India Corona Cases Daily Update 18 June 2021: ਕੋਰੋਨਾ ਦੇ ਕੇਸ 60 ਹਜ਼ਾਰ ਤੋਂ ਪਾਰ, ਰਾਹਤ ਦੀ ਖ਼ਬਰ ਕਿ ਮੌਤਾਂ ਦੀ ਗਿਣਤੀ 'ਚ ਆ ਰਹੀ ਕਮੀ
India Corona Cases: ਭਾਰਤ 'ਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਨੇ ਤਬਾਹੀ ਮਚਾਉਣ ਤੋਂ ਬਾਅਦ ਆਪਣੀ ਚਾਲ ਪੁੱਠੀ ਕਰ ਲਈ ਹੈ। ਦੱਸ ਦਈਏ ਕਿ ਹਾਸਤ ਅੰਕੜਿਆਂ ਮੁਤਾਬਕ ਦੇਸ਼ 'ਚ 62,375 ਨਵੇਂ ਮਾਮਲੇ ਆਏ ਹਨ ਜਦੋਂਕਿ 1590 ਦੀ ਮੌਤ ਹੋ ਗਈ।
![India Corona Cases Daily Update 18 June 2021: ਕੋਰੋਨਾ ਦੇ ਕੇਸ 60 ਹਜ਼ਾਰ ਤੋਂ ਪਾਰ, ਰਾਹਤ ਦੀ ਖ਼ਬਰ ਕਿ ਮੌਤਾਂ ਦੀ ਗਿਣਤੀ 'ਚ ਆ ਰਹੀ ਕਮੀ India Corona Cases Daily Update 18 June 2021 India reports more the 60 thousand new COVID19 cases in last 24 hours India Corona Cases Daily Update 18 June 2021: ਕੋਰੋਨਾ ਦੇ ਕੇਸ 60 ਹਜ਼ਾਰ ਤੋਂ ਪਾਰ, ਰਾਹਤ ਦੀ ਖ਼ਬਰ ਕਿ ਮੌਤਾਂ ਦੀ ਗਿਣਤੀ 'ਚ ਆ ਰਹੀ ਕਮੀ](https://feeds.abplive.com/onecms/images/uploaded-images/2021/06/18/90130c98a8421e08931745a39d078a90_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਪਿਛਲੇ 24 ਘੰਟਿਆਂ ਵਿੱਚ ਭਾਰਤ 'ਚ ਕੋਰੋਨਾਵਾਇਰਸ ਦੇ ਨਵੇਂ 62375 ਕੇਸਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਦੇ ਨਾਲ ਹੀ 1590 ਸੰਕਰਮਿਤਾਂ ਦੀ ਮੌਤ ਹੋਈ। ਪਰ ਇਹ ਰਾਹਤ ਦੀ ਗੱਲ ਹੈ ਕਿ 88,421 ਮਰੀਜ਼ ਠੀਕ ਹੋਏ ਹਨ। ਪਿਛਲੇ ਦਿਨ ਮਹਾਮਾਰੀ ਕਾਰਨ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵੀ 61 ਦਿਨਾਂ ਵਿਚ ਸਭ ਤੋਂ ਘੱਟ ਸੀ। ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਕੋਰੋਨਾ ਨਾਲ ਪ੍ਰਭਾਵਿਤ 1498 ਲੋਕਾਂ ਦੀ ਮੌਤ ਹੋ ਗਈ ਸੀ।
ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੇ ਅੰਕੜੇ
ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਆਏ: 62,375
ਪਿਛਲੇ 24 ਘੰਟਿਆਂ ਵਿੱਚ ਕੁੱਲ ਇਲਾਜ: 88,421
ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 1,590
ਹੁਣ ਤੱਕ ਕੁੱਲ ਸੰਕਰਮਿਤ: 2.97 ਕਰੋੜ
ਹੁਣ ਤੱਕ ਬਰਾਮਦ: 2.85 ਕਰੋੜ
ਹੁਣ ਤੱਕ ਕੁੱਲ ਮੌਤਾਂ: 3.83 ਲੱਖ
ਇਸ ਸਮੇਂ ਇਲਾਜ ਅਧੀਨ ਚੱਲ ਰਹੇ ਮਰੀਜ਼ਾਂ ਦੀ ਕੁੱਲ ਗਿਣਤੀ : 7.93 ਲੱਖ
ਉਧਰ ਦੇਸ਼ ਦੇ ਨਾਲ-ਨਾਲ ਪੰਜਾਬ ‘ਚ ਵੀ ਕੋਰੋਨਾ ਵਾਇਰਸ ਦੀ ਦੂਜੀ ਰਫ਼ਤਾਰ ਮੱਠੀ ਪੈ ਗਈ ਹੈ। ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤਾਂ ਵੀਰਵਾਰ ਪੰਜਾਬ ‘ਚ 726 ਨਵੇਂ ਕੋਰੋਨਾ ਪੌਜ਼ੇਟਿਵ ਕੇਸ ਸਾਹਮਣੇ ਆਏ। ਇਸ ਦੌਰਾਨ 32 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਖਾਸ ਗੱਲ ਇਹ ਰਹੀ ਕਿ ਵੀਰਵਾਰ 1255 ਲੋਕ ਕੋਰੋਨਾ ਤੋਂ ਠੀਕ ਹੋਕੇ ਘਰਾਂ ਨੂੰ ਪਰਤੇ।
ਪੰਜਾਬ ‘ਚ ਮੌਜੂਦਾ ਸਮੇਂ 9479 ਕੇਸ ਐਕਟਿਵ ਹਨ ਯਾਨੀ ਕਿ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸੂਬੇ ‘ਚ ਹੁਣ ਤਕ ਕੁੱਲ 15,738 ਲੋਕਾਂ ਦੀ ਮੌਤ ਹੋਈ ਹੈ। ਪੰਜਾਬ ‘ਚ ਇਸ ਸਮੇਂ 2117 ਲੋਕ ਆਕਸੀਜਨ ਸਪੋਰਟ ‘ਤੇ ਹਨ। ਜਦਕਿ 164 ਲੋਕਾਂ ਦੀ ਹਾਲਤ ਗੰਭੀਰ ਬਣੀ ਹੈ ਤੇ ਵੈਂਟੀਲੇਟਰ ਸਪੋਰਟ ‘ਤੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)