ਪੜਚੋਲ ਕਰੋ
Advertisement
Jammu and Kashmir news: ਅੱਤਵਾਦੀ ਹਮਲੇ 'ਚ ਹੈੱਡ ਕਾਂਸਟੇਬਲ ਸ਼ਹੀਦ, ਘਰ ‘ਚ ਵੜ ਕੇ ਮਾਰੀ ਗੋਲੀ
Jammu and Kashmir news: ਜੰਮੂ-ਕਸ਼ਮੀਰ ਪੁਲਿਸ ਨੇ ਕਿਹਾ ਹੈ ਕਿ ਹੈੱਡ ਕਾਂਸਟੇਬਲ 'ਤੇ ਹਮਲੇ ਤੋਂ ਬਾਅਦ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਹਮਲਾਵਰਾਂ ਨੂੰ ਫੜਨ ਲਈ ਸਰਚ ਆਪਰੇਸ਼ਨ ਜਾਰੀ ਹੈ।
Jammu and Kashmir news: ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਅੱਤਵਾਦੀ ਹਮਲੇ 'ਚ ਇਕ ਪੁਲਿਸ ਕਰਮਚਾਰੀ ਗੁਲਾਮ ਮੁਹੰਮਦ ਡਾਰ ਸ਼ਹੀਦ ਹੋ ਗਏ ਹਨ। ਅੱਤਵਾਦੀਆਂ ਨੇ ਵੇਲੂ ਕ੍ਰਾਲਪੋਰਾ ਪਿੰਡ 'ਚ ਉਨ੍ਹਾਂ ਦੇ ਘਰ 'ਚ ਦਾਖਲ ਹੋ ਕੇ ਗੋਲੀ ਚਲਾਈ। ਡਾਰ ਪੁਲਿਸ ਵਿੱਚ ਹੈੱਡ ਕਾਂਸਟੇਬਲ ਵਜੋਂ ਤਾਇਨਾਤ ਸਨ।
ਅਣਪਛਾਤੇ ਅੱਤਵਾਦੀਆਂ ਦੇ ਹਮਲੇ ਵਿੱਚ ਗੁਲਾਮ ਮੁਹੰਮਦ ਡਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਉਨ੍ਹਾਂ ਨੂੰ ਇਲਾਜ ਲਈ SDH ਤੰਗਮਾਰਗ ਲਿਜਾਇਆ ਗਿਆ ਸੀ। ਤਿੰਨ ਦਿਨਾਂ 'ਚ ਪੁਲਿਸ 'ਤੇ ਇਹ ਦੂਜਾ ਹਮਲਾ ਹੈ। ਇੰਸਪੈਕਟਰ ਮਸੂਰ ਅਲੀ 'ਤੇ ਐਤਵਾਰ ਨੂੰ ਸ਼੍ਰੀਨਗਰ 'ਚ ਹਮਲਾ ਹੋਇਆ ਸੀ, ਜੋ ਅਜੇ ਵੀ ਹਸਪਤਾਲ 'ਚ ਹਨ।
#Terrorists fired upon one JKP personnel HC Gh Mohd Dar resident of Wailoo Kralpora in #Baramulla at his residence. Shifted to SDH Tangmarg for treatment. Health condition critical.@JmuKmrPolice
— Kashmir Zone Police (@KashmirPolice) October 31, 2023
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਵਾਲਿਆਂ ਲਈ ਖੁਸ਼ਖਬਰੀ! ਸੈਕਟਰ-17'ਚ ਰੈਸਟੋਰੈਂਟ ਦੇ ਬਾਹਰ ਕੁਰਸੀ ਤੇ ਮੇਜ਼ ਲਗਾਉਣ ਦੀ ਮਨਜ਼ੂਰੀ
ਕਸ਼ਮੀਰ ਜ਼ੋਨ ਪੁਲਿਸ ਨੇ ਮੰਗਲਵਾਰ (31 ਅਕਤੂਬਰ) ਰਾਤ ਕਰੀਬ 8 ਵਜੇ ਆਪਣੇ ਅਧਿਕਾਰਤ ਐਕਸ ਹੈਂਡਲ ਰਾਹੀਂ ਦੱਸਿਆ , "ਜ਼ਖਮੀ ਪੁਲਿਸ ਮੁਲਾਜ਼ਮ ਦੀ ਜਾਨ ਨਹੀਂ ਬਚ ਸਕੀ, ਸ਼ਹੀਦੀ ਪ੍ਰਾਪਤ ਕਰ ਗਏ।" ਅਸੀਂ ਸ਼ਹੀਦ ਨੂੰ ਦਿਲੋਂ ਸ਼ਰਧਾਂਜਲੀ ਭੇਂਟ ਕਰਦੇ ਹਾਂ ਅਤੇ ਇਸ ਭਾਵੁਕ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਾਂ। ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਸਰਚ ਆਪਰੇਸ਼ਨ ਜਾਰੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਪੰਜਾਬ
ਪੰਜਾਬ
ਅਜ਼ਬ ਗਜ਼ਬ
Advertisement