Israel Embassy Explosion: ਇਜ਼ਰਾਈਲ ਅੰਬੈਸੀ ਕੋਲ ਹੋਏ ਧਮਾਕੇ ਵਾਲੀ ਥਾਂ ‘ਤੇ ਮਿਲਿਆ ਪੱਤਰ, ਸਾਰੇ ਮੁਲਾਜ਼ਮ ਸੁਰੱਖਿਅਤ
Israel Embassy Explosion: ਇਜ਼ਰਾਇਲੀ ਦੂਤਘਰ ਨੇੜੇ ਧਮਾਕੇ ਦੀ ਖਬਰ ਨੇ ਹਲਚਲ ਮਚਾ ਦਿੱਤੀ। ਦਿੱਲੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Israel Embassy Explosion: ਦਿੱਲੀ ਦੇ ਹਾਈ ਸਿਕਿਊਰਿਟੀ ਵਾਲੇ ਖੇਤਰ 'ਚ ਸਥਿਤ ਇਜ਼ਰਾਇਲੀ ਦੂਤਘਰ ਨੇੜੇ ਧਮਾਕੇ ਦੀ ਖਬਰ ਸੁਣ ਕੇ ਪੁਲਿਸ ਵੀ ਹੱਕੀ-ਬੱਕੀ ਰਹਿ ਗਈ। ਮੰਗਲਵਾਰ (26 ਦਸੰਬਰ) ਨੂੰ ਸ਼ਾਮ 5 ਵਜੇ ਦੇ ਕਰੀਬ ਜਦੋਂ ਪੁਲਿਸ ਟੀਮ ਜਾਂਚ ਕਰਨ ਪਹੁੰਚੀ ਤਾਂ ਉਨ੍ਹਾਂ ਨੂੰ ਇੱਥੋਂ ਇਕ ਪੱਤਰ ਮਿਲਿਆ।
ਸਮਾਚਾਰ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਇਹ ਪੱਤਰ ਰਾਜਦੂਤ ਨੂੰ ਲਿਖਿਆ ਗਿਆ ਹੈ। ਫੋਰੈਂਸਿਕ ਟੀਮ ਫਿੰਗਰਪ੍ਰਿੰਟਸ ਦੀ ਜਾਣਕਾਰੀ ਲੈਣ ਲਈ ਪੱਤਰ ਆਪਣੇ ਨਾਲ ਲੈ ਗਈ ਹੈ। ਅਧਿਕਾਰੀਆਂ ਨੇ ਪੱਤਰ ਦੀ ਫੋਟੋ ਲੈ ਕੇ ਰੱਖ ਲਈ ਹੈ। ਚਿੱਠੀ 'ਤੇ ਝੰਡਾ ਵੀ ਖਿੱਚਿਆ ਹੋਇਆ ਸੀ।
Delhi Police finds letter addressed to Israeli ambassador near 'explosion' site behind Israel embassy premises, say police sources
— Press Trust of India (@PTI_News) December 26, 2023
ਭਾਰਤ ਵਿੱਚ ਇਜ਼ਰਾਈਲੀ ਮਿਸ਼ਨ ਦੇ ਉਪ ਮੁਖੀ ਓਹਦ ਨਕਾਸ਼ ਕਇਨਾਰ ਨੇ ਕਿਹਾ, “ਸਾਡੇ ਸਾਰੇ ਡਿਪਲੋਮੈਟ ਅਤੇ ਸਟਾਫ ਸੁਰੱਖਿਅਤ ਹਨ। ਸਾਡੀ ਸੁਰੱਖਿਆ ਟੀਮ ਦਿੱਲੀ ਦੀ ਸਥਾਨਕ ਸੁਰੱਖਿਆ ਟੀਮ ਦੇ ਨਾਲ ਪੂਰੇ ਸਹਿਯੋਗ ਨਾਲ ਕੰਮ ਕਰ ਰਹੀ ਹੈ ਅਤੇ ਉਹ ਮਾਮਲੇ ਦੀ ਅੱਗੇ ਜਾਂਚ ਕਰੇਗੀ।
ਉੱਥੇ ਹੀ ਇਜ਼ਰਾਈਲ ਦੂਤਾਵਾਸ ਦੇ ਬੁਲਾਰੇ ਗਾਈ ਨੀਰ ਨੇ ਕਿਹਾ, "ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਦੂਤਾਵਾਸ ਦੇ ਨੇੜੇ ਧਮਾਕਾ ਹੋਇਆ ਸੀ।" ਦਿੱਲੀ ਪੁਲਿਸ ਅਤੇ ਸੁਰੱਖਿਆ ਟੀਮ ਅਜੇ ਵੀ ਸਥਿਤੀ ਦੀ ਜਾਂਚ ਕਰ ਰਹੀ ਹੈ।
VIDEO | "This evening several minutes after 5, an explosion occurred in close proximity of the Embassy. All our diplomats and workers are safe. Our security teams are working in full cooperation with local Delhi security and they will investigate the matter further," says… pic.twitter.com/HlHeslVbRq
— Press Trust of India (@PTI_News) December 26, 2023
ਕੀ ਮਿਲਿਆ?
ਫੋਰੈਂਸਿਕ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਮੌਕੇ ਤੋਂ ਕੁਝ ਵੀ ਨਹੀਂ ਮਿਲਿਆ। ਦਿੱਲੀ ਫਾਇਰ ਸਰਵਿਸ ਵਿਭਾਗ ਦੇ ਇਕ ਕਰਮਚਾਰੀ ਨੇ ਵੀ ਕਿਹਾ ਕਿ ਸਾਨੂੰ ਕੁਝ ਨਹੀਂ ਮਿਲਿਆ। ਅਗਲੇਰੀ ਜਾਂਚ ਜਾਰੀ ਹੈ।
VIDEO | "Our senior officer was already at the spot when we arrived. Nothing was found here," says a fire brigade official on a reported blast near Israel Embassy in Delhi. pic.twitter.com/CwTACaENC0
— Press Trust of India (@PTI_News) December 26, 2023
ਇਜ਼ਰਾਈਲੀ ਦੂਤਘਰ ਦੇ ਨੇੜੇ ਸਥਿਤ ਕੇਂਦਰੀ ਹਿੰਦੀ ਸਿਖਲਾਈ ਸੰਸਥਾ ਦੇ ਸੁਰੱਖਿਆ ਗਾਰਡ ਨੇ ਦੱਸਿਆ ਕਿ ਉਸ ਨੇ ਉੱਚੀ ਆਵਾਜ਼ ਸੁਣੀ ਸੀ। ਤੇਜੂ ਚਿੱਤਰੀ ਨੇ ਕਿਹਾ, “ਅਸੀਂ ਲਗਭਗ ਪੰਜ ਵਜੇ ਆਵਾਜ਼ ਸੁਣੀ। ਇਹ ਬਹੁਤ ਤੇਜ਼ ਸੀ। ਜਦੋਂ ਅਸੀਂ ਬਾਹਰ ਆਏ ਤਾਂ ਦੇਖਿਆ ਕਿ ਦਰੱਖਤ ਦੇ ਨੇੜੇ ਤੋਂ ਧੂੰਆਂ ਨਿਕਲ ਰਿਹਾ ਸੀ।
VIDEO | "I heard a blast at about 5 pm. I came outside and saw smoke coming out from near a tree. It was a loud blast," says Teju Chitri, security guard of Central Hindi Training Institute on reported blast near Israel Embassy in #Delhi. pic.twitter.com/6PtWpqfICN
— Press Trust of India (@PTI_News) December 26, 2023
ਇਹ ਵੀ ਪੜ੍ਹੋ: Israel Embassy: ਦਿੱਲੀ 'ਚ ਇਜ਼ਰਾਈਲ ਅੰਬੈਸੀ ਦੇ ਪਿੱਛੇ ਧਮਾਕੇ ਦੀ ਖ਼ਬਰ, ਜਾਂਚ 'ਚ ਲੱਗੀ ਪੁਲਿਸ