ਵਿੱਚ ਰੱਖੇ ਗਏ ਸੀ।
ਰਾਜਮਾਰਗ ਤੇ ਸੜਕ ਨਿਰਮਾਣ ਕਰਦੀ ਹੈ ਕੰਪਨੀਜਿਸ ਕੰਪਨੀ ਵਿੱਚ ਛਾਪੇਮਾਰੀ ਕੀਤੀ ਗਈ ਹੈ, ਉਹ ਸੂਬਾ ਸਰਕਾਰ ਨਾਲ ਮਿਲ ਕੇ ਸੜਕ ਤੇ ਰਾਜਮਾਰਗ ਨਿਰਮਾਣ ਦਾ ਕੰਮ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਛਾਪੇਮਾਰੀ ਅੱਜ ਵੀ ਜਾਰੀ ਰਹੇਗੀ, ਜਿਸ ਕਾਰਨ ਬਰਾਮਦ ਰਕਮ ਹੋਰ ਵਧਣ ਦੇ ਆਸਾਰ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪੈਸਿਆਂ ਦਾ ਅਸਾਧਾਰਣ ਲੈਣ-ਦੇਣ ਦੀ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ’ਤੇ ਇਹ ਛਾਪੇਮਾਰੀ ਕੀਤੀ ਗਈ ਹੈ। ਇਹ ਹੁਣ ਤਕ ਦੀ ਸਭ ਤੋਂ ਵੱਡੀ ਛਾਪੇਮਾਰੀ ਦੱਸੀ ਜਾ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਲੁਧਿਆਣਾ
ਦੇਸ਼
Advertisement