Coronavirus India Update: ਘੱਟ ਗਿਆ ਕੋਰੋਨਾ ਦਾ ਅਸਰ, ਜਾਣੋ ਤਾਜ਼ਾ ਅੰਕੜੇ ਰਾਹੀਂ ਦੇਸ਼ ਦੇ ਹਾਲਾਤ
India Corona Cases Today: ਦੇਸ਼ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ, ਪਰ ਕੁਝ ਸੂਬਿਆਂ ਵਿੱਚ ਇਸ ਦਾ ਕਹਿਰ ਘਟ ਗਿਆ ਹੈ। ਹਾਲਾਂਕਿ ਇਹ ਸੰਕਟ ਅਜੇ ਟਲਿਆ ਨਹੀਂ ਹੈ।ਇਸ ਮਹਾਮਾਰੀ ਨਾਲ ਹਰ ਦਿਨ ਕਰੀਬ 4 ਹਜ਼ਾਰ ਲੋਕਾਂ ਦੀ ਮੌਤ ਹੋ ਰਹੀ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਿਕ, ਪਿਛਲੇ 24 ਘੰਟਿਆਂ ਵਿੱਚ 343,144 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।
ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ, ਪਰ ਕੁਝ ਸੂਬਿਆਂ ਵਿੱਚ ਇਸ ਦਾ ਕਹਿਰ ਘਟ ਗਿਆ ਹੈ। ਹਾਲਾਂਕਿ ਇਹ ਸੰਕਟ ਅਜੇ ਟਲਿਆ ਨਹੀਂ ਹੈ।ਇਸ ਮਹਾਮਾਰੀ ਨਾਲ ਹਰ ਦਿਨ ਕਰੀਬ 4 ਹਜ਼ਾਰ ਲੋਕਾਂ ਦੀ ਮੌਤ ਹੋ ਰਹੀ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਿਕ, ਪਿਛਲੇ 24 ਘੰਟਿਆਂ ਵਿੱਚ 343,144 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਜਦਕਿ 4000 ਸੰਕਰਮਿਤ ਲੋਕਾਂ ਦੀ ਜਾਨ ਚੱਲੇ ਗਈ।ਹਾਲਾਂਕਿ 3,44,776 ਲੋਕ ਕੋਰੋਨਾ ਤੋਂ ਠੀਕ ਵੀ ਹੋ ਚੁੱਕੇ ਹਨ।ਇਸ ਤੋਂ ਇੱਕ ਦਿਨ ਪਹਿਲਾਂ ਬੁੱਧਵਾਰ ਨੂੰ 362,727 ਨਵੇਂ ਕੇਸ ਸਾਹਮਣੇ ਆਏ ਸੀ।
13 ਮਈ ਤੱਕ ਦੇਸ਼ ਭਰ ਵਿਚ 17 ਕਰੋੜ 92 ਲੱਖ 98 ਹਜ਼ਾਰ 584 ਕੋਰੋਨਾ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ ਦਿਨ 20 ਲੱਖ 27 ਹਜ਼ਾਰ 162 ਟੀਕੇ ਲਗਾਏ ਗਏ ਸੀ। ਇਸ ਦੇ ਨਾਲ ਹੀ, 31.13 ਕਰੋੜ ਤੋਂ ਵੱਧ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ, 18.75 ਲੱਖ ਕੋਰੋਨਾ ਨਮੂਨੇ ਦੇ ਟੈਸਟ ਕੀਤੇ ਗਏ ਸਨ, ਜਿਨ੍ਹਾਂ ਦੀ ਸਕਾਰਾਤਮਕ ਦਰ 18 ਪ੍ਰਤੀਸ਼ਤ ਤੋਂ ਵੱਧ ਹੈ।
ਦੇਸ਼ ਦੀ ਤਾਜ਼ਾ ਕੋਰੋਨਾ ਸਥਿਤੀ
ਕੁੱਲ੍ਹ ਕੋਰੋਨਾ ਕੇਸ- ਦੋ ਕਰੋੜ 40 ਲੱਖ 46 ਹਜ਼ਾਰ 809
ਕੁੱਲ੍ਹ ਡਿਸਚਾਰਜ- ਦੋ ਕਰੋੜ 79 ਹਜ਼ਾਰ 599
ਕੁੱਲ੍ਹ ਐਕਟਿਵ ਕੇਸ-37 ਲੱਖ 4 ਹਜ਼ਾਰ 893
ਕੁੱਲ੍ਹ ਮੌਤਾਂ-ਦੋ ਲੱਖ 62 ਹਜ਼ਾਰ 317
ਦੇਸ਼ ਵਿਚ ਕੋਰੋਨਾ ਦੀ ਮੌਤ ਦਰ 1.09 ਪ੍ਰਤੀਸ਼ਤ ਹੈ ਜਦੋਂ ਕਿ ਸਿਹਤਯਾਬੀ ਦੀ ਦਰ 83 ਪ੍ਰਤੀਸ਼ਤ ਤੋਂ ਵੱਧ ਹੈ।ਐਕਟਿਵ ਕੇਸ ਘੱਟ ਕੇ 16 ਫੀਸਦ ਹੋ ਗਏ ਹਨ। ਕੋਰੋਨਾ ਐਕਟਿਵ ਕੇਸ ਵਿੱਚ ਭਾਰਤ ਦੁਨੀਆ ਵਿੱਚ ਦੂਜੇ ਨੰਬਰ ‘ਤੇ ਹੈ। ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ ਦੇ ਮਾਮਲੇ ਵਿਚ ਵੀ ਭਾਰਤ ਦੂਜੇ ਨੰਬਰ ‘ਤੇ ਹੈ। ਜਦੋਂਕਿ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਭਾਰਤ ਵਿੱਚ ਵਿਸ਼ਵ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Check out below Health Tools-
Calculate Your Body Mass Index ( BMI )