ਮਹਿਲਾ ਕਰਮਚਾਰੀ ਨੇ CISF ਜਵਾਨ ਨੂੰ ਜੜ'ਤਾ ਥੱਪੜ, ਜਿਨਸੀ ਸੋਸ਼ਣ ਦਾ ਲਾਇਆ ਦੋਸ਼, ਵੀਡੀਓ ਵਾਇਰਲ, ਜਾਣੋ ਪੂਰਾ ਮਾਮਲਾ
SpiceJet Worker Slapped CISF Officer: ਸੁਰੱਖਿਆ ਜਾਂਚ ਨੂੰ ਲੈ ਕੇ ਹੋਈ ਬਹਿਸ ਦੌਰਾਨ ਸਪਾਈਸਜੈੱਟ ਦੀ ਇੱਕ ਕਰਮਚਾਰੀ ਨੇ ਸੀਆਈਐਸਐਫ ਦੇ ਇੱਕ ਜਵਾਨ ਨੂੰ ਥੱਪੜ ਮਾਰ ਦਿੱਤਾ। ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ।
Spicejet Worker Slapped CISF Officer: ਏਅਰਪੋਰਟ 'ਤੇ ਥੱਪੜ ਮਾਰਨ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸੁਰੱਖਿਆ ਜਾਂਚ ਨੂੰ ਲੈ ਕੇ ਬਹਿਸ ਦੌਰਾਨ ਸਪਾਈਸ ਜੈੱਟ ਦੀ ਇੱਕ ਮਹਿਲਾ ਕਰਮਚਾਰੀ ਨੇ ਸੀਆਈਐਸਐਫ ਦੇ ਇੱਕ ਜਵਾਨ ਨੂੰ ਥੱਪੜ ਮਾਰ ਦਿੱਤਾ ਹੈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਦਰਅਸਲ, ਸਪਾਈਸਜੈੱਟ ਦੀ ਫੂਡ ਸੁਪਰਵਾਈਜ਼ਰ ਅਨੁਰਾਧਾ ਰਾਣੀ ਨੂੰ ਸਵੇਰੇ 4 ਵਜੇ ਦੇ ਕਰੀਬ ਸਹਾਇਕ ਸਬ-ਇੰਸਪੈਕਟਰ ਗਿਰੀਰਾਜ ਪ੍ਰਸਾਦ ਨੇ ਜੈਪੁਰ ਹਵਾਈ ਅੱਡੇ ਦੇ ਗੇਟ 'ਤੇ ਰੋਕਿਆ ਸੀ। ਦੱਸਿਆ ਗਿਆ ਕਿ ਉਨ੍ਹਾਂ ਕੋਲ ਵਾਹਨ ਦਾ ਗੇਟ ਵਰਤਣ ਦੀ ਇਜਾਜ਼ਤ ਨਹੀਂ ਸੀ। ਪੁਲਿਸ ਅਤੇ ਸੀਆਈਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਏਅਰਲਾਈਨ ਦੇ ਕਰਮਚਾਰੀਆਂ ਨੂੰ ਦੂਜੇ ਗੇਟ ਰਾਹੀਂ ਜਾਣ ਲਈ ਕਿਹਾ ਤਾਂ ਉਨ੍ਹਾਂ ਨੇ ਸੁਰੱਖਿਆ ਕਰਮਚਾਰੀਆਂ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਅਨੁਰਾਧਾ ਰਾਣੀ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਫਿਲਹਾਲ ਜਾਂਚ ਚੱਲ ਰਹੀ ਹੈ।
STORY | SpiceJet employee slaps CISF man in argument over security check at Jaipur airport, arrested
— Press Trust of India (@PTI_News) July 11, 2024
READ: https://t.co/snXzE4ANsx
VIDEO:
(Source: Third Party) pic.twitter.com/MdfwNVKtDA
ਹਾਲਾਂਕਿ ਇਸ ਮਾਮਲੇ 'ਚ ਸਪਾਈਸਜੈੱਟ ਨੇ ਆਪਣੇ ਕਰਮਚਾਰੀਆਂ ਦਾ ਬਚਾਅ ਕਰਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਸਪਾਈਸਜੈੱਟ ਦੇ ਬੁਲਾਰੇ ਦਾ ਕਹਿਣਾ ਹੈ ਕਿ ਕਰਮਚਾਰੀ ਕੋਲ ਐਂਟਰੀ ਲਈ ਵੈਧ ਏਅਰਪੋਰਟ ਐਂਟਰੀ ਪਾਸ ਸੀ। ਇਸ ਤੋਂ ਬਾਅਦ ਵੀ ਸੀਆਈਐਸਐਫ ਅਧਿਕਾਰੀਆਂ ਨੇ ਉਨ੍ਹਾਂ ਨਾਲ ਭੱਦੀ ਭਾਸ਼ਾ ਵਰਤੀ। ਉਨ੍ਹਾਂ ਨਾਲ ਗਲਤ ਵਤੀਰਾ ਕੀਤਾ ਗਿਆ। ਇੰਨਾ ਹੀ ਨਹੀਂ ਸੀਆਈਐਸਐਫ ਦੇ ਜਵਾਨਾਂ ਨੇ ਮਹਿਲਾ ਨੂੰ ਡਿਊਟੀ ਤੋਂ ਬਾਅਦ ਉਸ ਦੇ ਘਰ ਆਉਣ ਅਤੇ ਮਿਲਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਸਪਾਈਸਜੈੱਟ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਸੀਆਈਐਸਐਫ ਦੇ ਮੁਲਾਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਰਹੀ ਹੈ।
ਸੀਆਈਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਔਰਤ ਨੂੰ ਜ਼ਰੂਰੀ ਜਾਂਚ ਕਰਵਾਉਣ ਲਈ ਕਿਹਾ ਗਿਆ ਸੀ। ਰੋਕੇ ਜਾਣ 'ਤੇ ਮਹਿਲਾ ਨੇ ਗੁੱਸੇ 'ਚ ਆ ਕੇ ਡਿਊਟੀ 'ਤੇ ਮੌਜੂਦ ਸੀਆਈਐਸਐਫ ਦੇ ਜਵਾਨ ਨੂੰ ਥੱਪੜ ਮਾਰ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਸ ਦੌਰਾਨ ਕੋਈ ਵੀ ਮਹਿਲਾ CISF ਕਰਮਚਾਰੀ ਮੌਜੂਦ ਨਹੀਂ ਸੀ। ਅਧਿਕਾਰੀ ਨੇ ਦੱਸਿਆ ਕਿ ਔਰਤ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।