Jammu Kashmir Terror Attack: 32 ਮਹੀਨਿਆਂ ਵਿੱਚ 50 ਜਵਾਨ ਹੋਏ ਸ਼ਹੀਦ, PM ਮੋਦੀ ਨੂੰ ਮਹਿਬੂਬਾ ਮੁਫ਼ਤੀ ਨੇ ਦਿੱਤੀ ਸਲਾਹ, ਜਾਣੋ ਕੀ ਕਿਹਾ ?
Jammu Kashmir Terror Attack: ਮਹਿਬੂਬਾ ਮੁਫਤੀ ਨੇ ਕਿਹਾ ਕਿ ਮੌਜੂਦਾ ਡੀਜੀਪੀ ਦਾ ਕੰਮ ਪੀਡੀਪੀ ਨੂੰ ਤੋੜਨਾ, ਲੋਕਾਂ ਨੂੰ ਪ੍ਰੇਸ਼ਾਨ ਕਰਨਾ ਅਤੇ ਵੱਧ ਤੋਂ ਵੱਧ ਲੋਕਾਂ 'ਤੇ ਯੂਏਪੀਏ ਥੋਪਣ ਦੇ ਤਰੀਕੇ ਲੱਭਣਾ ਹੈ। ਸਾਨੂੰ ਅਜਿਹੇ ਡੀਜੀਪੀ ਦੀ ਲੋੜ ਨਹੀਂ ਹੈ।
![Jammu Kashmir Terror Attack: 32 ਮਹੀਨਿਆਂ ਵਿੱਚ 50 ਜਵਾਨ ਹੋਏ ਸ਼ਹੀਦ, PM ਮੋਦੀ ਨੂੰ ਮਹਿਬੂਬਾ ਮੁਫ਼ਤੀ ਨੇ ਦਿੱਤੀ ਸਲਾਹ, ਜਾਣੋ ਕੀ ਕਿਹਾ ? jammu kashmir terror attack pdf chief mehbooba mufti asked pm modi to terminate dgp after doda attack Jammu Kashmir Terror Attack: 32 ਮਹੀਨਿਆਂ ਵਿੱਚ 50 ਜਵਾਨ ਹੋਏ ਸ਼ਹੀਦ, PM ਮੋਦੀ ਨੂੰ ਮਹਿਬੂਬਾ ਮੁਫ਼ਤੀ ਨੇ ਦਿੱਤੀ ਸਲਾਹ, ਜਾਣੋ ਕੀ ਕਿਹਾ ?](https://feeds.abplive.com/onecms/images/uploaded-images/2024/06/19/dc220262b52bae2ef18190da0734b1df171879738413825_original.jpg?impolicy=abp_cdn&imwidth=1200&height=675)
Jammu Kashmir Terror Attack: ਪੀਪਲਜ਼ ਡੈਮੋਕ੍ਰੇਟਿਕ ਪਾਰਟੀ (PDP) ਦੀ ਮੁਖੀ ਮਹਿਬੂਬਾ ਮੁਫਤੀ (mehbooba mufti) ਨੇ ਡੋਡਾ 'ਚ ਅੱਤਵਾਦੀਆਂ (Terror Attack) ਨਾਲ ਮੁਕਾਬਲੇ ਦੌਰਾਨ ਭਾਰਤੀ ਫੌਜ ਦੇ ਚਾਰ ਜਵਾਨਾਂ ਦੇ ਸ਼ਹੀਦ ਹੋਣ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਇਸ ਹਮਲੇ ਬਾਰੇ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਡੀਜੀਪੀ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਪਿਛਲੇ 32 ਮਹੀਨਿਆਂ ਵਿੱਚ ਲਗਭਗ 50 ਫੌਜੀ ਆਪਣੀ ਜਾਨ ਗੁਆ ਚੁੱਕੇ ਹਨ। ਮੌਜੂਦਾ ਡੀਜੀਪੀ ਸਿਆਸੀ ਤੌਰ ’ਤੇ ਗੱਲਾਂ ਨੂੰ ਠੀਕ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਦਾ ਕੰਮ ਪੀਡੀਪੀ ਨੂੰ ਤੋੜਨਾ, ਲੋਕਾਂ ਅਤੇ ਪੱਤਰਕਾਰਾਂ ਨੂੰ ਪ੍ਰੇਸ਼ਾਨ ਕਰਨਾ ਅਤੇ ਲੋਕਾਂ ਨੂੰ ਧਮਕੀਆਂ ਦੇਣਾ ਹੈ।
ਮਹਿਬੂਬਾ ਮੁਫਤੀ ਨੇ ਅੱਗੇ ਕਿਹਾ ਕਿ ਡੀਜੀਪੀ ਵੱਧ ਤੋਂ ਵੱਧ ਲੋਕਾਂ 'ਤੇ ਯੂਏਪੀਏ ਲਗਾਉਣ ਦੇ ਤਰੀਕੇ ਲੱਭ ਰਹੇ ਹਨ। ਸਾਨੂੰ ਇੱਥੇ ਫਿਕਸਰ ਦੀ ਲੋੜ ਨਹੀਂ, ਸਾਨੂੰ ਡੀਜੀਪੀ ਦੀ ਲੋੜ ਹੈ। ਸਾਡੇ ਕੋਲ ਪਹਿਲਾਂ ਵੀ ਦੂਜੇ ਰਾਜਾਂ ਦੇ ਡੀਜੀਪੀ ਸਨ ਤੇ ਉਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਕਿਸੇ ਨੇ ਵੀ ਫਿਰਕੂ ਆਧਾਰ 'ਤੇ ਕੰਮ ਨਹੀਂ ਕੀਤਾ ਜਿਵੇਂ ਹੁਣ ਕੀਤਾ ਜਾ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਰੱਖਿਆ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਫੌਜ ਦੇ 4 ਜਵਾਨ ਹੋਏ ਸ਼ਹੀਦ
ਦਰਅਸਲ, ਸੋਮਵਾਰ ਦੇਰ ਰਾਤ ਜੰਮੂ ਦੇ ਡੋਡਾ ਜ਼ਿਲ੍ਹੇ ਵਿੱਚ ਅੱਤਵਾਦੀਆਂ ਨੇ ਘੁਸਪੈਠ ਕੀਤੀ। ਇਲਾਕੇ 'ਚ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਦੀ ਮੌਜੂਦਗੀ ਦੀ ਖਬਰ ਮਿਲਦੇ ਹੀ ਫੌਜ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ 'ਤੇ ਅੱਤਵਾਦੀਆਂ ਵਲੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ। ਫੌਜ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਮੁਕਾਬਲੇ ਦੌਰਾਨ ਅੱਤਵਾਦੀਆਂ ਦੀ ਗੋਲੀ ਲੱਗਣ ਨਾਲ ਇੱਕ ਅਧਿਕਾਰੀ ਸਮੇਤ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ। ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਵੀ 4 ਮੌਤਾਂ ਦੀ ਪੁਸ਼ਟੀ ਕੀਤੀ ਹੈ।
ਰਾਜਨਾਥ ਸਿੰਘ ਨੇ ਸੈਨਾ ਮੁਖੀ ਨੂੰ ਦਿੱਤੇ ਨਿਰਦੇਸ਼
ਇਸ ਹਮਲੇ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਐਕਸ਼ਨ 'ਚ ਨਜ਼ਰ ਆਏ। ਜਾਣਕਾਰੀ ਮੁਤਾਬਕ ਰਾਜਨਾਥ ਸਿੰਘ ਨੇ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੂੰ ਫੋਨ ਕਰਕੇ ਕਿਹਾ ਕਿ ਅੱਤਵਾਦੀਆਂ ਅਤੇ ਉਨ੍ਹਾਂ ਦੇ ਸੰਗਠਨਾਂ ਨੂੰ ਲੈ ਕੇ ਕੋਈ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਫੌਜ ਮੁਖੀ ਤੋਂ ਡੋਡਾ 'ਚ ਅੱਤਵਾਦੀਆਂ ਨਾਲ ਚੱਲ ਰਹੇ ਮੁਕਾਬਲੇ ਦੀ ਜਾਣਕਾਰੀ ਲਈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)