16 Indians: ਈਰਾਨ ਨੇ ਪੁਰਤਗਾਲੀ ਝੰਡੇ ਵਾਲੇ ਕਾਰਗੋ ਜਹਾਜ਼ ਦੇ ਚਾਲਕ ਦਲ ਨੂੰ ਕੀਤਾ ਰਿਹਾਅ, 16 ਭਾਰਤੀ ਵੀ ਹੋਏ ਆਜ਼ਾਦ
ਮੀਡੀਆ ਰਿਪੋਰਟਾਂ ਦੇ ਅਨੁਸਾਰ, ਚਾਲਕ ਦਲ ਵਿੱਚ 17 ਭਾਰਤੀਆਂ ਸਮੇਤ 25 ਲੋਕ ਸ਼ਾਮਲ ਸਨ। ਹਾਲਾਂਕਿ, ਕੈਡੇਟ ਐਨ ਟੇਸਾ ਜੋਸੇਫ, ਭਾਰਤੀ ਚਾਲਕ ਦਲ ਦੇ ਮੈਂਬਰਾਂ ਵਿਚੋਂ ਇਕਲੌਤੀ ਔਰਤ, ਨੂੰ ਈਰਾਨੀ ਫੌਜ ਨੇ ਪਹਿਲਾਂ ਹੀ ਰਿਹਾਅ ਕਰ ਦਿੱਤਾ ਸੀ।
Iran released the crew: ਮੀਡੀਆ ਰਿਪੋਰਟਾਂ ਦੇ ਅਨੁਸਾਰ, ਚਾਲਕ ਦਲ ਵਿੱਚ 17 ਭਾਰਤੀਆਂ ਸਮੇਤ 25 ਲੋਕ ਸ਼ਾਮਲ ਸਨ। ਹਾਲਾਂਕਿ, ਕੈਡੇਟ ਐਨ ਟੇਸਾ ਜੋਸੇਫ, ਭਾਰਤੀ ਚਾਲਕ ਦਲ ਦੇ ਮੈਂਬਰਾਂ ਵਿਚੋਂ ਇਕਲੌਤੀ ਔਰਤ, ਨੂੰ ਈਰਾਨੀ ਫੌਜ ਨੇ ਪਹਿਲਾਂ ਹੀ ਰਿਹਾਅ ਕਰ ਦਿੱਤਾ ਸੀ।
ਕਾਰਗੋ ਜਹਾਜ਼ ਦੇ ਕੁੱਲ 25 ਅਮਲੇ ਵਿੱਚੋਂ 17 ਭਾਰਤੀ ਸਨ। ਇਸ ਖਬਰ ਨਾਲ ਭਾਰਤੀ ਚਾਲਕ ਦਲ ਦੇ ਪਰਿਵਾਰਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਈਰਾਨ ਦੇ ਵਿਦੇਸ਼ ਮੰਤਰੀ ਆਮਿਰ ਅਬਦੁੱਲਾਯਾਨ ਨੇ ਸ਼ੁੱਕਰਵਾਰ ਨੂੰ ਆਪਣੇ ਇਸਟੋਨੀਅਨ ਹਮਰੁਤਬਾ ਮਾਰਗਸ ਤਸਾਹਕਾਨਾ ਨਾਲ ਫੋਨ 'ਤੇ ਗੱਲਬਾਤ ਦੌਰਾਨ ਜਹਾਜ਼ ਦੇ ਚਾਲਕ ਦਲ ਨੂੰ ਰਿਹਾਅ ਕਰਨ ਦੀ ਜਾਣਕਾਰੀ ਦਿੱਤੀ।
ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, 'ਇਸਲਾਮਿਕ ਰੀਪਬਲਿਕ ਆਫ ਈਰਾਨ ਦੇ ਜਲ ਖੇਤਰ 'ਚ ਜ਼ਬਤ ਕੀਤੇ ਗਏ ਪੁਰਤਗਾਲੀ ਜਹਾਜ਼ ਅਤੇ ਉਸ ਦੇ ਇਸਟੋਨੀਅਨ ਚਾਲਕ ਦਲ ਨੂੰ ਛੱਡਣ ਦੇ ਸਬੰਧ 'ਚ ਇਸਟੋਨੀਅਨ ਪੱਖ ਦੀ ਬੇਨਤੀ ਦੇ ਜਵਾਬ 'ਚ ਅਮੀਰ ਅਬਦੋਲਯਾਨ ਨੇ ਕਿਹਾ ਕਿ ਇਹ ਜਹਾਜ਼ ਖੇਤਰੀ ਪਾਣੀ 'ਚ ਸੀ। ਈਰਾਨ ਦੇ ਉਹ ਉਨ੍ਹਾਂ ਦੇ ਰਾਡਾਰ ਤੋਂ ਗਾਇਬ ਹੋ ਗਿਆ ਅਤੇ ਨਿਆਂਇਕ ਨਿਯਮਾਂ ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ।
ਹਾਲਾਂਕਿ, ਉਸਨੇ ਅੱਗੇ ਕਿਹਾ ਕਿ ਈਰਾਨ ਨੇ ਪਹਿਲਾਂ ਹੀ ਮਨੁੱਖੀ ਅਧਾਰ 'ਤੇ ਜਹਾਜ਼ ਦੇ ਸਾਰੇ ਅਮਲੇ ਦੇ ਮੈਂਬਰਾਂ ਨੂੰ ਰਿਹਾਅ ਕਰ ਦਿੱਤਾ ਹੈ, ਅਤੇ ਜੇ ਜਹਾਜ਼ ਦਾ ਕਪਤਾਨ ਉਨ੍ਹਾਂ ਦੇ ਨਾਲ ਆਉਂਦਾ ਹੈ, ਤਾਂ ਇਸਟੋਨੀਅਨ ਸਮੇਤ ਚਾਲਕ ਦਲ ਆਪਣੇ ਦੇਸ਼ਾਂ ਨੂੰ ਵਾਪਸ ਜਾ ਸਕਦੇ ਹਨ।'
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।