Trending News: ਵਿਦੇਸ਼ਾਂ ਵੱਲ ਦੌੜ ਰਹੇ ਭਾਰਤੀ, ਪਿਛਲੇ ਸਾਲ 3,73,434 ਇਮੀਗ੍ਰੇਸ਼ਨ ਕਲੀਅਰੈਂਸ, ਇਨ੍ਹਾਂ ਮੁਲਕਾਂ ਦਾ ਕਰ ਰਹੇ ਰੁਖ
Most Indian in which Country: ਭਾਰਤ ਲਗਾਤਾਰ ਤਰੱਕੀ ਕਰ ਰਿਹਾ ਹੈ ਪਰ ਅਜੇ ਵੀ ਵੱਡੀ ਗਿਣਤੀ ਵਿੱਚ ਭਾਰਤੀ ਆਪਣੇ ਬਿਹਤਰ ਭਵਿੱਖ ਦੀ ਭਾਲ ਵਿੱਚ ਦੂਜੇ ਦੇਸ਼ਾਂ ਵਿੱਚ ਜਾ ਰਹੇ ਹਨ।
Most Indian in which Country: ਭਾਰਤ ਲਗਾਤਾਰ ਤਰੱਕੀ ਕਰ ਰਿਹਾ ਹੈ ਪਰ ਅਜੇ ਵੀ ਵੱਡੀ ਗਿਣਤੀ ਵਿੱਚ ਭਾਰਤੀ ਆਪਣੇ ਬਿਹਤਰ ਭਵਿੱਖ ਦੀ ਭਾਲ ਵਿੱਚ ਦੂਜੇ ਦੇਸ਼ਾਂ ਵਿੱਚ ਜਾ ਰਹੇ ਹਨ। ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੇ ਨਾਲ-ਨਾਲ ਨੌਕਰੀ ਤੇ ਰੁਜਗਾਰ ਲਈ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਲੱਖਾਂ ਭਾਰਤੀ ਦੇਸ਼ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ।
14 ਮਾਰਚ ਨੂੰ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਸਾਲ 2022 ਵਿੱਚ ਇਮੀਗ੍ਰੇਸ਼ਨ ਐਕਟ, 1983 ਤਹਿਤ 3,73,434 ਭਾਰਤੀਆਂ ਨੂੰ ਇਮੀਗ੍ਰੇਸ਼ਨ ਕਲੀਅਰੈਂਸ ਜਾਰੀ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ 10,654 ਪੰਜਾਬ ਦੇ ਸਨ। ਇਹ ਅੰਕੜਾ ਪਿਛਲੇ ਸਮੇਂ ਦੌਰਾਨ ਲਗਾਤਾਰ ਵਧ ਰਿਹਾ ਹੈ।
ਦਰਅਸਲ ਭਾਰਤ ਵਿੱਚ ਚੰਗੀ ਨੌਕਰੀ ਦੇ ਨਾਲ ਹੀ ਲੋਕਾਂ ਦੇ ਸਾਹਮਣੇ ਤਨਖਾਹ ਦੀ ਸਮੱਸਿਆ ਖੜ੍ਹੀ ਰਹਿੰਦੀ ਹੈ। ਨੌਜਵਾਨਾਂ ਨੂੰ ਆਪਣੀ ਯੋਗਤਾ ਅਨੁਸਾਰ ਤਨਖਾਹ ਘੱਟ ਲੱਗਦੀ ਹੈ। ਲੋਕਾਂ ਨੂੰ ਇੰਨਾ ਪੈਸਾ ਨਹੀਂ ਮਿਲ ਰਿਹਾ ਕਿ ਉਹ ਚੰਗੀ ਤਰ੍ਹਾਂ ਜੀਵਨ ਬਤੀਤ ਕਰ ਸਕਣ। ਇਸ ਕਾਰਨ ਲੋਕ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਕੀ ਤੁਸੀਂ ਜਾਣਦੇ ਹੋ ਕਿ ਕਿਹੜਾ ਦੇਸ਼ ਭਾਰਤੀਆਂ ਦਾ ਪਸੰਦੀਦਾ ਹੈ ਤੇ ਸਭ ਤੋਂ ਵੱਧ ਭਾਰਤੀ ਕਿੱਥੇ ਜਾ ਰਹੇ ਹਨ।
ਜ਼ਿਆਦਾਤਰ ਭਾਰਤੀ ਬਿਹਤਰ ਤਨਖ਼ਾਹ ਲਈ ਵਿਦੇਸ਼ ਜਾਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਵਿਦੇਸ਼ਾਂ ਵਿੱਚ ਕੰਮ ਕਰਨ ਦਾ ਮਾਹੌਲ ਭਾਰਤ ਨਾਲੋਂ ਵਧੀਆ ਹੈ। ਉੱਥੇ ਜਿੰਨਾ ਕੰਮ ਤੁਸੀਂ ਕਰਦੇ ਹੋ, ਉਸ ਹਿਸਾਬ ਨਾਲ ਹੀ ਪੈਸਾ ਵੀ ਚੰਗਾ ਮਿਲਦਾ ਹੈ। ਇਸ ਲਈ ਉਹ ਭਾਰਤ ਵਾਪਸ ਨਹੀਂ ਜਾਣਾ ਚਾਹੁੰਦੇ।
ਦੱਸ ਦਈਏ ਕਿ ਦੁਨੀਆ ਵਿੱਚ ਸਭ ਤੋਂ ਵੱਧ ਔਸਤ ਮਾਸਿਕ ਸ਼ੁੱਧ ਤਨਖਾਹ ਸਵਿਟਜ਼ਰਲੈਂਡ ਵਿੱਚ ਹੈ। ਇੱਥੇ ਔਸਤ ਮਾਸਿਕ ਸ਼ੁੱਧ ਤਨਖਾਹ $6,096 (4,98,652 ਰੁਪਏ) ਹੈ। ਸਿੰਗਾਪੁਰ ਵਿੱਚ ਔਸਤ ਮਾਸਿਕ ਸ਼ੁੱਧ ਤਨਖਾਹ $4989 (4,08,100 ਰੁਪਏ) ਹੈ। ਅਮਰੀਕਾ ਦੀ ਗੱਲ ਕਰੀਏ ਤਾਂ ਇੱਥੇ ਮਹੀਨਾਵਾਰ ਤਨਖਾਹ 4245 ਡਾਲਰ (3,47,241 ਰੁਪਏ) ਹੈ।
ਅਮਰੀਕਾ ਨੰਬਰ ਵਨ
ਲੱਖਾਂ ਭਾਰਤੀ ਅਮਰੀਕਾ ਜਾਣ ਦੀ ਇੱਛਾ ਰੱਖਦੇ ਹਨ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਉੱਥੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਦੀ ਉਪਲਬਧਤਾ ਹੈ। ਇੱਕ ਰਿਪੋਰਟ ਮੁਤਾਬਕ ਅਮਰੀਕਾ ਵਿੱਚ 46 ਲੱਖ ਤੋਂ ਵੱਧ ਭਾਰਤੀ ਰਹਿੰਦੇ ਹਨ। ਦੂਜੇ ਨੰਬਰ 'ਤੇ ਸੰਯੁਕਤ ਅਰਬ ਅਮੀਰਾਤ ਹੈ, ਜਿੱਥੇ 31.5 ਲੱਖ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ। ਤੀਜੇ ਨੰਬਰ 'ਤੇ ਮਲੇਸ਼ੀਆ ਆਉਂਦਾ ਹੈ, ਜਿੱਥੇ ਲਗਪਗ 30 ਲੱਖ ਭਾਰਤੀ ਰਹਿੰਦੇ ਹਨ।
ਭਾਰਤੀ ਇਨ੍ਹਾਂ 18 ਦੇਸ਼ਾਂ 'ਚ ਜਾ ਰਹੇ ਭਾਰਤੀ
ਇਮੀਗ੍ਰੇਸ਼ਨ ਐਕਟ, 1983, ਭਾਰਤ ਦੇ ਨਾਗਰਿਕਾਂ ਨੂੰ ਵਿਦੇਸ਼ਾਂ ਵਿੱਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦਾ ਹੈ। ਇਸ ਕਾਨੂੰਨ ਤਹਿਤ ਭਾਰਤੀਆਂ ਨੂੰ 18 ਦੇਸ਼ਾਂ ਵਿੱਚ ਰੁਜ਼ਗਾਰ ਲਈ ਇਮੀਗ੍ਰੇਸ਼ਨ ਕਲੀਅਰੈਂਸ ਜਾਰੀ ਕੀਤੀ ਜਾਂਦੀ ਹੈ। ਇਹ ਦੇਸ਼ ਸੰਯੁਕਤ ਅਰਬ ਅਮੀਰਾਤ (ਯੂਏਈ), ਸਾਊਦੀ ਅਰਬ, ਇੰਡੋਨੇਸ਼ੀਆ ਕਤਰ, ਓਮਾਨ, ਕੁਵੈਤ, ਬਹਿਰੀਨ, ਮਲੇਸ਼ੀਆ, ਲੀਬੀਆ, ਜਾਰਡਨ, ਯਮਨ, ਸੂਡਾਨ, ਦੱਖਣੀ ਸੂਡਾਨ, ਅਫਗਾਨਿਸਤਾਨ, ਇੰਡੋਨੇਸ਼ੀਆ, ਸੀਰੀਆ, ਲੇਬਨਾਨ ਤੇ ਥਾਈਲੈਂਡ ਹਨ।