ਜੰਮੂ-ਕਸ਼ਮੀਰ: ਰਾਜੌਰੀ 'ਚ ਮਿਲਿਆ ਸ਼ੱਕੀ ਪ੍ਰੈਸ਼ਰ ਕੁੱਕਰ, ਆਵਾਜਾਈ ਬੰਦ ਕਰਕੇ ਬੰਬ ਸਕੁਐਡ ਬੁਲਾਇਆ
ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਇਕ ਅੱਤਵਾਦੀ ਸੰਗਠਨ ਨੇ ਕਰੀਬ ਸਾਢੇ ਛੇ ਕਿੱਲੋ ਵਿਸਫੋਟਕ ਜੰਮੂ-ਕਸ਼ਮੀਰ ਭੇਜਿਆ ਸੀ। ਇਸ ਤੋਂ ਬਾਅਅਦ ਪੂਰੇ ਜੰਮੂ 'ਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਸੀ।
ਜੰਮੂ: ਜੰਮੂ-ਕਸ਼ਮੀਰ ਦੇ ਰਾਜੌਰੀ ਦੇ ਮਾਂਜਾਕੋਟ 'ਚ ਹਾਈਵੇਅ ਤੇ ਸੁਰੱਖਿਆ ਬਲਾਂ ਨੂੰ ਇੱਕ ਸ਼ੱਕੀ ਪ੍ਰੈਸ਼ਰ ਕੁੱਕਰ ਮਿਲਿਆ ਹੈ। ਬੰਬ ਡਿਸਪੋਜ਼ਲ ਸਕੁਐਡ ਮੌਕੇ 'ਤੇ ਭੇਜਿਆ ਗਿਆ। ਸੁਰੱਖਿਆ ਬਲਾਂ ਨੇ ਸਾਵਧਾਨੀ ਵਰਤਦਿਆਂ ਹਾਈਵੇਅ 'ਤੇ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ। ਇਸ ਦੇ ਨਾਲ ਹੀ ਪੂਰੇ ਖੇਤਰ ਦੀ ਨਾਕਾਬੰਦੀ ਕਰ ਦਿੱਤੀ ਗਈ।
ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਇਕ ਅੱਤਵਾਦੀ ਸੰਗਠਨ ਨੇ ਕਰੀਬ ਸਾਢੇ ਛੇ ਕਿੱਲੋ ਵਿਸਫੋਟਕ ਜੰਮੂ-ਕਸ਼ਮੀਰ ਭੇਜਿਆ ਸੀ। ਇਸ ਤੋਂ ਬਾਅਅਦ ਪੂਰੇ ਜੰਮੂ 'ਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਸੀ। ਸੁਰੱਖਿਆ ਬਲਾਂ ਦੀ ਮੁਸਤੈਦੀ ਦੇ ਚੱਲਦਿਆਂ ਅੱਤਵਾਦੀ ਆਪਣੀ ਯੋਜਨਾ 'ਚ ਸਫ਼ਲ ਨਹੀਂ ਹੋ ਰਹੇ।
ਮੰਜਾਕੋਟ ਥਾਣੇ ਦੇ ਇੰਚਾਰਜ ਪੰਕਜ ਸ਼ਰਮਾ ਨੇ ਦੱਸਿਆ ਕਿ ਸਵੇਰੇ ਸਾਢੇ ਅੱਠ ਵਜੇ ਸੜਕ ਕਿਨਾਰੇ ਬੰਬ ਜਿਹੀ ਵਸਤੂ ਮਿਲੀ। ਉਨ੍ਹਾਂ ਕਿਹਾ ਤੁਰੰਤ ਸਮੁੱਚੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਤੇ ਫੌਜ ਨੂੰ ਬੰਬ ਨਸ਼ਸ਼ਟ ਕਰਨ ਵਾਲੇ ਦਸਤੇ ਨੇ ਵਸਤੂ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਬਾਲੂ ਦੀਆਂ ਬੋਰੀਆਂ ਤੇ ਹਥਿਆਰਬੰਦ ਗੱਡੀਆਂ ਨਾਲ ਥਾਂ ਨੂੰ ਸੁਰੱਖਿਅਤ ਕਰਨ ਮਗਰੋਂ ਆਵਾਜਾਈ ਬਹਾਲ ਕਰ ਦਿੱਤੀ ਗਈ।