Karauli Violence : ਬਹਾਦਰੀ ਨਾਲ 3 ਲੋਕਾਂ ਦੀ ਜਾਨ ਬਚਾਉਣ ਵਾਲੇ ਕਾਂਸਟੇਬਲ ਨੇਤਰੇਸ਼ ਨੂੰ ਮਿਲਿਆ ਇਨਾਮ, ਬਣਿਆ ਹੈੱਡ ਕਾਂਸਟੇਬਲ, ਚਾਰੇ ਪਾਸੇ ਹੋ ਰਹੀ ਤਾਰੀਫ
ਹਰ ਸਿੱਕੇ ਦੇ ਦੋ ਪਾਸੇ ਹੁੰਦੇ ਹਨ, ਇੱਕ ਪਾਸਾ ਸਾਹਮਣੇ ਹੁੰਦਾ ਹੈ, ਜੋ ਸਾਰਿਆਂ ਨੂੰ ਦਿਖਾਈ ਦਿੰਦਾ ਹੈ ਪਰ ਦੂਜਾ ਪਾਸਾ ਪਿੱਛੇ ਹੁੰਦਾ ਹੈ ਜੋ ਸਾਰਿਆਂ ਨੂੰ ਦਿਖਾਈ ਨਹੀਂ ਦਿੰਦਾ
Karauli Violence : ਹਰ ਸਿੱਕੇ ਦੇ ਦੋ ਪਾਸੇ ਹੁੰਦੇ ਹਨ, ਇੱਕ ਪਾਸਾ ਸਾਹਮਣੇ ਹੁੰਦਾ ਹੈ, ਜੋ ਸਾਰਿਆਂ ਨੂੰ ਦਿਖਾਈ ਦਿੰਦਾ ਹੈ ਪਰ ਦੂਜਾ ਪਾਸਾ ਪਿੱਛੇ ਹੁੰਦਾ ਹੈ ਜੋ ਸਾਰਿਆਂ ਨੂੰ ਦਿਖਾਈ ਨਹੀਂ ਦਿੰਦਾ, ਪਰ ਕਈ ਵਾਰ ਇਹ ਲੁਕਿਆ ਹੋਇਆ ਪਾਸਾ ਤੁਹਾਡੀਆਂ ਅੱਖਾਂ ਨੂੰ ਦਿਖਾਈ ਦੇਣ ਵਾਲੇ ਨਾਲੋਂ ਕਈ ਗੁਣਾ ਵਧੀਆ ਹੁੰਦਾ ਹੈ। ਸਾਹਮਣੇ ਅਜਿਹਾ ਹੀ ਕੁਝ ਰਾਜਸਥਾਨ ਦੇ ਕਰੌਲੀ 'ਚ ਹੋਇਆ।
ਇੱਥੇ ਹੋਈ ਹਿੰਸਾ ਦੀਆਂ ਤਸਵੀਰਾਂ ਤਾਂ ਲਗਭਗ ਪੂਰੀ ਦੁਨੀਆ ਨੇ ਦੇਖੀਆਂ ਸਨ ਪਰ ਇਨ੍ਹਾਂ ਹਿੰਸਕ ਤਸਵੀਰਾਂ ਵਿੱਚੋਂ ਇੱਕ ਤਸਵੀਰ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈ ਹੈ, ਜਿਸ ਵਿੱਚ ਇਨਸਾਨੀਅਤ ਸੀ, ਖਾਕੀ ਜ਼ੁੰਮੇਵਾਰੀ ਸੀ ਤੇ ਫਰਜ਼ਾਂ ਦਾ ਚਮਕਦਾ ਦੀਵਾ ਸੀ। ਇਹ ਦੀਵਾ ਹੌਲੀ-ਹੌਲੀ ਸਾਰੀ ਦੁਨੀਆਂ ਵਿੱਚ ਚਮਕ ਵਿਖੇਰ ਗਿਆ। ਅਸੀਂ ਗੱਲ ਕਰ ਰਹੇ ਹਾਂ, ਉਸ ਕਾਂਸਟੇਬਲ ਦੀ ਜਿਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਤੇ ਚਰਚਾ ਦਾ ਵਿਸ਼ਾ ਬਣ ਗਈ।
ਕੌਣ ਇਹ ਸਿਤਰਾ
ਇਸ ਚਮਕਦੇ ਸਿਤਾਰੇ ਦਾ ਨਾਂ ਨੇਤਰਸ਼ ਸ਼ਰਮਾ ਹੈ। ਨੇਤਰਸ਼ ਕਰੌਲੀ ਸ਼ਹਿਰ ਦੀ ਚੌਕੀ 'ਤੇ ਕਾਂਸਟੇਬਲ ਵਜੋਂ ਤਾਇਨਾਤ ਹੈ। ਜਦੋਂ ਕਰੌਲੀ ਵਿੱਚ ਹਿੰਸਾ ਭੜਕੀ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਿਸ ਆਪਣੇ ਕੰਮ 'ਚ ਰੁੱਝ ਗਈ। ਇਸ ਦੌਰਾਨ ਨੇਤਰੇਸ਼ ਦੀ ਨਜ਼ਰ ਫੱਤਾ ਕੋਟ ਇਲਾਕੇ 'ਚ ਇਕ ਦੁਕਾਨ 'ਤੇ ਪਈ, ਜਿਸ ਦੇ ਅੰਦਰ ਦੋ ਔਰਤਾਂ ਅਤੇ ਇਕ ਮਾਸੂਮ ਬੱਚਾ ਫਸਿਆ ਹੋਇਆ ਸੀ। ਨੇਤਰੇਸ਼ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਦੁਕਾਨ ਦੇ ਅੰਦਰ ਛਾਲ ਮਾਰ ਦਿੱਤੀ ਤੇ ਤਿੰਨਾਂ ਨੂੰ ਬਾਹਰ ਕੱਢ ਲਿਆ। ਜਿਸ ਰਫਤਾਰ ਨਾਲ ਨੇਤਰੇਸ਼ ਆਪਣੀ ਗੋਦੀ 'ਚ ਭੱਜਦੇ ਹੋਏ ਮਾਸੂਮ ਨੂੰ ਬਚਾ ਰਿਹਾ ਸੀ, ਉਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਉਸ ਦੀ ਡਿਊਟੀ ਪ੍ਰਤੀ ਲਗਨ ਦੇਖ ਕੇ ਸਾਰਿਆਂ ਨੇ ਸਲਾਮ ਕੀਤਾ। ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ।
ਕੀ ਮਿਲਿਆ ਇਨਾਮ
ਨੇਤਰੇਸ਼ ਦੀ ਤਸਵੀਰ ਵਾਇਰਲ ਹੋਣ 'ਤੇ ਰਾਜਸਥਾਨ ਸਰਕਾਰ ਵੀ ਹਰਕਤ 'ਚ ਆ ਗਈ ਹੈ। ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਨੇ ਨੇਤਰੇਸ਼ ਦੀ ਖੂਬ ਤਾਰੀਫ ਕੀਤੀ ਤੇ ਉਨ੍ਹਾਂ ਨੂੰ ਵੱਡਾ ਸਰਪ੍ਰਾਈਜ਼ ਵੀ ਦਿੱਤਾ ਹੈ। ਨੇਤਰੇਸ਼ ਨੂੰ ਤਰੱਕੀ ਦਿੰਦੇ ਹੋਏ ਉਸ ਨੂੰ ਹੈੱਡ ਕਾਂਸਟੇਬਲ ਬਣਾਉਣ ਦਾ ਐਲਾਨ ਵੀ ਸੋਸ਼ਲ ਮੀਡੀਆ 'ਤੇ ਕੀਤਾ।