ਪੜਚੋਲ ਕਰੋ
Advertisement
Plane Crash : ਮਿਰਾਜ ਅਤੇ ਸੁਖੋਈ ਹਵਾ 'ਚ ਟਕਰਾਏ , ਇੱਕ ਪਾਇਲਟ ਸ਼ਹੀਦ , IAF ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਦਿੱਤੇ ਹੁਕਮ
Mid-Air Collision : ਭਾਰਤੀ ਹਵਾਈ ਸੈਨਾ (Indian Air Force) ਦੇ 2 ਲੜਾਕੂ ਜਹਾਜ਼ ਮੱਧ ਪ੍ਰਦੇਸ਼ ਦੇ ਮੋਰੇਨਾ ਨੇੜੇ ਹਾਦਸਾਗ੍ਰਸਤ ਹੋ ਗਏ ਹਨ। ਇਨ੍ਹਾਂ 'ਚੋਂ ਇਕ ਜਹਾਜ਼ ਸੁਖੋਈ-30 ਹੈ, ਜਦਕਿ ਦੂਜਾ ਜਹਾਜ਼ ਮਿਰਾਜ-2000 ਹੈ। ਇਸ ਮਾਮਲੇ ਵਿੱਚ ਭਾਰਤੀ ਹਵਾਈ ਸੈਨਾ ਦਾ ਇੱਕ ਬਿਆਨ ਸਾਹਮਣੇ ਆਇਆ ਹੈ
Mid-Air Collision : ਭਾਰਤੀ ਹਵਾਈ ਸੈਨਾ (Indian Air Force) ਦੇ 2 ਲੜਾਕੂ ਜਹਾਜ਼ ਮੱਧ ਪ੍ਰਦੇਸ਼ ਦੇ ਮੋਰੇਨਾ ਨੇੜੇ ਹਾਦਸਾਗ੍ਰਸਤ ਹੋ ਗਏ ਹਨ। ਇਨ੍ਹਾਂ 'ਚੋਂ ਇਕ ਜਹਾਜ਼ ਸੁਖੋਈ-30 ਹੈ, ਜਦਕਿ ਦੂਜਾ ਜਹਾਜ਼ ਮਿਰਾਜ-2000 ਹੈ। ਇਸ ਮਾਮਲੇ ਵਿੱਚ ਭਾਰਤੀ ਹਵਾਈ ਸੈਨਾ ਦਾ ਇੱਕ ਬਿਆਨ ਸਾਹਮਣੇ ਆਇਆ ਹੈ। ਹਾਦਸੇ ਵਿੱਚ ਸ਼ਾਮਲ ਤਿੰਨ ਪਾਇਲਟਾਂ ਵਿੱਚੋਂ ਇੱਕ ਸ਼ਹੀਦ ਹੋ ਗਿਆ। ਇਸ ਦੇ ਨਾਲ ਹੀ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਦਰਅਸਲ, ਦੋਵੇਂ ਜਹਾਜ਼ ਮੋਰੇਨਾ ਨੇੜੇ ਪਹਾੜਗੜ੍ਹ ਵਿਕਾਸ ਬਲਾਕ ਵਿੱਚ ਜੰਗਲ ਦੇ ਉੱਪਰ ਹਵਾ ਵਿੱਚ ਟਕਰਾ ਗਏ ਅਤੇ ਅੱਗ ਲੱਗ ਗਈ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਜਹਾਜ਼ 'ਚ ਮੌਜੂਦ ਸਾਰੇ ਪਾਇਲਟਾਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਹਾਦਸੇ 'ਚ ਜਹਾਜ਼ ਨੂੰ ਉਡਾਉਣ ਵਾਲਾ ਪਾਇਲਟ ਸ਼ਹੀਦ ਹੋ ਗਿਆ, ਜਦਕਿ ਦੋ ਪਾਇਲਟਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।
ਹਾਦਸੇ ਦੇ 10 ਵੱਡੇ ਅੱਪਡੇਟ
ਮਾਮਲੇ 'ਚ ਏਅਰਫੋਰਸ ਦਾ ਕਹਿਣਾ ਹੈ ਕਿ ਕੋਰਟ ਆਫ ਇਨਕੁਆਰੀ ਇਹ ਸਾਫ ਕਰ ਸਕੇਗੀ ਕਿ ਹਾਦਸਾ ਕਿਵੇਂ ਹੋਇਆ। ਹਾਲਾਂਕਿ, ਹੁਣ ਇਹ ਲਗਭਗ ਸਪੱਸ਼ਟ ਹੋ ਗਿਆ ਹੈ ਕਿ ਦੋਵੇਂ ਲੜਾਕੂ ਜਹਾਜ਼ ਮੋਰੇਨਾ ਦੇ ਅਸਮਾਨ ਵਿੱਚ ਹੀ ਇੱਕ ਦੂਜੇ ਨਾਲ ਟਕਰਾ ਗਏ ਸਨ, ਯਾਨੀ ਉਹ ਮੱਧ-ਹਵਾਈ ਟੱਕਰ ਦਾ ਸ਼ਿਕਾਰ ਹੋਏ ਸਨ।
ਮੋਰੇਨਾ ਜਹਾਜ਼ ਹਾਦਸੇ ਵਿੱਚ ਇੱਕ ਪਾਇਲਟ ਦੀ ਮੌਤ ਹੋ ਗਈ। ਮੋਰੇਨਾ ਦੇ ਐਸਪੀ ਆਸ਼ੂਤੋਸ਼ ਬਾਗੜੀ ਨੇ ਦੱਸਿਆ ਕਿ ਅੱਜ ਸਵੇਰੇ 2 ਜਹਾਜ਼ ਮਿਰਾਜ ਅਤੇ ਸੁਖੋਈ ਨੇ ਗਵਾਲੀਅਰ ਤੋਂ ਉਡਾਣ ਭਰੀ ਸੀ, ਇੱਕ ਜਹਾਜ਼ ਵਿੱਚ ਦੋ ਪਾਇਲਟ ਅਤੇ ਦੂਜੇ ਵਿੱਚ ਇੱਕ ਪਾਇਲਟ ਸੀ। ਇਸ ਹਾਦਸੇ ਵਿੱਚ ਹੁਣ ਤੱਕ ਇੱਕ ਪਾਇਲਟ ਦੀ ਮੌਤ ਹੋ ਗਈ ਹੈ ਅਤੇ ਦੋ ਦਾ ਇਲਾਜ ਚੱਲ ਰਿਹਾ ਹੈ।
ਇਨ੍ਹਾਂ ਜਹਾਜ਼ਾਂ ਨੂੰ ਗਵਾਲੀਅਰ ਬੇਸ ਤੋਂ ਟਰੇਨਿੰਗ ਲਈ ਉਡਾਇਆ ਗਿਆ ਸੀ। ਦੋਵੇਂ ਜਹਾਜ਼ ਰੁਟੀਨ ਦੀ ਉਡਾਣ 'ਤੇ ਸਨ। ਫਿਲਹਾਲ ਮਾਹਿਰਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਹਾਦਸਾ ਤਕਨੀਕੀ ਨੁਕਸ ਅਤੇ ਪਾਇਲਟਾਂ ਵਿੱਚ ਤਜਰਬੇ ਦੀ ਘਾਟ ਕਾਰਨ ਵਾਪਰਿਆ ਹੈ।
ਕੁਝ ਚਸ਼ਮਦੀਦਾਂ ਮੁਤਾਬਕ ਦੋਵੇਂ ਅਸਮਾਨ 'ਚ ਅੱਗ ਲੱਗੇ ਹੋਏ ਤੇਜ਼ ਸਪੀਡ ਨਾਲ ਦੋਵੇਂ ਜਹਾਜ਼ ਜ਼ਮੀਨ ਵੱਲ ਆਉਂਦੇ ਦੇਖੇ ਗਏ। ਮਾਹਿਰਾਂ ਅਨੁਸਾਰ ਅਭਿਆਸ ਤੋਂ ਬਾਅਦ ਜਹਾਜ਼ ਆਪਣੀ ਪੂਰੀ ਸਪੀਡ 'ਤੇ ਹੁੰਦੇ ਹਨ। ਅਜਿਹੇ 'ਚ ਵਿੰਗਸ ਦੇ ਟਕਰਾਉਣ ਨਾਲ ਕੋਈ ਵੱਡਾ ਹਾਦਸਾ ਵਾਪਰਨ ਦਾ ਖਦਸ਼ਾ ਹੈ ਕਿਉਂਕਿ ਰਫਤਾਰ 'ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ।
ਹਾਦਸੇ 'ਚ ਸੁਖੋਈ-30 ਜਹਾਜ਼ 'ਚ 2 ਪਾਇਲਟ ਸਵਾਰ ਸਨ, ਜਿਨ੍ਹਾਂ ਨੇ ਸਮੇਂ 'ਤੇ ਪੈਰਾਸ਼ੂਟ ਦੀ ਵਰਤੋਂ ਕਰਦੇ ਹੋਏ ਜੈੱਟ ਤੋਂ ਛਾਲ ਮਾਰ ਦਿੱਤੀ। ਇਹੀ ਕਾਰਨ ਹੈ ਕਿ ਦੋਵਾਂ ਦੀ ਜਾਨ ਬੱਚ ਸਕੀ।
ਹਾਦਸੇ ਵਿੱਚ ਸ਼ਾਮਲ ਦੂਜੇ ਜਹਾਜ਼ ਮਿਰਾਜ 2000 ਦੇ ਪਾਇਲਟ ਨੂੰ ਗੰਭੀਰ ਸੱਟਾਂ ਲੱਗੀਆਂ। ਡਾਕਟਰਾਂ ਦੇ ਇਲਾਜ ਤੋਂ ਪਹਿਲਾਂ ਹੀ ਉਹ ਸ਼ਹੀਦ ਹੋ ਗਿਆ। ਇਹ ਹਾਦਸਾ ਸਵੇਰੇ 9:55 ਵਜੇ ਦੇ ਕਰੀਬ ਵਾਪਰਿਆ।
ਹਾਦਸੇ ਦੇ ਬਾਅਦ ਤੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਲਗਾਤਾਰ ਸੀਡੀਐਸ ਤੋਂ ਮਾਮਲੇ ਦੀ ਸਾਰੀ ਜਾਣਕਾਰੀ ਲੈ ਰਹੇ ਹਨ। ਸੀਐਮ ਸ਼ਿਵਰਾਜ ਨੇ ਵੀ ਟਵੀਟ ਕਰਕੇ ਹਰ ਸੰਭਵ ਮਦਦ ਦੀ ਗੱਲ ਕਹੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਸੁਖੋਈ ਨੇ ਮਿਰਾਜ ਨੂੰ ਟੱਕਰ ਮਾਰੀ ਹੋ ਸਕਦੀ ਹੈ। ਫ਼ਿਰ ਸੁਖੋਈ ਦੇ ਪਾਇਲਟਾਂ ਨੇ ਆਪਣੇ ਜਹਾਜ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ। ਬਚਾ ਨਹੀਂ ਪਾਉਣ 'ਤੇ ਇਜੇਕ੍ਟ ਕਰ ਲਿਆ ਹੋਵੇਗਾ , ਜਿਸ ਕਾਰਨ ਸੁਖੋਈ ਭਰਤਪੁਰ ਪਹੁੰਚ ਗਿਆ ।
ਰਾਜਸਥਾਨ ਦੇ ਭਰਤਪੁਰ ਦੇ ਡੀਐਸਪੀ ਅਜੇ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 10 ਵਜੇ ਤੋਂ 10.15 ਵਜੇ ਦਰਮਿਆਨ ਜਹਾਜ਼ ਹਾਦਸੇ ਦੀ ਸੂਚਨਾ ਮਿਲੀ ਸੀ। ਮੌਕੇ 'ਤੇ ਆ ਕੇ ਪਤਾ ਲੱਗਾ ਕਿ ਇਹ ਹਵਾਈ ਸੈਨਾ ਦਾ ਲੜਾਕੂ ਜਹਾਜ਼ ਹੈ।
ਦੋਵੇਂ ਜਹਾਜ਼ਾਂ ਨੂੰ ਏਅਰਫੋਰਸ ਦੀ ਤਾਕਤ ਕਿਹਾ ਜਾਂਦਾ ਹੈ। ਅਜਿਹੇ 'ਚ ਦੋਹਾਂ ਦੇ ਇਕੱਠੇ ਕ੍ਰੈਸ਼ ਹੋਣ ਨਾਲ ਹਰ ਕੋਈ ਹੈਰਾਨ ਹੈ। ਹਾਲਾਂਕਿ ਇਸ ਦੇ ਅਸਲ ਕਾਰਨ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਸਿਹਤ
ਤਕਨਾਲੌਜੀ
Advertisement