Jammu Kashmir: PM ਮੋਦੀ ਦੇ ਦੌਰੇ ਤੋਂ ਪਹਿਲਾਂ ਅੱਤਵਾਦੀ ਹਮਲੇ ਕਰਕੇ ਸੁਰੱਖਿਆ ਬਲ ਅਲਰਟ, CISF ਦੀਆਂ 13 ਕੰਪਨੀਆਂ ਤਾਇਨਾਤ
ਅੱਤਵਾਦੀਆਂ ਨੇ ਸਵੇਰੇ 4.15 ਵਜੇ ਜੰਮੂ ਦੇ ਚੱਢਾ ਕੈਂਪ ਨੇੜੇ ਡਿਊਟੀ 'ਤੇ ਸੀਆਈਐਸਐਫ ਦੇ 15 ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ 'ਤੇ ਹਮਲਾ ਕਰ ਦਿੱਤਾ। ਸੀਆਈਐਸਐਫ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਅੱਤਵਾਦੀ ਹਮਲੇ ਦਾ ਜਵਾਬੀ ਕਾਰਵਾਈ ਕੀਤੀ।
Jammu Kashmir: PM ਮੋਦੀ ਦੇ ਦੌਰੇ ਤੋਂ ਪਹਿਲਾਂ ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ CISF ਦੇ DIG ਡਾਕਟਰ ਅਨਿਲ ਪਾਂਡੇ ਨੇ ਕਿਹਾ ਕਿ ਸਾਡੀਆਂ 13 ਕੰਪਨੀਆਂ ਜੰਮੂ-ਕਸ਼ਮੀਰ 'ਚ ਕਾਨੂੰਨ ਵਿਵਸਥਾ ਨੂੰ ਠੀਕ ਕਰਨ ਲਈ ਡਿਊਟੀ 'ਤੇ ਹਨ। ਸੀਆਈਐਸਐਫ ਨੂੰ ਬਾਹਰੀ ਘੇਰਾਬੰਦੀ ਵਾਲੇ ਖੇਤਰ ਵਿੱਚ ਤਾਇਨਾਤ ਕੀਤਾ ਗਿਆ ਹੈ ਤੇ ਤਲਾਸ਼ੀ ਮੁਹਿੰਮ ਜਾਰੀ ਹੈ। ਡਾਕਟਰ ਅਨਿਲ ਪਾਂਡੇ ਅਨੁਸਾਰ ਅੱਜ ਇਹ ਅੱਤਵਾਦੀ ਹਮਲਾ ਉਸ ਸਮੇਂ ਹੋਇਆ ਜਦੋਂ ਸੀਆਈਐਸਐਫ ਦੇ ਜਵਾਨ ਚੱਢਾ ਕੈਂਪ ਨੇੜੇ ਬੱਸ ਵਿੱਚ ਸਵਾਰ ਹੋ ਰਹੇ ਸਨ।
ਉਨ੍ਹਾਂ ਕਿਹਾ ਕਿ ਸੁੰਜਵਾਂ ਇਲਾਕੇ 'ਚ ਤਲਾਸ਼ੀ ਮੁਹਿੰਮ ਖੁਫੀਆ ਸੂਚਨਾ 'ਤੇ ਆਧਾਰਿਤ ਸੀ। ਸੂਚਨਾ ਮਿਲੀ ਸੀ ਕਿ ਜੈਸ਼-ਏ-ਮੁਹੰਮਦ ਦੇ ਫਿਦਾਇਨ ਅੱਤਵਾਦੀ ਇਲਾਕੇ 'ਚ ਸਰਗਰਮ ਹਨ ਅਤੇ ਸੁਰੱਖਿਆ ਬਲਾਂ 'ਤੇ ਹਮਲਾ ਕਰ ਸਕਦੇ ਹਨ। CISF ਦੇ ਜਵਾਨਾਂ 'ਤੇ ਹੋਏ ਹਮਲੇ ਤੋਂ ਬਾਅਦ ਮੁਕਾਬਲੇ 'ਚ ਦੋ ਅੱਤਵਾਦੀ ਵੀ ਮਾਰੇ ਗਏ ਹਨ।
Our 13 companies are deployed in law &order support duty across J&K. CISF was deployed in the outer cordon where a search operation was underway. Today, a terrorist attack took place when CISF personnel were boarding the bus near Chhadha Camp: Dr Anil Pandey, DIG Operations, CISF pic.twitter.com/wW3HNIAx9K
— ANI (@ANI) April 22, 2022
ਦਰਅਸਲ, ਅੱਤਵਾਦੀਆਂ ਨੇ ਸਵੇਰੇ 4.15 ਵਜੇ ਜੰਮੂ ਦੇ ਚੱਢਾ ਕੈਂਪ ਨੇੜੇ ਡਿਊਟੀ 'ਤੇ ਸੀਆਈਐਸਐਫ ਦੇ 15 ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ 'ਤੇ ਹਮਲਾ ਕਰ ਦਿੱਤਾ। ਸੀਆਈਐਸਐਫ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਅੱਤਵਾਦੀ ਹਮਲੇ ਦਾ ਜਵਾਬੀ ਕਾਰਵਾਈ ਕੀਤੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਸੀਆਈਐਸਐਫ ਦਾ ਇੱਕ ਏਐਸਆਈ ਸ਼ਹੀਦ ਹੋ ਗਿਆ। ਇਸ ਦੇ ਨਾਲ ਹੀ ਚਾਰ ਜਵਾਨ ਵੀ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਜਵਾਨ ਸੁਜਵਾਨ ਵਿੱਚ ਹਮਲੇ ਵਿੱਚ ਮਦਦ ਲਈ ਜਾ ਰਹੇ ਸਨ।
ਦਰਅਸਲ ਸੁਰੱਖਿਆ ਬਲਾਂ ਨੂੰ ਲਗਾਤਾਰ ਸੂਚਨਾ ਮਿਲ ਰਹੀ ਸੀ ਕਿ ਪੀਐਮ ਦੇ ਦੌਰੇ ਤੋਂ ਪਹਿਲਾਂ ਅੱਤਵਾਦੀ ਜੰਮੂ ਸ਼ਹਿਰ ਵਿੱਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸਨ। ਇਸ ਸੂਚਨਾ ਤੋਂ ਬਾਅਦ ਵੀਰਵਾਰ ਸ਼ਾਮ ਤੋਂ ਜੰਮੂ ਪੁਲਿਸ ਨੇ ਸੈਨਾ ਅਤੇ ਅਰਧ ਸੈਨਿਕ ਬਲਾਂ ਨਾਲ ਮਿਲ ਕੇ ਸ਼ਹਿਰ ਦੇ ਕਈ ਇਲਾਕਿਆਂ 'ਚ ਤਲਾਸ਼ੀ ਮੁਹਿੰਮ ਚਲਾਈ। ਇਹ ਤਲਾਸ਼ੀ ਅਭਿਆਨ ਸ਼ੁੱਕਰਵਾਰ ਤੜਕੇ ਤੱਕ ਜਾਰੀ ਰਿਹਾ ਅਤੇ ਇਸ ਆਪਰੇਸ਼ਨ ਦੌਰਾਨ ਅੱਤਵਾਦੀਆਂ ਨੇ ਜੰਮੂ ਦੇ ਭਟਿੰਡੀ ਇਲਾਕੇ 'ਚ ਸੀਆਈਐਸਐਫ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।