ਪਤਨੀ ਦੀ ਮੌਤ ਤੋਂ ਬਾਅਦ ਇੱਕ ਸਾਲ ਦੀ ਬੇਟੀ ਨੂੰ ਛਾਤੀ ਨਾਲ ਬੰਨ੍ਹ ਕੇ ਈ-ਰਿਕਸ਼ਾ ਚਲਾਉਣ ਲਈ ਮਜਬੂਰ ਇਹ ਸ਼ਖਸ
ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਵਿੱਚ ਇੱਕ ਈ-ਰਿਕਸ਼ਾ ਚਾਲਕ ਇਨ੍ਹੀਂ ਦਿਨੀਂ ਕਾਫ਼ੀ ਚਰਚਾ ਵਿੱਚ ਹੈ। ਉਸ ਦੀਆਂ ਕੁਝ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਆਪਣੀ ਇਕ ਸਾਲ
ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਵਿੱਚ ਇੱਕ ਈ-ਰਿਕਸ਼ਾ ਚਾਲਕ ਇਨ੍ਹੀਂ ਦਿਨੀਂ ਕਾਫ਼ੀ ਚਰਚਾ ਵਿੱਚ ਹੈ। ਉਸ ਦੀਆਂ ਕੁਝ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਆਪਣੀ ਇਕ ਸਾਲ ਦੀ ਧੀ ਨੂੰ ਗਮਸੇ ਦੀ ਮਦਦ ਨਾਲ ਛਾਤੀ ਨਾਲ ਬੰਨ੍ਹ ਕੇ ਈ-ਰਿਕਸ਼ਾ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਸ਼ੇਅਰ ਹੋ ਰਹੀਆਂ ਹਨ।
ਏਜੰਸੀ ਮੁਤਾਬਕ 40 ਸਾਲਾ ਕਮਲੇਸ਼ ਵਰਮਾ ਬਲੀਆ ਦੇ ਦੋਕਤੀ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਚਿਰੰਜੀ ਛਪਰਾ ਦਾ ਰਹਿਣ ਵਾਲਾ ਹੈ। ਉਸ ਦੇ ਪਰਿਵਾਰ ਵਿਚ ਇਕ ਬਜ਼ੁਰਗ ਮਾਂ ਅਤੇ ਇਕ ਸਾਲ ਦੀ ਬੇਟੀ ਹੈ। ਕਮਲੇਸ਼ ਦੀ ਪਤਨੀ ਦਾ 6 ਮਹੀਨੇ ਪਹਿਲਾਂ ਦਿਹਾਂਤ ਹੋ ਗਿਆ ਸੀ ਅਤੇ ਉਸ ਦੀ ਮਾਂ ਦਾ ਹਾਲ ਹੀ ਵਿੱਚ ਅੱਖਾਂ ਦਾ ਅਪਰੇਸ਼ਨ ਹੋਇਆ ਸੀ। ਅਜਿਹੇ 'ਚ ਕਮਲੇਸ਼ ਦੇ ਸਾਹਮਣੇ ਬੇਟੀ ਨੂੰ ਸੰਭਾਲਣ ਦੀ ਚੁਣੌਤੀ ਖੜ੍ਹੀ ਹੋ ਗਈ।
ਇੱਥੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਰਿਕਸ਼ਾ ਚਲਾਉਣਾ ਪੈਂਦਾ ਹੈ। ਦੂਜੇ ਪਾਸੇ ਧੀ ਨੂੰ ਵੀ ਸੰਭਾਲਣਾ ਪੈਂਦਾ ਹੈ। ਮਾਂ ਦੀਆਂ ਅੱਖਾਂ ਦਾ ਅਪਰੇਸ਼ਨ ਹੋਣ ਕਾਰਨ ਧੀ ਨੂੰ ਘਰ ਵੀ ਨਹੀਂ ਛੱਡ ਸਕਦਾ। ਅਜਿਹੇ 'ਚ ਕਮਲੇਸ਼ ਨੇ ਬੇਟੀ ਨੂੰ ਆਪਣੇ ਨਾਲ ਰੱਖਣ ਦਾ ਫੈਸਲਾ ਕੀਤਾ ਅਤੇ ਈ-ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ।
ਕਮਲੇਸ਼ ਦਾ ਕਹਿਣਾ ਹੈ ਕਿ ਸ਼ੁਰੂ 'ਚ ਉਨ੍ਹਾਂ ਨੂੰ ਬੇਟੀ ਨੂੰ ਨਾਲ ਲੈ ਜਾਣ 'ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੇਟੀ ਸਿਰਫ ਇਕ ਸਾਲ ਦੀ ਹੈ, ਅਜਿਹੇ ਵਿਚ ਉਸ ਦੀ ਦੇਖਭਾਲ ਕਰਨਾ ਬਹੁਤ ਮੁਸ਼ਕਲ ਹੈ। ਪਹਿਲਾਂ ਜਦੋਂ ਉਹ ਰੋਂਦੀ ਸੀ ਤਾਂ ਉਸਨੂੰ ਸ਼ਾਂਤ ਕਰਨ ਵਿੱਚ ਬਹੁਤ ਮੁਸ਼ਕਲ ਆਉਂਦੀ ਸੀ। ਹੁਣ ਚੀਜ਼ਾਂ ਕੁਝ ਆਸਾਨ ਹੋ ਗਈਆਂ ਹਨ। ਮੈਂ ਹਰ ਰੋਜ਼ ਸਵੇਰੇ 6 ਵਜੇ ਕੰਮ ਲਈ ਨਿਕਲਦਾ ਹਾਂ। ਮੈਂ ਆਪਣੀ ਧੀ ਨੂੰ ਦੁੱਧ ਪਿਲਾਉਣ ਲਈ ਆਪਣੇ ਕੋਲ ਦੁੱਧ ਦੀ ਬੋਤਲ ਰੱਖਦਾ ਹਾਂ। ਆਪਣੀ ਧੀ ਲਈ ਮਾਂ ਅਤੇ ਪਿਤਾ ਦੋਵੇਂ ਮੈਂ ਹੀ ਹਾਂ।
ਕਮਲੇਸ਼ ਨੇ ਦੱਸਿਆ ਕਿ ਪਤਨੀ ਦੀ ਕਰੀਬ ਛੇ ਮਹੀਨੇ ਪਹਿਲਾਂ ਰੇਲਗੱਡੀ ਤੋਂ ਡਿੱਗ ਕੇ ਮੌਤ ਹੋ ਗਈ ਸੀ। ਮਾਂ ਦੇ ਅਪਰੇਸ਼ਨ ਕਾਰਨ ਬੇਟੀ ਦੀ ਦੇਖਭਾਲ ਕਰਨ ਦੀ ਸਮੱਸਿਆ ਪੈਦਾ ਹੋ ਗਈ ਸੀ। ਇਸ ਲਈ ਮੈਂ ਆਪਣੀ ਧੀ ਨੂੰ ਆਪਣੇ ਨਾਲ ਲੈ ਕੇ ਰਿਕਸ਼ਾ ਚਲਾਉਂਦਾ ਹਾਂ।
ਇਹ ਵੀ ਪੜ੍ਹੋ : ਸ਼ਹੀਦ ਸੇਵਕ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਇਗੀ , ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ
ਕਮਲੇਸ਼ ਬਾਰੇ ਡੀਐਮ ਦਾ ਇਹ ਕਹਿਣਾ ਹੈ
ਬਲੀਆ ਦੇ ਡੀਐਮ ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਕਮਲੇਸ਼ ਬਾਰੇ ਸੂਚਨਾ ਮਿਲੀ ਹੈ। ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਕਮਲੇਸ਼ ਨੂੰ ਪੈਨਸ਼ਨ, ਰਾਸ਼ਨ ਕਾਰਡ ਅਤੇ ਸਰਕਾਰੀ ਸਕੀਮਾਂ ਦਾ ਲਾਭ ਮਿਲੇਗਾ। ਮੈਂ ਉਨ੍ਹਾਂ ਨਾਲ ਗੱਲ ਕਰਾਂਗਾ ਅਤੇ ਬੱਚੀ ਦੀ ਚੰਗੀ ਪਰਵਰਿਸ਼ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗਾ।