ਪੜਚੋਲ ਕਰੋ

Jammu and Kashmir Blast : ਜੰਮੂ-ਕਸ਼ਮੀਰ ਦੇ ਊਧਮਪੁਰ 'ਚ ਪਿਛਲੇ ਅੱਠ ਘੰਟਿਆਂ 'ਚ ਦੂਜਾ ਬਲਾਸਟ , 2 ਲੋਕ ਜ਼ਖਮੀ ,ਅੱਤਵਾਦੀ ਐਂਗਲ ਤੋਂ ਹੋ ਰਹੀ ਜਾਂਚ

Jammu Kashmir  : ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਪਿਛਲੇ ਅੱਠ ਘੰਟਿਆਂ ਵਿੱਚ ਦੋ ਬੰਬ ਧਮਾਕਿਆਂ ਨੇ ਸਨਸਨੀ ਮਚਾ ਦਿੱਤੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਰਾਤ ਜੰਮੂ ਦੇ ਊਧਮਪੁਰ ਜ਼ਿਲੇ 'ਚ ਇਕ ਬੱਸ 'ਚ ਹੋਏ ਧਮਾਕੇ ਨੇ ਪੂਰੇ ਜ਼ਿਲੇ 'ਚ ਹੜਕੰਪ ਮਚਾ ਦਿੱਤਾ ਸੀ।

Jammu Kashmir  : ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਪਿਛਲੇ ਅੱਠ ਘੰਟਿਆਂ ਵਿੱਚ ਦੋ ਬੰਬ ਧਮਾਕਿਆਂ ਨੇ ਸਨਸਨੀ ਮਚਾ ਦਿੱਤੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਰਾਤ ਜੰਮੂ ਦੇ ਊਧਮਪੁਰ ਜ਼ਿਲੇ 'ਚ ਇਕ ਬੱਸ 'ਚ ਹੋਏ ਧਮਾਕੇ ਨੇ ਪੂਰੇ ਜ਼ਿਲੇ 'ਚ ਹੜਕੰਪ ਮਚਾ ਦਿੱਤਾ ਸੀ। ਇਸ ਧਮਾਕੇ 'ਚ 2 ਲੋਕ ਜ਼ਖਮੀ ਹੋ ਗਏ। ਬੱਸ ਦੇ ਆਲੇ-ਦੁਆਲੇ ਖੜ੍ਹੇ ਹੋਰ ਵਾਹਨ ਵੀ ਨੁਕਸਾਨੇ ਗਏ। ਪੁਲਿਸ ਨੇ ਧਮਾਕੇ ਦੇ ਅੱਤਵਾਦੀ ਐਂਗਲ ਤੋਂ ਇਨਕਾਰ ਨਹੀਂ ਕੀਤਾ ਹੈ।

ਇਸੇ ਇਲਾਕੇ 'ਚ ਵੀਰਵਾਰ ਸਵੇਰੇ 6 ਵਜੇ ਇਕ ਹੋਰ ਧਮਾਕਾ ਹੋਇਆ ਹੈ। ਇਹ ਦੂਜਾ ਧਮਾਕਾ ਇਕ ਬੱਸ ਵਿਚ ਉਸੇ ਤਰ੍ਹਾਂ ਹੋਇਆ, ਜਿਸ ਤਰ੍ਹਾਂ ਬੁੱਧਵਾਰ ਸ਼ਾਮ ਨੂੰ ਊਧਮਪੁਰ ਦੇ ਇਕ ਪੈਟਰੋਲ ਪੰਪ 'ਤੇ ਖੜ੍ਹੀ ਇਕ ਬੱਸ ਵਿਚ ਹੋਇਆ ਸੀ। ਹਾਲਾਂਕਿ ਕੋਈ ਨੁਕਸਾਨ ਨਹੀਂ ਹੋਇਆ ਹੈ। ਇਸ ਤੋਂ ਬਾਅਦ ਸਾਰੀਆਂ ਸੁਰੱਖਿਆ ਏਜੰਸੀਆਂ ਅਲਰਟ 'ਤੇ ਹਨ।

ਜੰਮੂ ਦੇ ਏਡੀਜੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਧਮਾਕਾ ਊਧਮਪੁਰ ਦੇ ਡੋਮੇਲ ਚੌਕ ਸਥਿਤ ਪੈਟਰੋਲ ਪੰਪ ਦੇ ਕੋਲ ਬੁੱਧਵਾਰ ਰਾਤ ਕਰੀਬ 10.30 ਵਜੇ ਹੋਇਆ। ਇਸ ਵਿੱਚ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।ਇਸੇ ਤਰ੍ਹਾਂ ਅੱਜ ਸਵੇਰੇ 6 ਵਜੇ ਦੇ ਕਰੀਬ ਪੁਰਾਣੇ ਬੱਸ ਅੱਡੇ ’ਤੇ ਖੜ੍ਹੀ ਬੱਸ ਵਿੱਚ ਧਮਾਕਾ ਹੋ ਗਿਆ। ਹਾਲਾਂਕਿ ਇਸ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਧਮਾਕੇ ਨਾਲ ਕੰਬ ਉਠਿਆ ਸ਼ਹਿਰ  

ਦੱਸ ਦੇਈਏ ਕਿ ਜੰਮੂ ਦੇ ਊਧਮਪੁਰ ਜ਼ਿਲੇ ਦਾ ਡੁਮੇਲ ਚੌਕ ਬੁੱਧਵਾਰ ਰਾਤ ਕਰੀਬ ਸਾਢੇ 10 ਵਜੇ ਧਮਾਕੇ ਦੀ ਆਵਾਜ਼ ਨਾਲ ਕੰਬ ਉਠਿਆ ਹੈ। ਇਹ ਧਮਾਕਾ ਡੋ ਮੇਲ ਚੌਕ ਨੇੜੇ ਪੈਟਰੋਲ ਪੰਪ 'ਤੇ ਖੜ੍ਹੀ ਬੱਸ 'ਚ ਹੋਇਆ। ਇਸ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਭਾਰਤੀ ਫੌਜ ਦਾ ਚੈਕਿੰਗ ਪੁਆਇੰਟ ਵੀ ਹੈ। ਚਸ਼ਮਦੀਦਾਂ ਮੁਤਾਬਕ ਧਮਾਕੇ ਦੀ ਆਵਾਜ਼ ਇੰਨੀ ਜ਼ਬਰਦਸਤ ਸੀ ਕਿ ਇਸ ਆਵਾਜ਼ ਨਾਲ ਪੂਰਾ ਊਧਮਪੁਰ ਸ਼ਹਿਰ ਹਿੱਲ ਗਿਆ। ਇਸ ਧਮਾਕੇ 'ਚ ਜਿੱਥੇ ਇਸ ਬੱਸ ਦੀ ਛੱਤ ਨੂੰ ਨੁਕਸਾਨ ਪਹੁੰਚਿਆ ਹੈ, ਉੱਥੇ ਹੀ ਪੈਟਰੋਲ ਪੰਪ 'ਤੇ ਖੜ੍ਹੇ ਕੁਝ ਹੋਰ ਵਾਹਨ ਵੀ ਨੁਕਸਾਨੇ ਗਏ ਹਨ। ਇਸ ਧਮਾਕੇ ਤੋਂ ਬਾਅਦ ਪੁਲਿਸ ਵੱਲੋਂ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ।

ਧਮਾਕੇ ਦੀ ਜਾਂਚ

ਊਧਮਪੁਰ ਰੇਂਜ ਦੇ ਡੀਆਈਜੀ ਮੁਹੰਮਦ ਸੁਲੇਮਾਨ ਚੌਧਰੀ ਮੁਤਾਬਕ ਧਮਾਕਾ ਰਾਤ ਕਰੀਬ 10:30 ਵਜੇ ਹੋਇਆ। ਉਸ ਨੇ ਦੱਸਿਆ ਕਿ ਇਹ ਬੱਸ ਬਸੰਤਗੜ੍ਹ ਤੋਂ ਊਧਮਪੁਰ ਆਈ ਸੀ ਅਤੇ 6 ਵਜੇ ਤੋਂ ਪੈਟਰੋਲ ਪੰਪ 'ਤੇ ਖੜ੍ਹੀ ਸੀ। ਉਸ ਅਨੁਸਾਰ ਬੱਸ ਨੇ ਅਗਲੇ ਦਿਨ ਸਵੇਰੇ ਮੁੜ ਬਸੰਤਗੜ੍ਹ ਤੋਂ ਰਵਾਨਾ ਹੋਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਵਿੱਚ ਧਮਾਕਾ ਹੋ ਗਿਆ। ਮੁਹੰਮਦ ਸੁਲੇਮਾਨ ਚੌਧਰੀ ਮੁਤਾਬਕ ਇਸ ਧਮਾਕੇ ਦੀ ਜਾਂਚ ਚੱਲ ਰਹੀ ਹੈ ਅਤੇ ਫਿਲਹਾਲ ਇਸ ਧਮਾਕੇ ਬਾਰੇ ਕੁਝ ਕਹਿਣਾ ਉਚਿਤ ਨਹੀਂ ਹੋਵੇਗਾ। ਹਾਲਾਂਕਿ, ਉਸਨੇ ਧਮਾਕੇ ਵਿੱਚ ਅੱਤਵਾਦੀ ਐਂਗਲ ਤੋਂ ਇਨਕਾਰ ਨਹੀਂ ਕੀਤਾ ਹੈ। ਡੀਆਈਜੀ ਮੁਤਾਬਕ ਧਮਾਕੇ ਵਿੱਚ ਦੋ ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਧਮਾਕੇ ਦੀ ਤਸਵੀਰ ਸੀਸੀਟੀਵੀ ਵਿੱਚ ਕੈਦ 

ਇਸ ਧਮਾਕੇ ਦੀਆਂ ਤਸਵੀਰਾਂ ਪੈਟਰੋਲ ਪੰਪ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਵੀ ਕੈਦ ਹੋ ਗਈਆਂ ਹਨ ਅਤੇ ਪੁਲਿਸ ਨੇ ਪੈਟਰੋਲ ਪੰਪ ਦੇ ਡੀਵੀਆਰ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਇਸ ਬੱਸ ਦੇ ਡਰਾਈਵਰ ਅਤੇ ਕੰਡਕਟਰ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਅਤੇ ਇਸ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਤੋਂ ਸੁਰਾਗ ਜੁਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਊਧਮਪੁਰ 'ਚ ਅੱਤਵਾਦੀ ਗਤੀਵਿਧੀਆਂ ਲਗਾਤਾਰ ਵਧ ਰਹੀਆਂ ਹਨ। ਦੂਜੇ ਪਾਸੇ ਜੰਮੂ ਦੇ ਪੁੰਛ ਜ਼ਿਲੇ 'ਚ ਪੁਲਸ ਨੇ ਆਈਡੀ ਸਮੇਤ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ
18-19 ਤਰੀਕ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, 20 ਤਰੀਕ ਨੂੰ ਰੇਲ ਰੋਕੋ ਅੰਦੋਲਨ ਦੀ ਦਿੱਤੀ ਚੇਤਾਵਨੀ
18-19 ਤਰੀਕ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, 20 ਤਰੀਕ ਨੂੰ ਰੇਲ ਰੋਕੋ ਅੰਦੋਲਨ ਦੀ ਦਿੱਤੀ ਚੇਤਾਵਨੀ
ਪੰਜਾਬ ਦੇ ਇਸ ਜ਼ਿਲ੍ਹੇ 'ਚ High Alert, ਸਾਰੇ ਸਕੂਲ ਕਰਵਾਏ ਬੰਦ
ਪੰਜਾਬ ਦੇ ਇਸ ਜ਼ਿਲ੍ਹੇ 'ਚ High Alert, ਸਾਰੇ ਸਕੂਲ ਕਰਵਾਏ ਬੰਦ
IPL 2026 ਨਿਲਾਮੀ 'ਚ ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦੀ ਮੋਟੀ ਰਕਮ, ਦੇਖੋ ਲਿਸਟ 'ਚ ਕੌਣ-ਕੌਣ ਸ਼ਾਮਲ
IPL 2026 ਨਿਲਾਮੀ 'ਚ ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦੀ ਮੋਟੀ ਰਕਮ, ਦੇਖੋ ਲਿਸਟ 'ਚ ਕੌਣ-ਕੌਣ ਸ਼ਾਮਲ
ਈ-ਰਿਕਸ਼ਾ ‘ਚ ਮਿਲਿਆ ਮੀਟ! ਮੱਚੀ ਹਫੜਾ-ਦਫੜੀ, ਬਣਿਆ ਤਣਾਅ ਦਾ ਮਾਹੌਲ
ਈ-ਰਿਕਸ਼ਾ ‘ਚ ਮਿਲਿਆ ਮੀਟ! ਮੱਚੀ ਹਫੜਾ-ਦਫੜੀ, ਬਣਿਆ ਤਣਾਅ ਦਾ ਮਾਹੌਲ
Embed widget