ਪੜਚੋਲ ਕਰੋ
Advertisement
(Source: ECI/ABP News/ABP Majha)
ਕਮਲ ਹਾਸਨ ਦੀ ਸਿਆਸਤ 'ਚ ਐਂਟਰੀ, ਵਿਧਾਨ ਸਭਾ ਚੋਣ ਲੜਨ ਦਾ ਐਲਾਨ
ਆਖ਼ਰ ਕਮਲ ਹਾਸਨ ਨੇ ਚੋਣ ਲੜਨ ਦਾ ਐਲਾਨ ਕਰ ਹੀ ਦਿੱਤਾ। ਅਦਾਕਾਰ ਤੋਂ ਸਿਆਸੀ ਆਗੂ ਬਣੇ ਕਮਲ ਹਾਸਨ ਅਗਲੇ ਸਾਲ ਤਾਮਿਲਨਾਡੂ ’ਚ ਹੋਣ ਹੋਣ ਵਾਲੀ ਵਿਧਾਨ ਸਭਾ ਚੋਣ ਲੜਨਗੇ।
ਨਵੀਂ ਦਿੱਲੀ: ਆਖ਼ਰ ਕਮਲ ਹਾਸਨ ਨੇ ਚੋਣ ਲੜਨ ਦਾ ਐਲਾਨ ਕਰ ਹੀ ਦਿੱਤਾ। ਅਦਾਕਾਰ ਤੋਂ ਸਿਆਸੀ ਆਗੂ ਬਣੇ ਕਮਲ ਹਾਸਨ ਅਗਲੇ ਸਾਲ ਤਾਮਿਲਨਾਡੂ ’ਚ ਹੋਣ ਹੋਣ ਵਾਲੀ ਵਿਧਾਨ ਸਭਾ ਚੋਣ ਲੜਨਗੇ। ਮੱਕਲ ਨਿਧੀ ਮੱਯਮ (MNM) ਨਾਂ ਦੀ ਪਾਰਟੀ ਦੇ ਮੁਖੀ ਕਮਲ ਹਾਸਨ ਨੇ ਕਿਹਾ ਕਿ ਉਹ ਕਿਹੜੇ ਹਲਕੇ ਤੋਂ ਵਿਧਾਇਕੀ ਦੀ ਚੋਣ ਲੜਨਗੇ, ਇਸ ਦਾ ਐਲਾਨ ਬਾਅਦ ’ਚ ਕੀਤਾ ਜਾਵੇਗਾ।
ਤਾਮਿਲਨਾਡੂ ਵਿਧਾਨ ਸਭਾ ਚੋਣ ਲਈ ਕਮਲ ਹਾਸਨ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ ਪਰ ਹਾਲੇ ਤੱਕ ਇਹ ਪੱਕਾ ਨਹੀਂ ਸੀ ਕਿ ਉਹ ਖ਼ੁਦ ਚੋਣ ਲੜਨਗੇ ਜਾਂ ਨਹੀਂ। ਉਹ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲਈ ਮਦੁਰਾਇ ’ਚ ਪ੍ਰਚਾਰ ਕਰ ਰਹੇ ਸਨ।
ਕਮਲ ਹਾਸਨ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਹੋਰ ਆਗੂਆਂ ਨੂੰ ਵੀ ਆਪਣੇ ਨਿਸ਼ਾਨੇ ’ਤੇ ਲੈ ਰਹੇ ਹਨ। ਚੋਣ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਵੀ ਸਿਆਸੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਰੱਖੇ ਜਾਣ ’ਤੇ ਸੁਆਲ ਕੀਤਾ। ਕਮਲ ਹਾਸਨ ਨੇ ਸੁਆਲ ਕੀਤਾ ਕਿ ਜਦੋਂ ਚੀਨ ਦੀ ਮਹਾਨ ਕੰਧ ਦਾ ਨਿਰਮਾਣ ਕੀਤਾ ਜਾ ਰਿਹਾ ਸੀ, ਹਜ਼ਾਰਾਂ ਲੋਕਾਂ ਦੀ ਮੌਤ ਹੋਈ ਸੀ। ਉਸ ਵੇਲੇ ਹਾਕਮਾਂ ਨੇ ਕਿਹਾ ਸੀ ਕਿ ਇਹ ਲੋਕਾਂ ਦੀ ਰਾਖੀ ਲਈ ਹੈ। ਹੁਣ ਜਦੋਂ ਕੋਰੋਨਾ ਮਹਾਮਾਰੀ ਕਾਰਣ ਦੇਸ਼ ਦੀ ਅੱਧੀ ਆਬਾਦੀ ਭੁੱਖੀ ਹੈ ਤੇ ਲੋਕ ਆਪਣਾ ਜੀਵਨ ਖੋਹ ਰਹੇ ਹਨ, ਤਦ ਕਿਸ ਦੀ ਰਾਖੀ ਲਈ ਤੁਸੀਂ 1,000 ਕਰੋੜ ਰੁਪਏ ਦੀ ਸੰਸਦ ਦਾ ਨਿਰਮਾਣ ਕਰ ਰਹੇ ਹੋ? ਮੇਰੇ ਮਾਣਯੋਗ ਪ੍ਰਧਾਨ ਮੰਤਰੀ ਜਵਾਬ ਦੇਣ।I will definitely contest the upcoming elections, I will announce later about the constituency from which I will be contesting: Makkal Needhi Maiam (MNM) chief Kamal Haasan #TamilNadu pic.twitter.com/PLLsdhJTQb
— ANI (@ANI) December 14, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement