ਪੜਚੋਲ ਕਰੋ
Advertisement
ਭਾਰਤ-ਪਾਕਿ ਦੀ ਸਰਹੱਦ 'ਤੇ ਜੰਗ, ਭਾਰਤ ਵੱਲੋਂ 5 ਜਵਾਨ ਮਾਰਨ ਦਾ ਦਾਅਵਾ ਰੱਦ
ਪਾਕਿਸਤਾਨ ਸੈਨਾ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਐਲਓਸੀ ‘ਤੇ ਗੋਲ਼ੀਬਾਰੀ ‘ਚ ਉਸ ਨੇ ਸੀਮਾ ਪਾਰ ਪੰਜ ਜਵਾਨਾਂ ਨੂੰ ਮਾਰ ਦਿੱਤਾ ਹੈ। ਭਾਰਤੀ ਸੈਨਾ ਨੇ ਇਸ ਦਾਅਵੇ ਨੂੰ ਕਾਲਪਨਿਕ ਕਿਹਾ ਹੈ।
ਸ੍ਰੀਨਗਰ: ਪਾਕਿਸਤਾਨ ਸੈਨਾ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਐਲਓਸੀ ‘ਤੇ ਗੋਲ਼ੀਬਾਰੀ ‘ਚ ਉਸ ਨੇ ਸੀਮਾ ਪਾਰ ਪੰਜ ਜਵਾਨਾਂ ਨੂੰ ਮਾਰ ਦਿੱਤਾ ਹੈ। ਭਾਰਤੀ ਸੈਨਾ ਨੇ ਇਸ ਦਾਅਵੇ ਨੂੰ ਕਾਲਪਨਿਕ ਕਿਹਾ ਹੈ। ਪਾਕਿਸਤਾਨ ਸੈਨਾ ਦੇ ਬੁਲਾਰੇ ਜਨਰਲ ਆਸਿਫ ਗਫੂਰ ਨੇ ਦਾਅਵਾ ਕੀਤਾ ਕਿ ਸਰਹੱਦ ਪਾਰ ਤੋਂ ਗੋਲ਼ੀਬਾਰੀ ਪਿੱਛੇ ਭਾਰਤ ਦਾ ਮਕਸਦ ਕਸ਼ਮੀਰ ਦੀ ਮੌਜੂਦਾ ਸਥਿਤੀ ਤੋਂ ਧਿਆਨ ਹਟਾਉਣਾ ਹੈ।
ਉਨ੍ਹਾਂ ਕਿਹਾ ਕਿ ਇਸ ਗੋਲ਼ੀਬਾਰੀ ‘ਚ ਪਾਕਿ ਦੇ ਤਿੰਨ ਸੈਨਿਕ ਮਾਰੇ ਗੲ ਹਨ। ਗਫੂਰ ਨੇ ਟਵੀਟ ਕਰ ਇਲਜ਼ਾਮ ਲਾਇਆ ਕਿ ਭਾਰਤੀ ਸੈਨਾ ਨੇ ਜੰਮੂ-ਕਸ਼ਮੀਰ ਦੀ ਮੌਜੂਦਾ ਸਥਿਤੀ ਤੋਂ ਧਿਆਨ ਹਟਾਉਣ ਲਈ ਐਲਓਸੀ ‘ਤੇ ਫਾਈਰਿੰਗ ਸ਼ੁਰੂ ਕੀਤੀ। ਉਸ ਦਾ ਦਾਅਵਾ ਹੈ ਕਿ ਕਈ ਬੰਕਰਾਂ ਨੂੰ ਨੁਕਸਾਨ ਹੋਇਆ ਹੈ ਤੇ ਲਗਾਤਾਰ ਫਾਈਰਿੰਗ ਹੋ ਰਹੀ ਹੈ।
ਪਾਕਿਸਤਾਨ ਦੇ ਇਸ ਦਾਅਵੇ ਨੂੰ ਭਾਰਤੀ ਸੈਨਾ ਦੇ ਸੀਨੀਅਰ ਅਧਿਕਾਰੀ ਨੇ ਕਾਲਪਨਿਕ ਕਿਹਾ ਹੈ। ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਐਲਓਸੀ ‘ਤੇ ਪਾਕਿ ਦੀ ਸੈਨਾ ਦੀ ਤਾਇਨਾਤੀ ਵਧਣ ਦੀਆਂ ਖ਼ਬਰਾਂ ਆਈਆਂ ਹਨ। ਸੈਨਾ ਨੂੰ ਪਾਕਿ ਦੇ ਕਿਸੇ ਵੀ ਕਾਰਵਾਈ ਨਾਲ ਨਜਿੱਠਣ ਲਈ ਹਾਈ ਅਲਰਟ ‘ਤੇ ਰੱਖਿਆ ਹੈ।Indian Army denies Pakistan Army's claims of 5 Indian soldiers dead in ceasefire violations along the Line of Control in #JammuAndKashmir pic.twitter.com/yKiLmcrGjE
— ANI (@ANI) August 15, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਲੁਧਿਆਣਾ
ਪਾਲੀਵੁੱਡ
ਪੰਜਾਬ
Advertisement