ਯਾਤਰੀਆਂ ਨੂੰ ਟ੍ਰੇਨਾਂ ‘ਚ ਮਿਲੇਗੀ ਖ਼ਾਸ ਸੁਵਿਧਾ, ਜਾਣ ਕੇ ਹੋ ਜਾਓਗੇ ਖੁਸ਼
ਭਾਰਤੀ ਰੇਲਵੇ ਨੇ ਯਾਤਰੀਆਂ ਲਈ ਰੇਲ ਵਿੱਚ ਸਿਰ ਤੇ ਪੈਰਾਂ ਦੀ ਮਾਲਿਸ਼ ਦੀ ਸੁਵਿਧਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪੱਛਮੀ ਰੇਲਵੇ ਦੇ ਰਤਲਾਮ ਮੰਡਲ ਮੁਤਾਬਕ ਇੰਦੌਰ ਤੋਂ ਸ਼ੁਰੂ ਹੋਣ ਵਾਲੀਆਂ 39 ਟ੍ਰੇਨਾਂ ‘ਚ ਮਾਲਸ਼ ਦੀ ਸੁਵਿਧਾ ਦਾ ਦੇਣ ਦਾ ਫੈਸਲਾ ਕੀਤਾ ਹੈ।

ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਯਾਤਰੀਆਂ ਲਈ ਰੇਲ ਵਿੱਚ ਸਿਰ ਤੇ ਪੈਰਾਂ ਦੀ ਮਾਲਿਸ਼ ਦੀ ਸੁਵਿਧਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪੱਛਮੀ ਰੇਲਵੇ ਦੇ ਰਤਲਾਮ ਮੰਡਲ ਮੁਤਾਬਕ ਇੰਦੌਰ ਤੋਂ ਸ਼ੁਰੂ ਹੋਣ ਵਾਲੀਆਂ 39 ਟ੍ਰੇਨਾਂ ‘ਚ ਮਾਲਸ਼ ਦੀ ਸੁਵਿਧਾ ਦਾ ਦੇਣ ਦਾ ਫੈਸਲਾ ਕੀਤਾ ਹੈ।
ਰਤਲਾਮ ਮੰਡਲ ਨੇ ਸ਼ੁੱਕਰਵਾਰ ਨੂੰ ਟ੍ਰੇਨਾਂ ‘ਚ ਮਾਲਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਮਾਲਵਾ ਅੇਕਸਪ੍ਰੈਸ, ਨਵੀਂ ਦਿੱਲੀ ਇੰਟਰਸਿਟੀ ਐਕਸਪ੍ਰੈਸ, ਅਹਿਲਯਾਨਗਰੀ ਤੇ ਹੋਰ ਕਈ ਰੇਲਾਂ ‘ਚ ਸੁਵਿਧਾ ਸ਼ੁਰੂ ਕੀਤੀ ਗਈ ਹੈ। ਹਰ ਇੱਕ ਟ੍ਰੇਨ ‘ਚ 3 ਤੋਂ 5 ਮਸਾਜਰ ਹੋਣਗੇ ਜੋ ਸਵੇਰੇ 6 ਤੋਂ 10 ਵਜੇ ਤਕ ਇਹ ਸੁਵਿਧਾ ਦੇਣਗੇ। ਇਹ ਸੁਵੀਥਾ 15-20 ਦਿਨਾਂ ‘ਚ ਸ਼ੁਰੂ ਹੋ ਜਾਵੇਗੀ
ਮਾਲਸ਼ ਦੇ ਲਈ 100 ਰੁਪਏ ਵਿੱਚ ਗੋਲਡ ਸਕੀਮ, 200 ਰੁਪਏ ਵਿੱਚ ਡਾਇਮੰਡ ਸਕੀਮ ਤੇ ਪਲਾਟੀਨਮ ਸਕੀਮ ਲਈ 300 ਰੁਪਏ ਦੀ ਕੀਮਤ ਤੈਅ ਕੀਤੀ ਗਈ ਹੈ। ਗੋਲਡ ਸਕੀਮ ‘ਚ 5-20 ਮਿੰਟ ਜੈਤੂਨ ਤੇਲ ਜਦਕਿ ਡਾਇਮੰਡ ਤੇ ਪਲਾਟੀਨਮ ‘ਚ ਚੰਗੀਆਂ ਕ੍ਰੀਮਾਂ ਤੇ ਵਾਈਪਸ ਨਾਲ ਮਾਲਿਸ਼ ਕੀਤੀ ਜਾਵੇਗੀ। ਜੇ ਇਹ ਪਲਾਨ ਕਾਮਯਾਬ ਰਿਹਾ ਤਾਂ ਇਸ ਨੂੰ ਬਾਕੀ ਸ਼ਹਿਰਾਂ ‘ਚ ਵੀ ਲਾਗੂ ਕੀਤਾ ਜਾਵੇਗਾ।






















