ਪੜਚੋਲ ਕਰੋ
Advertisement
Independence day 2020: ਲਾਲ ਕਿਲ੍ਹੇ ਦੇ ਜਸ਼ਨ 'ਚ ਇਸ ਵਾਰ ਸ਼ਾਮਲ ਹੋਣਗੇ ਇੰਨੇ ਲੋਕ
ਸਾਰੀਆਂ ਐਂਟਰੀਆਂ 'ਤੇ ਸੱਦੇ ਗਏ ਲੋਕਾਂ ਦੀ ਥਰਮਲ ਸਕ੍ਰੀਨਿੰਗ ਦੀ ਯੋਜਨਾ ਬਣਾਈ ਗਈ ਹੈ। ਲਾਲ ਕਿਲ੍ਹੇ ਦੇ ਅੰਦਰ ਅਤੇ ਬਾਹਰ ਸੈਨੇਟਾਇਜੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ।
ਨਵੀਂ ਦਿੱਲੀ: ਲਾਲ ਕਿਲ੍ਹੇ ਵਿਖੇ ਸੁਤੰਤਰਤਾ ਦਿਵਸ ਸਮਾਰੋਹ ਲਈ ਡਿਪਲੋਮੈਟਾਂ, ਅਧਿਕਾਰੀਆਂ ਅਤੇ ਮੀਡੀਆ ਸ਼ਖਸੀਅਤਾਂ ਸਣੇ ਚਾਰ ਹਜ਼ਾਰ ਤੋਂ ਵੱਧ ਲੋਕਾਂ ਨੂੰ ਬੁਲਾਇਆ ਗਿਆ ਹੈ। ਪ੍ਰੋਗਰਾਮ ਦੀ ਸ਼ਾਨ ਅਤੇ ਕੋਵਿਡ-19 ਪ੍ਰੋਟੋਕੋਲ ਦੇ ਸੰਤੁਲਨ ਨੂੰ ਮੱਦੇਨਜ਼ਰ ਰੱਖੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਇਹ ਜਾਣਕਾਰੀ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦਿੱਤੀ।
ਰੱਖਿਆ ਮੰਤਰਾਲੇ ਨੇ ਕਿਹਾ ਕਿ ਦੋ ਮਹਿਮਾਨਾਂ ਵਿਚਾਲੇ “ਦੋ ਗਜ਼” ਦੀ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬੈਠਣ ਦੇ ਪ੍ਰਬੰਧ ਕੀਤੇ ਗਏ ਹਨ। ਇਸ ਵਿਚ ਕਿਹਾ ਗਿਆ ਹੈ ਕਿ ਸਲੂਟ ਗਾਰਡ ਪੇਸ਼ ਕਰਨ ਵਾਲੇ ਮੈਂਬਰਾਂ ਨੂੰ ਵੱਖਰੀਆਂ ਰਿਹਾਇਸ਼ਾਂ ਵਿਚ ਰੱਖਿਆ ਗਿਆ ਹੈ।
ਮੰਤਰਾਲੇ ਨੇ ਕਿਹਾ, "ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ, ਐਨਸੀਸੀ (ਨੈਸ਼ਨਲ ਕੈਡਿਟ ਕੋਰ) ਦੇ ਕੈਡੇਟਾਂ ਨੂੰ ਪ੍ਰੋਗਰਾਮ ਵੇਖਣ ਲਈ ਬੁਲਾਇਆ ਗਿਆ ਹੈ (ਛੋਟੇ ਸਕੂਲੀ ਬੱਚਿਆਂ ਦੀ ਥਾਂ) ਅਤੇ ਉਹ ਗਿਆਨਪੱਥ 'ਤੇ ਬੈਠਣਗੇ।"
ਗੈਲੇਂਟਰੀ ਐਵਾਰਡਸ ਦਾ ਹੋਇਆ ਐਲਾਨ, ਜੰਮੂ-ਕਸ਼ਮੀਰ ਪੁਲਿਸ ਨੇ ਮੱਲਿਆ ਪਹਿਲਾ ਸਥਾਨ
ਸਾਰੇ ਸੱਦੇ ਗਏ ਲੋਕਾਂ ਨੂੰ ਮਾਸਕ ਪਹਿਨਣ ਦੀ ਬੇਨਤੀ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਾਈਟ 'ਤੇ ਲੋਕਾਂ ਨੂੰ ਵੰਡਣ ਲਈ ਮਾਸਕ ਵੀ ਤਿਆਰ ਕੀਤੇ ਗਏ ਹਨ।
ਸਾਰੇ ਐਂਟਰੀ ਪੁਆਇੰਟਸ 'ਤੇ ਸੱਦੇ ਗਏ ਲੋਕਾਂ ਦੀ ਥਰਮਲ ਸਕ੍ਰੀਨਿੰਗ ਦੀ ਯੋਜਨਾ ਬਣਾਈ ਗਈ ਹੈ। ਨਾਲ ਹੀ ਲਾਲ ਕਿਲ੍ਹੇ ਦੇ ਅੰਦਰ ਅਤੇ ਬਾਹਰ ਸੈਨੇਟਾਇਜੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ।
ਆਜ਼ਾਦੀ ਦਿਹਾੜੇ ਮੌਕੇ ਸੁੱਰਖਿਆ ਦੇ ਖਾਸ ਪ੍ਰਬੰਧ, ਜਾਣੋ ਸੁੱਰਖਿਆ ਰਿੰਗ ਤੇ ਟ੍ਰੈਫਿਕ ਬਦਲਾਅ ਬਾਰੇ
Independence Day 2020: ਜਾਣੋ ਲਾਲ ਕਿਲ੍ਹੇ ਬਾਰੇ ਜਿੱਥੇ ਪ੍ਰਧਾਨ ਮੰਤਰੀ ਹਰ ਸਾਲ ਲਹਿਰਾਉਂਦੇ ਤਿਰੰਗਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement