Israel Embassy: ਦਿੱਲੀ 'ਚ ਇਜ਼ਰਾਈਲ ਅੰਬੈਸੀ ਦੇ ਪਿੱਛੇ ਧਮਾਕੇ ਦੀ ਖ਼ਬਰ, ਜਾਂਚ 'ਚ ਲੱਗੀ ਪੁਲਿਸ
Israel Embassy Blast News: Israel Embassy Blast News: ਇਜ਼ਰਾਈਲ ਅੰਬੈਸੀ ਨੇੜੇ ਧਮਾਕੇ ਦੀ ਸੂਚਨਾ ਮਿਲਣ 'ਤੇ ਦਿੱਲੀ ਪੁਲਿਸ ਨੇ ਕਿਹਾ ਕਿ ਅਜੇ ਤੱਕ ਕੋਈ ਵਿਸਫੋਟਕ ਨਹੀਂ ਮਿਲਿਆ ਹੈ। ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।
Israel Embassy: ਦਿੱਲੀ ਦੇ ਚਾਣਕਿਆਪੁਰੀ ਇਲਾਕੇ 'ਚ ਸਥਿਤੀ ਇਜ਼ਰਾਇਲੀ ਅੰਬੈਸੀ ਦੇ ਪਿੱਛੇ ਧਮਾਕਾ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲਿਸ ਨੂੰ ਮੰਗਲਵਾਰ (26 ਦਸੰਬਰ) ਸ਼ਾਮ ਨੂੰ ਨਵੀਂ ਦਿੱਲੀ 'ਚ ਸਥਿਤ ਇਜ਼ਰਾਈਲੀ ਦੂਤਾਵਾਸ ਦੇ ਨੇੜੇ ਇਕ ਧਮਾਕੇ ਦੀ ਸੂਚਨਾ ਮਿਲੀ।
ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਦੇ ਅਨੁਸਾਰ, ਕਾਲ ਸ਼ਾਮ 5.47 'ਤੇ ਆਈ ਸੀ ਅਤੇ ਦਿੱਲੀ ਪੁਲਿਸ ਦੇ ਪੀਸੀਆਰ (ਪੁਲਿਸ ਕੰਟਰੋਲ ਰੂਮ) ਤੋਂ ਟ੍ਰਾਂਸਫਰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਫਾਇਰ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਫਿਲਹਾਲ ਦਿੱਲੀ ਪੁਲਿਸ ਦੀ ਕ੍ਰਾਈਮ ਯੂਨਿਟ ਦੀ ਟੀਮ ਅਤੇ ਫੋਰੈਂਸਿਕ ਟੀਮ ਇਜ਼ਰਾਇਲੀ ਦੂਤਘਰ ਨੇੜੇ ਜਾਂਚ ਕਰ ਰਹੀ ਹੈ।
'ਕੋਈ ਵਿਸਫੋਟਕ ਨਹੀਂ ਹੋਇਆ ਬਰਾਮਦ'
ਦਿੱਲੀ ਫਾਇਰ ਸਰਵਿਸਿਜ਼ ਦੇ ਡਾਇਰੈਕਟਰ ਅਤੁਲ ਗਰਗ ਨੇ ਕਿਹਾ, ''ਮੌਕੇ 'ਤੇ ਅਜੇ ਕੁਝ ਨਹੀਂ ਮਿਲਿਆ ਹੈ।'' ਇਸ ਦੇ ਨਾਲ ਹੀ ਦਿੱਲੀ ਪੁਲਸ ਨੇ ਇਹ ਵੀ ਕਿਹਾ ਕਿ ਅਜੇ ਤੱਕ ਕੋਈ ਵਿਸਫੋਟਕ ਨਹੀਂ ਮਿਲਿਆ ਹੈ ਪਰ ਤਲਾਸ਼ੀ ਮੁਹਿੰਮ ਜਾਰੀ ਹੈ।
Delhi Fire Service received a call of a blast near the Israel Embassy in the Chanakyapuri area this evening.
— ANI (@ANI) December 26, 2023
"So far nothing has been found at the location," says Atul Garg, Director, Delhi Fire Services pic.twitter.com/Ipd23kciBS
ਚਸ਼ਮਦੀਦ ਨੇ ਘਟਨਾ ਬਾਰੇ ਦੱਸੀ ਹਰ ਗੱਲ
ਇੱਕ ਚਸ਼ਮਦੀਦ ਨੇ ਕਿਹਾ, “ਪੰਜ ਵਜੇ ਦੀ ਗੱਲ ਹੈ। ਅਸੀਂ ਗੇਟ ਦੇ ਅੰਦਰ ਡਿਊਟੀ 'ਤੇ ਸੀ। ਇੱਕ ਆਵਾਜ਼ ਆਈ, ਇੰਝ ਲੱਗਿਆ ਜਿਵੇਂ ਕੋਈ ਟਾਇਰ ਫਟਿਆ ਹੈ। ਅਸੀਂ ਥੋੜੀ ਦੇਰ ਤੱਕ ਇਧਰ-ਉਧਰ ਦੇਖਿਆ। ਅੰਦਰ ਕੁਝ ਨਹੀਂ ਸੀ। ਫਿਰ ਅਸੀਂ ਬਾਹਰ ਦੇਖਿਆ ਤਾਂ ਦਰੱਖਤ ਕੋਲ ਧੂੰਆ ਨਜ਼ਰ ਆਇਆ। ਆਵਾਜ਼ ਬਹੁਤ ਤੇਜ਼ ਸੀ। ਪੁਲਿਸ ਨੇ ਬਿਆਨ ਲਏ ਹਨ।”
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।