ਪੜਚੋਲ ਕਰੋ
(Source: ECI/ABP News)
Indira Gandhi Death Anniversary: ਆਪਣੀ ਮੌਤ ਤੋਂ ਪਹਿਲਾਂ ਪੂਰੀ ਰਾਤ ਇੰਦਰਾ ਗਾਂਧੀ ਨੂੰ ਨਹੀਂ ਆਈ ਸੀ ਨੀਂਦ, ਕੁਝ ਅਜਿਹਾ ਸੀ ਉਸ ਦਾ ਆਖ਼ਰੀ ਦਿਨ
31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਸੀ।ਇੰਦਰਾ ਗਾਂਧੀ ਨੇ 1966 ਅਤੇ 1977 ਦਰਮਿਆਨ ਲਗਾਤਾਰ ਤਿੰਨ ਵਾਰ ਦੇਸ਼ ਦੀ ਵਾਗਡੋਰ ਸੰਭਾਲੀ।31 ਅਕਤੂਬਰ 1984 ਨੂੰ ਅਹੂਦੇ 'ਤੇ ਰਹਿੰਦੀਆਂ ਇੰਦਰਾ ਗਾਂਧੀ ਦਾ ਕਲਤ ਕੀਤਾ ਗਿਆ।
![Indira Gandhi Death Anniversary: ਆਪਣੀ ਮੌਤ ਤੋਂ ਪਹਿਲਾਂ ਪੂਰੀ ਰਾਤ ਇੰਦਰਾ ਗਾਂਧੀ ਨੂੰ ਨਹੀਂ ਆਈ ਸੀ ਨੀਂਦ, ਕੁਝ ਅਜਿਹਾ ਸੀ ਉਸ ਦਾ ਆਖ਼ਰੀ ਦਿਨ Indira Gandhi did not sleep all night before her death, read more Indira Gandhi Death Anniversary: ਆਪਣੀ ਮੌਤ ਤੋਂ ਪਹਿਲਾਂ ਪੂਰੀ ਰਾਤ ਇੰਦਰਾ ਗਾਂਧੀ ਨੂੰ ਨਹੀਂ ਆਈ ਸੀ ਨੀਂਦ, ਕੁਝ ਅਜਿਹਾ ਸੀ ਉਸ ਦਾ ਆਖ਼ਰੀ ਦਿਨ](https://static.abplive.com/wp-content/uploads/sites/5/2020/10/31162758/1-indira-gandhi.jpg?impolicy=abp_cdn&imwidth=1200&height=675)
ਨਵੀਂ ਦਿੱਲੀ: 31 ਅਕਤੂਬਰ ਦੀ ਤਾਰੀਖ ਭਾਰਤ ਦੇ ਇਤਿਹਾਸ ਵਿਚ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਦਿਨ ਵਜੋਂ ਦਰਜ ਹੈ। ਦੇਸ਼ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਪਣੇ ਕੱਟੜ ਇਰਾਦਿਆਂ ਲਈ ਜਾਣੀ ਜਾਂਦੀ ਸੀ ਅਤੇ ਬਗੈਰ ਕਿਸੇ ਡਰ ਤੋਂ ਉਹ ਵੱਡੇ ਫੈਸਲੇ ਲੈਂਦੀ ਸੀ। ਦੱਸ ਦਈਏ ਕਿ ਉਨ੍ਹਾਂ ਨੂੰ 31 ਅਕਤੂਬਰ ਦੀ ਸਵੇਰੇ ਉਸ ਦੇ ਹੀ ਸਿੱਖ ਅੰਗ ਰੱਖਿਅਕਾਂ ਨੇ ਕਤਲ ਕਰ ਦਿੱਤਾ ਸੀ। ਇੰਦਰਾ ਗਾਂਧੀ ਨੇ 1966 ਤੋਂ 1977 ਦਰਮਿਆਨ ਲਗਾਤਾਰ ਤਿੰਨ ਵਾਰ ਦੇਸ਼ ਦੀ ਰਾਜ ਸੱਤਾ ਸੰਭਾਲੀ ਅਤੇ ਫਿਰ 1980 ਵਿੱਚ ਦੁਬਾਰਾ ਇਸ ਅਹੁਦੇ ‘ਤੇ ਪਹੁੰਚੀ ਅਤੇ 31 ਅਕਤੂਬਰ 1984 ਨੂੰ ਅਹੁਦੇ ‘ਤੇ ਰਹਿੰਦਿਆਂ ਕਤਲ ਕਰ ਦਿੱਤਾ ਗਿਆ।
ਭਾਰਤ ਦਾ ਇੱਕ ਅਜਿਹੀ ਪ੍ਰਧਾਨਮੰਤਰੀ ਜਿਸਨੇ ਆਪਣਾ ਨਾਂ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਚਮਕਾਇਆ। ਦੁਸ਼ਮਣ ਦੇਸ਼ ਵੀ ਭਾਰਤ ਤੋਂ ਡਰਨ ਲੱਗੇ ਸੀ। ਆਖਰਕਾਰ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਦੇਸ਼ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣਾ ਭਾਸ਼ਣ ਬਦਲਿਆ ਅਤੇ ਲੋਕਾਂ ਦੇ ਸਾਹਮਣੇ ਕੁਝ ਕਿਹਾ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹੀ ਗਿਆ। ਉਨ੍ਹਾਂ ਦੀ ਮੌਤ ਤੋਂ ਇੱਕ ਰਾਤ ਪਹਿਲਾਂ ਇੰਦਰਾ ਗਾਂਧੀ ਸਾਰੀ ਰਾਤ ਸੋਂ ਨਾ ਸਕੀ ਤੇ ਆਪਣੀ ਨੂੰਹ ਸੋਨੀਆ ਦੇ ਨਾਲ ਸੀ।
ਸਾਰੀ ਰਾਤ ਨੀਂਦ ਨਾ ਲੈਣ ਦੇ ਬਾਅਦ ਮੌਤ ਦੀ ਸਵੇਰ ਨੂੰ ਸਵੇਰੇ 9.10 ਵਜੇ ਇੰਦਰਾ ਗਾਂਧੀ ਆਪਣੇ ਘਰ ਤੋਂ ਬਾਹਰ ਜਾ ਰਹੀ ਸੀ। ਸਿਪਾਹੀ ਨਾਰਾਇਣ ਸਿੰਘ ਕਾਲੀ ਛਤਰੀ ਲੈ ਕੇ ਉਸ ਦੇ ਨਾਲ ਤੁਰ ਰਹੇ ਸੀ। ਅਚਾਨਕ ਗੋਲੀਬਾਰੀ ਦੀ ਆਵਾਜ਼ ਨਾਲ ਸਾਰਾ ਮਾਹੌਲ ਕੰਬ ਗਿਆ। ਉੱਥੇ ਹਫੜਾ-ਦਫੜੀ ਮੱਚ ਗਈ ਅਤੇ ਇੱਕ ਤੋਂ ਬਾਅਦ ਇੱਕ ਇੰਦਰਾ ਨੂੰ ਕਈ ਗੋਲੀਆਂ ਮਾਰੀਆਂ ਗਈਆਂ। ਕੁਝ ਸਮੇਂ ਬਾਅਦ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਪੜ੍ਹੋ ਇੰਦਰਾ ਗਾਂਧੀ ਦੇ ਆਖਰੀ ਭਾਸ਼ਨ ਦੇ ਬੋਲ:
ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਇੰਦਰਾ ਗਾਂਧੀ ਦੁਪਹਿਰ ਵੇਲੇ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਇੱਕ ਚੋਣ ਮੀਟਿੰਗ ਨੂੰ ਸੰਬੋਧਿਤ ਕਰ ਰਹੀ ਸੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਸ ਲਈ ਵਧੀਆ ਭਾਸ਼ਣ ਤਿਆਰ ਕੀਤਾ ਗਿਆ ਸੀ। ਇੰਦਰਾ ਹਮੇਸ਼ਾਂ ਵਾਂਗ ਉਹੀ ਭਾਸ਼ਣ ਜਨਤਾ ਲਈ ਪੜ੍ਹਦੀ ਪਰ ਉਸ ਦਿਨ ਅਜਿਹਾ ਨਹੀਂ ਹੋਇਆ। ਇੰਦਰਾ ਗਾਂਧੀ ਨੇ ਆਪਣੇ ਲਿਖੇ ਭਾਸ਼ਣ ਨੂੰ ਵੀ ਨਹੀਂ ਖੋਲ੍ਹਿਆ ਤੇ ਲੋਕਾਂ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ।
ਇੰਦਰਾ ਗਾਂਧੀ ਨੇ ਆਪਣੇ ਭਾਸ਼ਣ ਵਿਚ ਆਪਣੀ ਮੌਤ ਦਾ ਜ਼ਿਕਰ ਕੀਤਾ, ਜਿਸ ਨੇ ਸ਼ਾਇਦ ਉੱਥੇ ਮੌਜੂਦ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਇੰਦਰਾ ਨੇ ਕਿਹਾ ਕਿ ਮੈਂ ਅੱਜ ਇਥੇ ਹਾਂ, ਕੱਲ੍ਹ ਸ਼ਾਇਦ ਇੱਥੇ ਨਾ ਰਹਾਂ। ਜਦੋਂ ਮੈਂ ਮਰ ਜਾਵਾਂਗੀ, ਤਾਂ ਮੇਰਾ ਖੂਨ ਦੀ ਹਰ ਇੱਕ ਬੂੰਦ ਭਾਰਤ ਨੂੰ ਮਜ਼ਬੂਤ ਕਰਨ ਲਈ ਵਰਤੀ ਜਾਏਗੀ। ਆਪਣੇ ਭਾਸ਼ਣ ਵਿਚ ਉਨ੍ਹਾਂ ਵਲੋਂ ਮੌਤ ਦਾ ਜ਼ਿਕਰ ਕਰਨਾ ਅਜਿਹਾ ਲਗਦਾ ਸੀ ਜਿਵੇਂ ਉਹ ਲੋਕਾਂ ਨੂੰ ਦੱਸ ਰਹੀ ਹੈ ਕਿ ਇਹ ਉਸ ਦੀ ਆਖਰੀ ਮੁਲਾਕਾਤ ਹੈ।
ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਅਚਾਨਕ ਆਪਣੀ ਭਾਸ਼ਣ ਵਿਚ ਆਪਣੀ ਮੌਤ ਦਾ ਜ਼ਿਕਰ ਕੀਤਾ, ਜਿਸ ਕਾਰਨ ਉੱਥੇ ਖੜ੍ਹੇ ਹਰ ਕੋਈ ਸੰਨ ਰਹੀ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
![Indira Gandhi Death Anniversary: ਆਪਣੀ ਮੌਤ ਤੋਂ ਪਹਿਲਾਂ ਪੂਰੀ ਰਾਤ ਇੰਦਰਾ ਗਾਂਧੀ ਨੂੰ ਨਹੀਂ ਆਈ ਸੀ ਨੀਂਦ, ਕੁਝ ਅਜਿਹਾ ਸੀ ਉਸ ਦਾ ਆਖ਼ਰੀ ਦਿਨ](https://static.abplive.com/wp-content/uploads/sites/5/2020/10/31162744/2-indira-gandhi.jpg)
![Indira Gandhi Death Anniversary: ਆਪਣੀ ਮੌਤ ਤੋਂ ਪਹਿਲਾਂ ਪੂਰੀ ਰਾਤ ਇੰਦਰਾ ਗਾਂਧੀ ਨੂੰ ਨਹੀਂ ਆਈ ਸੀ ਨੀਂਦ, ਕੁਝ ਅਜਿਹਾ ਸੀ ਉਸ ਦਾ ਆਖ਼ਰੀ ਦਿਨ](https://static.abplive.com/wp-content/uploads/sites/5/2020/10/31162812/indira-gandhi.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)