![ABP Premium](https://cdn.abplive.com/imagebank/Premium-ad-Icon.png)
Brij Bhushan Sharan: ਯੂਪੀ 'ਚ ਪੱਛੜੀ ਭਾਜਪਾ ਪਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ 'ਦਬਦਬਾ' ਜਾਰੀ, ਕੈਸਰਗੰਜ 'ਚ ਪੁੱਤਰ ਕਰਨ ਦੀ ਹੋਈ ਜਿੱਤ
Lok Sabha Chunav Result 2024: ਉੱਤਰ ਪ੍ਰਦੇਸ਼ ਦੇ ਗੋਂਡਾ ਦੀ ਕੈਸਰਗੰਜ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕਰਨ ਭੂਸ਼ਣ ਸਿੰਘ ਦੀ ਜਿੱਤ ਦੀ ਖ਼ਬਰ ਹੈ, ਹਾਲਾਂਕਿ ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ।
![Brij Bhushan Sharan: ਯੂਪੀ 'ਚ ਪੱਛੜੀ ਭਾਜਪਾ ਪਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ 'ਦਬਦਬਾ' ਜਾਰੀ, ਕੈਸਰਗੰਜ 'ਚ ਪੁੱਤਰ ਕਰਨ ਦੀ ਹੋਈ ਜਿੱਤ kaiserganj lok sabha seat brij bhushan sharan singh son bjp candidate karan bhushan singh wins with big margin Brij Bhushan Sharan: ਯੂਪੀ 'ਚ ਪੱਛੜੀ ਭਾਜਪਾ ਪਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ 'ਦਬਦਬਾ' ਜਾਰੀ, ਕੈਸਰਗੰਜ 'ਚ ਪੁੱਤਰ ਕਰਨ ਦੀ ਹੋਈ ਜਿੱਤ](https://feeds.abplive.com/onecms/images/uploaded-images/2024/06/04/cb7d25113e35484de2a48f2db9bfdd1d1717497583978700_original.jpg?impolicy=abp_cdn&imwidth=1200&height=675)
Lok Sabha Election Result 2024: ਉੱਤਰ ਪ੍ਰਦੇਸ਼ ਦੇ ਗੋਂਡਾ ਦੀ ਕੈਸਰਗੰਜ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕਰਨ ਭੂਸ਼ਣ ਸਿੰਘ ਦੀ ਜਿੱਤ ਦੀ ਖ਼ਬਰ ਹੈ, ਹਾਲਾਂਕਿ ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ਕੈਸਰਗੰਜ ਸੀਟ ਯੂਪੀ ਦੀਆਂ ਪ੍ਰਸਿੱਧ ਸੀਟਾਂ ਵਿੱਚੋਂ ਗਿਣੀ ਜਾਂਦੀ ਹੈ ਅਤੇ ਬੀਜੇਪੀ ਨੇ ਸਾਬਕਾ ਡਬਲਯੂਐਫਆਈ ਚੀਫ਼ ਦੇ ਬੇਟੇ ਅਤੇ ਕੈਸਰਗੰਜ ਬੀਜੇਪੀ ਸਾਂਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਇਸ ਸੀਟ ਤੋਂ ਉਮੀਦਵਾਰ ਬਣਾਇਆ ਸੀ।
ਕੈਸਰਗੰਜ ਤੋਂ ਭਾਜਪਾ ਉਮੀਦਵਾਰ ਕਰਨ ਭੂਸ਼ਣ ਸਿੰਘ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ, ਕਰਨ ਭੂਸ਼ਣ ਸਿੰਘ ਨੇ ਕਰੀਬ 1 ਲੱਖ 25 ਹਜ਼ਾਰ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਜਦੋਂਕਿ ਗੋਂਡਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕੀਰਤੀਵਰਧਨ ਸਿੰਘ 50 ਹਜ਼ਾਰ ਵੋਟਾਂ ਨਾਲ ਜਿੱਤੇ ਹਨ। ਦੋਵੇਂ ਲੋਕ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਦਾ ਅੰਤਿਮ ਦੌਰ ਚੱਲ ਰਿਹਾ ਹੈ ਅਤੇ ਦੋਵਾਂ ਉਮੀਦਵਾਰਾਂ ਦੀ ਜਿੱਤ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ਕੈਸਰਗੰਜ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕਰਨ ਭੂਸ਼ਣ ਸਿੰਘ ਨੇ ਸਮਾਜਵਾਦੀ ਪਾਰਟੀ ਦੇ ਭਗਤ ਰਾਮ ਅਤੇ ਬਸਪਾ ਦੇ ਨਰਿੰਦਰ ਪਾਂਡੇ ਨੂੰ ਹਰਾਇਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)