ਅਹਿਮਦਾਬਾਦ 'ਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੌਰਾਨ ਵਾਪਰਿਆ ਹਾਦਸਾ, ਇਮਾਰਤ ਦੀ ਬਾਲਕੋਨੀ ਟੁੱਟੀ, 1 ਦੀ ਮੌਤ
ਅਹਿਮਦਾਬਾਦ ਦੇ ਦਰਿਆਪੁਰ ਇਲਾਕੇ 'ਚ ਹਾਦਸਾ ਵਾਪਰ ਗਿਆ ਹੈ। ਰਥ ਯਾਤਰਾ ਨੂੰ ਦੇਖਣ ਲਈ ਬਾਲਕੋਨੀ ਵਿੱਚ ਭੀੜ ਇਕੱਠੀ ਹੋ ਗਈ ਸੀ। ਉਸੇ ਸਮੇਂ ਬਾਲਕੋਨੀ ਹੇਠਾਂ ਡਿੱਗ ਗਈ। ਜਿਸ ਦੌਰਾਨ 25 ਲੋਕ ਜ਼ਖ਼ਮੀ ਹੋ ਗਏ ਅਤੇ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ।
Ahmedabad News: ਅਹਿਮਦਾਬਾਦ ਦੇ ਦਰਿਆਪੁਰ 'ਚ ਕਰਿਆਨਾਕਾ ਰੋਡ 'ਤੇ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੌਰਾਨ ਹਾਦਸਾ ਵਾਪਰ ਗਿਆ। ਇਸ ਦੌਰਾਨ ਤਿੰਨ ਮੰਜ਼ਿਲਾ ਇਮਾਰਤ ਦੀ ਤੀਜੀ ਮੰਜ਼ਿਲ ਦੀ ਬਾਲਕੋਨੀ ਟੁੱਟ ਗਈ। ਹਾਦਸੇ ਵੇਲੇ ਬਾਲਕੋਨੀ 'ਚ ਕਈ ਲੋਕ ਮੌਜੂਦ ਸਨ। ਇਸ ਹਾਦਸੇ 'ਚ ਇੱਕ ਦੀ ਮੌਤ ਅਤੇ 25 ਲੋਕ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉੱਥੇ ਹੀ ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਟੀਮ ਉੱਥੇ ਪਹੁੰਚ ਗਈ ਅਤੇ ਉਥੋਂ ਮਲਬਾ ਹਟਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ: PM Narendra Modi Visit US: ਅਮਰੀਕਾ 'ਚ ਐਲੋਨ ਮਸਕ ਨਾਲ ਮੁਲਾਕਾਤ ਕਰਨਗੇ PM ਮੋਦੀ, ਜਾਣੋ ਕਿਉਂ ਖ਼ਾਸ ਹੋਵੇਗੀ ਇਹ ਮੁਲਾਕਾਤ
ਦਰਿਆਪੁਰ ਅਹਿਮਦਾਬਾਦ ਦਾ ਕਾਫੀ ਪੁਰਾਣਾ ਇਲਾਕਾ ਹੈ। ਜਿਸ ਇਮਾਰਤ ਦੀ ਬਾਲਕੋਨੀ ਡਿੱਗੀ ਹੈ, ਉਸ ਦੇ ਹੇਠਾਂ ਕਮਰਸ਼ੀਅਲ ਸਪੇਸ ਸੀ ਅਤੇ ਉਪਰ ਰੈਸੀਡੈਂਸ਼ੀਅਲ ਸਪੇਸ ਸੀ। ਇਹ ਇਮਾਰਤ ਵੀ ਬਹੁਤ ਪੁਰਾਣੀ ਹੈ। ਇਮਾਰਤ ਨੂੰ ਨੋਟਿਸ ਵੀ ਦਿੱਤਾ ਗਿਆ ਸੀ। ਬਾਲਕੋਨੀ ਵਿੱਚ ਖੜ੍ਹੇ ਲੋਕ ਰੱਥ ਯਾਤਰਾ ਦਾ ਇੰਤਜ਼ਾਰ ਕਰ ਰਹੇ ਸਨ।
ਦਰਿਆਪੁਰ 'ਚ ਵਾਪਰੇ ਹਾਦਸੇ 'ਚ ਕੁੱਲ 25 ਲੋਕ ਜ਼ਖਮੀ ਹੋ ਗਏ ਹਨ। 18 ਲੋਕਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 7 ਲੋਕਾਂ ਨੂੰ ਬੀਏਪੀਐਸ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਬੀਏਪੀਐਸ ਹਸਪਤਾਲ ਵਿੱਚ ਇਲਾਜ ਦੌਰਾਨ ਇੱਕ ਮਰੀਜ਼ ਦੀ ਮੌਤ ਹੋ ਗਈ। ਮੇਹੁਲ ਪੰਚਾਲ ਨਾਮਕ ਜ਼ਖਮੀ ਦੀ ਇਲਾਜ ਦੌਰਾਨ ਮੌਤ ਹੋ ਗਈ।
ਰੱਥ ਯਾਤਰਾ ਇੱਥੋਂ ਲੰਘਦਿਆਂ ਹੋਇਆਂ ਆਪਣੇ ਅੰਤਿਮ ਪੜਾਅ ਵੱਲ ਵਧਦੀ ਹੈ। ਇਸ ਦੌਰਾਨ ਲੱਖਾਂ ਲੋਕਾਂ ਦੀ ਭੀੜ ਹੁੰਦੀ ਹੈ। ਇਸ ਇਮਾਰਤ 'ਚ ਕੋਈ ਵੀ ਨਹੀਂ ਰਹਿੰਦਾ ਸੀ ਪਰ ਕਿਉਂਕਿ ਇੱਥੋਂ ਰੱਥ ਯਾਤਰਾ ਲੰਘਣ ਵਾਲੀ ਸੀ, ਇਸ ਲਈ ਲੋਕ ਇਸ ਨੂੰ ਦੇਖਣ ਲਈ ਇਮਾਰਤ 'ਤੇ ਚੜ੍ਹ ਗਏ। ਪਹਿਲੀ ਮੰਜ਼ਿਲ 'ਤੇ ਵੀ ਕੁਝ ਲੋਕ ਖੜ੍ਹੇ ਸਨ, ਕੁਝ ਲੋਕ ਦੂਜੀ ਮੰਜ਼ਿਲ 'ਤੇ ਵੀ ਖੜ੍ਹੇ ਸਨ ਅਤੇ ਤੀਜੀ ਮੰਜ਼ਿਲ 'ਤੇ ਵੀ ਲੋਕ ਰੱਥ ਯਾਤਰਾ ਨੂੰ ਦੇਖਣ ਲਈ ਚੜ੍ਹੇ ਹੋਏ ਸਨ। ਹੇਠਾਂ ਵੀ ਲੋਕਾਂ ਦੀ ਭਾਰੀ ਭੀੜ ਸੀ।
ਜਦੋਂ ਰੱਥ ਯਾਤਰਾ ਸ਼ੁਰੂ ਹੁੰਦੀ ਹੈ ਤਾਂ ਉਸ ਤੋਂ ਇਕ ਮਹੀਨਾ ਪਹਿਲਾਂ ਸਰਵੇਖਣ ਕੀਤਾ ਜਾਂਦਾ ਹੈ। ਸਾਰੀਆਂ ਪੁਰਾਣੀਆਂ ਇਮਾਰਤਾਂ ਨੂੰ ਨੋਟਿਸ ਦਿੱਤਾ ਗਿਆ ਹੈ। ਖਾਲੀ ਵੀ ਕੀਤਾ ਜਾਂਦਾ ਹੈ। ਅਜਿਹੇ 'ਚ ਇਸ ਇਮਾਰਤ ਨੂੰ ਵੀ ਖਾਲੀ ਕਰਵਾ ਲਿਆ ਗਿਆ। ਪਰ ਲੋਕ ਇੱਥੇ ਭਗਵਾਨ ਦੇ ਦਰਸ਼ਨਾਂ ਲਈ ਚੜ੍ਹੇ ਸਨ ਅਤੇ ਇਹ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ: Yoga Day 2023: 'ਇੱਕ ਖ਼ਤਰਨਾਕ ਅਤੇ ਵੰਡੀ ਹੋਈ ਦੁਨੀਆ ਵਿੱਚ...', ਯੋਗ ਦਿਵਸ ਨੂੰ ਲੈ ਕੇ UN ਚੀਫ ਨੇ ਜਾਰੀ ਕੀਤਾ ਸੰਦੇਸ਼