ਪੜਚੋਲ ਕਰੋ
Advertisement
PM Modi Mandya Roadshow : ਕਰਨਾਟਕ 'ਚ PM ਮੋਦੀ ਦਾ ਰੋਡਸ਼ੋਅ, ਲੋਕਾਂ ਨੇ ਕੀਤੀ ਫੁੱਲਾਂ ਦੀ ਵਰਖਾ, ਥੋੜੀ ਦੇਰ 'ਚ ਬੈਂਗਲੁਰੂ-ਮੈਸੂਰ ਐਕਸਪ੍ਰੈੱਸਵੇਅ ਦਾ ਕਰਨਗੇ ਉਦਘਾਟਨ
PM Modi Karnataka Visit : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਕਰਨਾਟਕ ਦੇ ਮੈਸੂਰ ਵਿੱਚ 16,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਮਾਂਡਿਆ 'ਚ ਕਰੀਬ 2 ਕਿਲੋਮੀਟਰ ਤੱਕ ਰੋਡ ਸ਼ੋਅ ਕੀਤਾ
PM Modi Karnataka Visit : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਕਰਨਾਟਕ ਦੇ ਮੈਸੂਰ ਵਿੱਚ 16,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਮਾਂਡਿਆ 'ਚ ਕਰੀਬ 2 ਕਿਲੋਮੀਟਰ ਤੱਕ ਰੋਡ ਸ਼ੋਅ ਕੀਤਾ। ਰੋਡ ਸ਼ੋਅ ਦੌਰਾਨ ਹਜ਼ਾਰਾਂ ਲੋਕ ਨਜ਼ਰ ਆਏ। ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਫੁੱਲਾਂ ਦੀ ਵਰਖਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਵੀ ਕਾਰ ਤੋਂ ਬਾਹਰ ਆ ਕੇ ਲੋਕਾਂ ਦਾ ਸਵਾਗਤ ਕੀਤਾ
।
#WATCH | PM Narendra Modi showered with flowers by BJP supporters and locals as he holds road show in Mandya, Karnataka
— ANI (@ANI) March 12, 2023
During his visit, PM will dedicate and lay foundation stone of projects worth around Rs. 16,000 crores
(Video source: DD) pic.twitter.com/K8hvPCgpRF
ਇਹ ਵੀ ਪੜ੍ਹੋ : 22 ਮਾਰਚ ਨੂੰ 2 ਘੰਟੇ ਲਈ ਪੰਜਾਬ ਵਿਧਾਨ ਸਭਾ 'ਚ ਨਸ਼ੇ ਦੇ ਮੁੱਦੇ 'ਤੇ ਹੋਵੇਗੀ ਚਰਚਾ , ਸਿਹਤ ਮੰਤਰੀ ਨੇ ਬਹਿਸ ਕਰਨ ਦੀ ਕੀਤੀ ਸੀ ਮੰਗ
ਮੰਡਿਆ 'ਚ ਪ੍ਰਧਾਨ ਮੰਤਰੀ ਦੀ ਮੌਜੂਦਗੀ ਸਿਆਸੀ ਨਜ਼ਰੀਏ ਤੋਂ ਵੀ ਮਹੱਤਵਪੂਰਨ ਹੈ, ਕਿਉਂਕਿ ਸੂਬੇ 'ਚ ਮਈ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਮਾਂਡਿਆ ਜ਼ਿਲ੍ਹਾ ਪੁਰਾਣੇ ਮੈਸੂਰ ਖੇਤਰ ਦਾ ਇੱਕ ਵੱਡਾ ਹਿੱਸਾ ਹੈ ਅਤੇ ਰਵਾਇਤੀ ਤੌਰ 'ਤੇ ਜਨਤਾ ਦਲ ਸੈਕੂਲਰ (ਐਸ) ਦਾ ਗੜ੍ਹ ਰਿਹਾ ਹੈ। ਜ਼ਿਲ੍ਹੇ ਵਿੱਚ ਸੱਤ ਵਿਧਾਨ ਸਭਾ ਹਲਕੇ ਹਨ ਅਤੇ ਇੱਕ ਨੂੰ ਛੱਡ ਕੇ ਬਾਕੀ ਸਾਰੇ ਜੇਡੀ(ਐਸ) ਕੋਲ ਹਨ। ਬੀਜੇਪੀ 2019 ਵਿੱਚ ਹੋਈਆਂ ਉਪ-ਚੋਣਾਂ ਦੌਰਾਨ ਇੱਕ ਸੀਟ (ਕੇਆਰ ਪੇਟ) ਜਿੱਤ ਕੇ ਮਾਂਡਿਆ ਜ਼ਿਲ੍ਹੇ ਵਿੱਚ ਦਖਲ ਬਣਾਉਣ ਵਿੱਚ ਕਾਮਯਾਬ ਰਹੀ ਸੀ।
ਇਹ ਵੀ ਪੜ੍ਹੋ : ਚੀਨ 'ਚ ਲਾਕਡਾਊਨ ਦੀ ਤਿਆਰੀ , ਕੋਵਿਡ ਤੋਂ ਬਾਅਦ ਹੁਣ ਇਸ ਬਿਮਾਰੀ ਕਾਰਨ ਮਚਿਆ ਹੜਕੰਪ
ਪ੍ਰਧਾਨ ਮੰਤਰੀ ਦਾ ਅਗਲਾ ਪ੍ਰੋਗਰਾਮ
ਪ੍ਰਧਾਨ ਮੰਤਰੀ ਮੋਦੀ ਮਾਂਡਿਆ ਅਤੇ ਹੁਬਲੀ-ਧਾਰਵਾੜ ਵਿੱਚ 16,000 ਕਰੋੜ ਰੁਪਏ ਦੇ ਵੱਡੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਐਕਸਪ੍ਰੈਸ ਵੇਅ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਮੈਸੂਰ-ਕੁਸ਼ਲਨਗਰ ਵਿਚਕਾਰ ਚਾਰ ਮਾਰਗੀ ਹਾਈਵੇਅ ਦਾ ਨੀਂਹ ਪੱਥਰ ਵੀ ਰੱਖਣਗੇ। ਕਰੀਬ 4,130 ਕਰੋੜ ਰੁਪਏ ਦੀ ਲਾਗਤ ਨਾਲ 92 ਕਿਲੋਮੀਟਰ ਲੰਬੇ ਇਸ ਸੜਕੀ ਪ੍ਰਾਜੈਕਟ ਨੂੰ ਵਿਕਸਤ ਕੀਤਾ ਜਾਵੇਗਾ।

IIT ਧਾਰਵਾੜ ਦਾ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਪ੍ਰੋਜੈਕਟ ਕੁਸ਼ਲਨਗਰ ਦੀ ਬੈਂਗਲੁਰੂ ਨਾਲ ਸੰਪਰਕ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ ਅਤੇ ਦੋਵਾਂ ਵਿਚਾਲੇ ਸਫ਼ਰ ਦੇ ਸਮੇਂ ਨੂੰ ਪੰਜ ਘੰਟੇ ਤੋਂ ਘਟਾ ਕੇ ਸਿਰਫ਼ ਢਾਈ ਘੰਟੇ ਕਰਨ ਵਿੱਚ ਮਦਦ ਕਰੇਗਾ। ਪ੍ਰਧਾਨ ਮੰਤਰੀ ਹੁਬਲੀ-ਧਾਰਵਾੜ ਵਿੱਚ ਆਈਆਈਟੀ ਧਾਰਵਾੜ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਸਨੇ ਫਰਵਰੀ 2019 ਵਿੱਚ ਇਸਦਾ ਨੀਂਹ ਪੱਥਰ ਰੱਖਿਆ ਸੀ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਅੰਮ੍ਰਿਤਸਰ
ਪੰਜਾਬ
ਪੰਜਾਬ
Advertisement