(Source: ECI/ABP News)
ਲੱਦਾਖ 'ਚ ਫਿੰਗਰ-4 'ਤੇ ਭਾਰਤ ਦਾ ਕੰਟਰੋਲ, ਭਾਰਤੀ ਤੇ ਚੀਨੀ ਫੌਜਾਂ ਆਹਮੋ-ਸਾਹਮਣੇ
ਭਾਰਤੀ ਫੌਜ, ਚੀਨੀ ਫੌਜ ਦੇ ਇਕਦਮ ਆਹਮਣੇ-ਸਾਹਮਣੇ ਹੈ। ਫਿੰਗਰ-4 'ਤੇ ਚੀਨੀ ਫੌਜੀਆਂ ਨੇ ਪਹਿਲਾਂ ਤੋਂ ਹੀ ਕਬਜ਼ਾ ਕੀਤਾ ਹੋਇਆ ਸੀ। ਹੁਣ ਭਾਰਤੀ ਫੌਜ ਵੀ ਇੱਥੇ ਪਹੁੰਚ ਗਈ ਹੈ।
![ਲੱਦਾਖ 'ਚ ਫਿੰਗਰ-4 'ਤੇ ਭਾਰਤ ਦਾ ਕੰਟਰੋਲ, ਭਾਰਤੀ ਤੇ ਚੀਨੀ ਫੌਜਾਂ ਆਹਮੋ-ਸਾਹਮਣੇ Indian army on finger 4 in Ladakh face to face with Chinese soldiers ਲੱਦਾਖ 'ਚ ਫਿੰਗਰ-4 'ਤੇ ਭਾਰਤ ਦਾ ਕੰਟਰੋਲ, ਭਾਰਤੀ ਤੇ ਚੀਨੀ ਫੌਜਾਂ ਆਹਮੋ-ਸਾਹਮਣੇ](https://static.abplive.com/wp-content/uploads/sites/5/2020/09/10142329/China-army.jpg?impolicy=abp_cdn&imwidth=1200&height=675)
ਲੱਦਾਖ 'ਚ ਹੁਣ ਫਿੰਗਰ-4 'ਤੇ ਭਾਰਤ ਦਾ ਕੰਟਰੋਲ ਹੋ ਗਿਆ ਹੈ। ਹੁਣ ਭਾਰਤੀ ਫੌਜ, ਚੀਨੀ ਫੌਜ ਦੇ ਇਕਦਮ ਆਹਮਣੇ-ਸਾਹਮਣੇ ਹੈ। ਫਿੰਗਰ-4 'ਤੇ ਚੀਨੀ ਫੌਜੀਆਂ ਨੇ ਪਹਿਲਾਂ ਤੋਂ ਹੀ ਕਬਜ਼ਾ ਕੀਤਾ ਹੋਇਆ ਸੀ। ਹੁਣ ਭਾਰਤੀ ਫੌਜ ਵੀ ਇੱਥੇ ਪਹੁੰਚ ਗਈ ਹੈ।
ਅੱਜ ਮਾਸਕੋ 'ਚ ਚੀਨੀ ਵਿਦੇਸ਼ ਮੰਤਰੀ ਨੂੰ ਮਿਲਣਗੇ ਜੈਸ਼ੰਕਰ:
ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਸ਼ੰਘਾਈ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਸ਼ਾਮਲ ਹੋਣ ਲਈ ਰੂਸ ਦੇ ਚਾਰ ਦਿਨਾਂ ਦੇ ਦੌਰੇ 'ਤੇ ਹਨ। ਉਨ੍ਹਾਂ ਦੇ ਦੌਰੇ ਦਾ ਅੱਜ ਤੀਜਾ ਦਿਨ ਹੈ। ਜਿੱਥੇ ਅੱਜ ਉਹ ਐਸਸੀਓ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਸ਼ਾਮਲ ਹੋਣਗੇ। ਜੈਸ਼ੰਕਰ ਚੀਨ ਦੇ ਨਾਲ ਐਲਏਸੀ 'ਤੇ ਜਾਰੀ ਤਣਾਅ ਦੇ ਵਿਚ ਅੱਜ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕਰਨਗੇ।
ਐਸਸੀਓ ਦੀ ਬੈਠਕ ਦੌਰਾਨ ਰੂਸ ਭਾਰਤ-ਚੀਨ RIC ਦੇ ਵਿਦੇਸ਼ ਮੰਤਰੀਆਂ ਦੀ ਅੱਜ ਦੁਪਹਿਰ ਲੰਚ 'ਤੇ ਮੁਲਾਕਾਤ ਵੀ ਹੋਣੀ ਹੈ। ਇਸ ਦੌਰਾਨ ਭਾਰਤ-ਚੀਨ ਦੀ ਦੋ-ਪੱਖੀ ਮੁਲਾਕਾਤ ਵੀ ਹੋਣੀ ਹੈ। ਇਸ ਤੋਂ ਪਹਿਲਾਂ ਜੈਸ਼ੰਕਰ ਨੇ ਬੁੱਧਵਾਰ ਕਿਰਗਿਸਤਾਨ ਅਤੇ ਤਜ਼ਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੇ ਨਾਲ ਦੋ ਪੱਖੀ ਬੈਠਕ ਕੀਤੀ। ਜੈਸ਼ੰਕਰ ਨੇ ਬੁੱਧਵਾਰ ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ ਤੋਂ ਵੀ ਦੋਪੱਖੀ ਮੁਲਾਕਾਤ ਕੀਤੀ ਸੀ।
ਭਾਰਤੀ ਹਵਾਈ ਫੌਜ ਦੇ ਬੇੜੇ 'ਚ ਸ਼ਾਮਲ ਹੋਣਗੇ Rafale, ਅੰਬਾਲਾ ਏਅਰਬੇਸ 'ਤੇ ਕੀਤੇ ਅੱਜ ਕੀਤੇ ਜਾਣਗੇ ਤਾਇਨਾਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)