ਸ੍ਰੀਨਗਰ 'ਚ ਅੱਤਵਾਦੀਆਂ ਨੇ ਪੁਲਿਸ ਟੀਮ 'ਤੇ ਕੀਤੀ ਫਾਇਰਿੰਗ, ਜਵਾਈ ਕਾਰਵਾਈ 'ਚ ਇਕ ਅੱਤਵਾਦੀ ਢੇਰ
ਵੀਰਵਾਰ ਸ੍ਰੀਨਗਰ ਦੇ ਸਫਾਕਦਲ ਖੇਤਰ 'ਚ ਅੱਤਵਾਦੀਆਂ ਨੇ ਰਾਤ ਅੱਠ ਵੱਜ ਕੇ 40 ਮਿੰਟ ਤੇ ਸੁਰੱਖਿਆ ਬਲਾਂ 'ਤੇ ਗ੍ਰੇਨੇਡ ਸੁੱਟਿਆ।
Jammu Kashmir News: ਜੰਮੂ-ਕਸ਼ਮੀਰ ਦੇ ਸ੍ਰੀਨਗਰ ਦੇ ਨਾਤੀਪੋਰਾ ਇਲਾਕੇ 'ਚ ਸ਼ੁੱਕਰਵਾਰ ਅੱਤਵਾਦੀਆਂ ਨੇ ਪੁਲਿਸ ਦੀ ਇਕ ਟੀਮ 'ਤੇ ਫਾਇਰਿੰਗ ਕੀਤੀ। ਇਸ ਤੋਂ ਬਾਅਦ ਜਵਾਬੀ ਕਾਰਵਾਈ 'ਚ ਪੁਲਿਸ ਬਲ ਨੇ ਇਕ ਅੱਤਵਾਦੀ ਨੂੰ ਮਾਰ ਮੁਕਾਇਆ। ਹਾਲਾਂਕਿ ਇਕ ਹੋਰ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਰਿਹਾ। ਪੁਲਿਸ ਨੇ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਜੰਮੂ-ਕਸ਼ਮੀਰ 'ਚ ਹਾਲ ਹੀ ਦੇ ਦਿਨਾਂ 'ਚ ਅੱਤਵਾਦੀ ਵਾਰਦਾਤਾਂ 'ਚ ਤੇਜ਼ੀ ਦੇਖੀ ਗਈ ਹੈ।
ਵੀਰਵਾਰ ਸ੍ਰੀਨਗਰ ਦੇ ਸਫਾਕਦਲ ਖੇਤਰ 'ਚ ਅੱਤਵਾਦੀਆਂ ਨੇ ਰਾਤ ਅੱਠ ਵੱਜ ਕੇ 40 ਮਿੰਟ ਤੇ ਸੁਰੱਖਿਆ ਬਲਾਂ 'ਤੇ ਗ੍ਰੇਨੇਡ ਸੁੱਟਿਆ। ਪਰ ਉਸ ਦੇ ਵਿਸਫੋਟ 'ਚ ਕਿਸੇ ਦੀ ਜਾਨ ਨਹੀਂ ਗਈ। ਏਨਾ ਹੀ ਨਹੀਂ ਦਿਨ 'ਚ ਅੱਤਵਾਦੀਆਂ ਨੇ ਇਕ ਮਹਿਲਾ ਸਮੇਤ ਸਰਕਾਰੀ ਸਕੂਲ ਦੇ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਮੰਗਲਵਾਰ ਅੱਤਵਾਦੀਆਂ ਨੇ ਡੇਢ ਘੰਟੇ ਦੇ ਅੰਦਰ ਤਿੰਨ ਵੱਖ-ਵੱਖ ਥਾਵਾਂ 'ਤੇ ਤਿੰਨ ਲੋਕਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ।
ਆਮ ਲੋਕਾਂ ਦੀ ਹੱਤਿਆਂ ਨੂੰ ਲੈਕੇ ਜੰਮੂ-ਕਸ਼ਮੀਰ ਪੁਲਿਸ ਦੇ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਵੀਰਵਾਰ ਕਿਹਾ ਕਿ ਕਸ਼ਮੀਰ 'ਚ ਨਾਗਰਿਕਾਂ, ਖਾਸਕਰਕੇ ਘੱਟ ਗਿਣਤੀਆਂ ਦੀ ਹੱਤਿਆ ਦਾ ਮਾਹੌਲ ਬਣਾਉਣਾ ਤੇ ਸਦੀਆਂ ਪੁਰਾਣੇ ਸੰਪਰਦਾਇਕ ਸਦਭਾਵ ਨੂੰ ਨੁਕਸਾਨ ਪਹੁੰਚਾਉਣਾ ਹੈ। ਸਿੰਘ ਨੇ ਕਿਹਾ ਜੋ ਲੋਕ ਮਨੁੱਖਤਾ, ਭਾਈਚਾਰੇ ਤੇ ਸਥਾਨਕ ਮੁੱਲਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਉਹ ਛੇਤੀ ਹੀ ਬੇਨਕਾਬ ਹੋਣਗੇ।
ਕਸ਼ਮੀਰ 'ਚ ਪੰਜ ਦਿਨਾਂ ਦੇ ਅੰਦਰ ਸੱਤ ਨਾਗਰਿਕਾਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ। ਕਸ਼ਮੀਰ 'ਚ ਅੱਤਵਾਦੀ ਗਤੀਵਿਧੀਆਂ ਦੇਖਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਹਾਈ ਲੈਵਲ ਮੀਟਿੰਗ ਸੱਦੀ। ਸ਼ਾਹ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨ੍ਹਾ ਨੂੰ ਦਿੱਲੀ ਬੁਲਾਇਆ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਦੋ ਵੱਡੇ ਚਿਹਰਿਆਂ ਨੂੰ ਮਿਲੀ ਬੀਜੇਪੀ ਦੀ ਕੌਮੀ ਕਾਰਜਕਾਰਨੀ 'ਚ ਥਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/