Indian Railways: ਰੇਲਵੇ ਵਾਲਿਆਂ ਨੇ ਮਚਾਈ ਹੋਈ ਹੈ ਲੁੱਟ? ਚਾਹ ਦੇ ਕੱਪ ਦੀ ਕੀਮਤ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ!
ਜਦੋਂ ਤੁਸੀਂ ਕਿਸੇ ਆਮ ਜਗ੍ਹਾ 'ਤੇ ਚਾਹ ਪੀਂਦੇ ਹੋ ਤਾਂ ਇਸ ਦੀ ਕੀਮਤ ਵੱਧ ਤੋਂ ਵੱਧ 10-20 ਰੁਪਏ ਹੀ ਹੁੰਦੀ ਹੈ। ਪਰ ਤੁਸੀਂ ਕੀ ਕਰੋਗੇ ਜੇਕਰ ਤੁਹਾਨੂੰ ਪਤਾ ਲੱਗੇ ਕਿ ਤੁਹਾਡੀ ਚਾਹ ਦੀ ਕੀਮਤ ਤੁਹਾਡੀ ਸੋਚ ਤੋਂ 6-7 ਗੁਣਾ ਵੱਧ ਹੈ। ਹਾਲ ਹੀ 'ਚ ਇੱਕ ਵਿਅਕਤੀ ਨੂੰ ਇੱਕ ਕੱਪ ਚਾਹ
IRCTC Tea Rate: ਜਦੋਂ ਤੁਸੀਂ ਕਿਸੇ ਆਮ ਜਗ੍ਹਾ 'ਤੇ ਚਾਹ ਪੀਂਦੇ ਹੋ ਤਾਂ ਇਸ ਦੀ ਕੀਮਤ ਵੱਧ ਤੋਂ ਵੱਧ 10-20 ਰੁਪਏ ਹੀ ਹੁੰਦੀ ਹੈ। ਪਰ ਤੁਸੀਂ ਕੀ ਕਰੋਗੇ ਜੇਕਰ ਤੁਹਾਨੂੰ ਪਤਾ ਲੱਗੇ ਕਿ ਤੁਹਾਡੀ ਚਾਹ ਦੀ ਕੀਮਤ ਤੁਹਾਡੀ ਸੋਚ ਤੋਂ 6-7 ਗੁਣਾ ਵੱਧ ਹੈ। ਹਾਲ ਹੀ 'ਚ ਇੱਕ ਵਿਅਕਤੀ ਨੂੰ ਇੱਕ ਕੱਪ ਚਾਹ ਲਈ 70 ਰੁਪਏ ਦੇਣੇ ਪਏ। ਇਹ ਕਿਸੇ ਮਹਿੰਗੇ ਰੈਸਟੋਰੈਂਟ ਦੀ ਚਾਹ ਨਹੀਂ ਸੀ, ਸਗੋਂ ਭਾਰਤੀ ਰੇਲਵੇ ਦੀ ਮਹਿੰਗੀ ਚਾਹ ਸੀ।
20 ਰੁਪਏ ਦੀ ਚਾਹ 'ਤੇ 50 ਰੁਪਏ ਵਾਧੂ?
ਦੱਸ ਦੇਈਏ ਕਿ ਜਦੋਂ ਇੱਕ ਵਿਅਕਤੀ ਨੇ ਰੇਲ ਯਾਤਰਾ ਦੌਰਾਨ ਰੇਲਗੱਡੀ 'ਚ ਚਾਹ ਖਰੀਦੀ ਤਾਂ ਉਸ ਨੂੰ 20 ਰੁਪਏ ਦੇ ਕੱਪ 'ਤੇ 50 ਰੁਪਏ ਸਰਵਿਸ ਚਾਰਜ ਦੇਣਾ ਪਿਆ। ਰੇਲਵੇ ਦੀ ਇਸ 'ਹਾਈ-ਫਾਈ' ਸੇਵਾ ਦੇ ਸਬੂਤ ਵਜੋਂ ਵਿਅਕਤੀ ਨੇ ਉਸ ਚਾਹ ਦਾ ਬਿੱਲ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ, ਜੋ ਹੁਣ ਵਾਇਰਲ ਹੋ ਚੁੱਕਾ ਹੈ। ਹਾਲਾਂਕਿ ਰੇਲਵੇ ਅਧਿਕਾਰੀਆਂ ਨੇ ਪੂਰੇ ਮਾਮਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਸ ਦਾ ਕਾਰਨ ਦੱਸਿਆ ਹੈ।
ਕੀ ਹੈ ਮਾਮਲਾ?
ਦਰਅਸਲ ਦਿੱਲੀ ਤੋਂ ਭੋਪਾਲ ਵਿਚਾਲੇ ਚੱਲ ਰਹੀ ਭੋਪਾਲ ਸ਼ਤਾਬਦੀ ਟਰੇਨ 'ਚ ਇਕ ਯਾਤਰੀ ਸਫ਼ਰ ਕਰ ਰਿਹਾ ਸੀ। ਟਵਿੱਟਰ 'ਤੇ ਉਸ ਨੇ ਚਾਹ ਦੇ ਕੱਪ ਲਈ ਦੋ ਟੈਕਸ ਇਨਵੌਇਸ ਸ਼ੇਅਰ ਕੀਤੇ। ਨਾਲ ਹੀ ਲਿਖਦੇ ਹਨ ਕਿ 20 ਰੁਪਏ ਦੀ ਚਾਹ 'ਤੇ 50 ਰੁਪਏ ਦਾ ਜੀਐਸਟੀ। ਕੁੱਲ ਮਿਲਾ ਕੇ 70 ਰੁਪਏ ਦੀ ਚਾਹ। ਕੀ ਇਹ ਲੁੱਟ ਨਹੀਂ ਹੈ?
ਰੇਲਵੇ 'ਤੇ ਲਗਾਏ ਗੰਭੀਰ ਦੋਸ਼
ਇਸ ਦੇ ਨਾਲ ਹੀ ਉਨ੍ਹਾਂ ਰੇਲਵੇ 'ਤੇ ਦੋਸ਼ ਲਗਾਉਂਦੇ ਹੋਏ ਲਿਖਿਆ ਕਿ ਅਜਿਹੀਆਂ ਕਈ ਸ਼ਿਕਾਇਤਾਂ ਆਉਂਦੀਆਂ ਹਨ ਪਰ ਰੇਲਾਂ 'ਚ ਕੈਟਰਿੰਗ ਸੇਵਾ ਦੇਣ ਵਾਲੀ ਆਈਆਰਸੀਟੀਸੀ ਅਤੇ ਰੇਲਵੇ ਮੰਤਰਾਲੇ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ ਅਤੇ 'ਪ੍ਰਾਈਵੇਟ ਪਲੇਅਰਸ' ਇਸ ਦੀ ਆੜ 'ਚ ਲੁੱਟ ਮਚਾ ਰਹੇ ਹਨ।
ਆਪਣੇ ਹਿਸਾਬ ਤੋਂ ਠੀਕ ਹੈ ਰੇਲਵੇ!
ਯਾਤਰੀ ਦਾ ਇਹ ਟਵੀਟ ਵਾਇਰਲ ਹੋਣ ਤੋਂ ਬਾਅਦ ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਗਾਹਕ ਤੋਂ ਕੋਈ ਵਾਧੂ ਚਾਰਜ ਨਹੀਂ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਕੋਈ ਯਾਤਰੀ ਰਾਜਧਾਨੀ ਜਾਂ ਸ਼ਤਾਬਦੀ ਵਰਗੀਆਂ ਟਰੇਨਾਂ 'ਚ ਰਿਜ਼ਰਵੇਸ਼ਨ ਕਰਦੇ ਸਮੇਂ ਖਾਣਾ ਬੁੱਕ ਨਹੀਂ ਕਰਦਾ ਹੈ ਤਾਂ ਯਾਤਰਾ ਦੌਰਾਨ ਚਾਹ-ਕੌਫੀ ਜਾਂ ਭੋਜਨ ਦਾ ਆਰਡਰ ਕਰਨ 'ਤੇ 50 ਰੁਪਏ ਦਾ ਸਰਵਿਸ ਚਾਰਜ ਦੇਣਾ ਪੈਂਦਾ ਹੈ। ਭਾਵੇਂ ਉਸ ਨੇ ਚਾਹ ਦਾ ਕੱਪ ਮੰਗਵਾਇਆ ਸੀ। ਰੇਲਵੇ ਮੁਤਾਬਕ ਇਸ ਸਬੰਧ 'ਚ ਰੇਲਵੇ ਬੋਰਡ ਨੇ 2018 'ਚ ਆਦੇਸ਼ ਵੀ ਜਾਰੀ ਕੀਤਾ ਸੀ।