ਪੜਚੋਲ ਕਰੋ
(Source: ECI/ABP News)
ਕਰਨਾਟਕ 'ਚ ਵਾਲ-ਵਾਲ ਬਚੇ ਸਾਬਕਾ ਮੁੱਖ ਮੰਤਰੀ BS ਯੇਦੀਯੁਰੱਪਾ , ਹੈਲੀਪੈਡ 'ਤੇ ਪੋਲੀਥੀਨ ਕਾਰਨ ਫੇਲ ਹੋਈ ਹੈਲੀਕਾਪਟਰ ਦੀ ਲੈਂਡਿੰਗ
BS Yediyurappa Helicopter Landing : ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਸੋਮਵਾਰ (6 ਮਾਰਚ) ਸਵੇਰੇ ਰਾਜ ਦੇ ਕਲਬੁਰਗੀ ਜ਼ਿਲ੍ਹੇ ਵਿੱਚ ਹੈਲੀਕਾਪਟਰ ਦੀ ਲੈਂਡਿੰਗ ਫੇਲ੍ਹ ਹੋਣ ਤੋਂ ਬਾਅਦ ਵਾਲ-ਵਾਲ ਬਚ ਗਏ। ਮੀਡੀਆ ਰਿਪੋਰਟਾਂ ਮੁਤਾਬਕ ਹੈਲੀਪੈਡ
![ਕਰਨਾਟਕ 'ਚ ਵਾਲ-ਵਾਲ ਬਚੇ ਸਾਬਕਾ ਮੁੱਖ ਮੰਤਰੀ BS ਯੇਦੀਯੁਰੱਪਾ , ਹੈਲੀਪੈਡ 'ਤੇ ਪੋਲੀਥੀਨ ਕਾਰਨ ਫੇਲ ਹੋਈ ਹੈਲੀਕਾਪਟਰ ਦੀ ਲੈਂਡਿੰਗ Karnataka BS Yediyurappa Helicopter Couldn t Land as Helipad was filled with plastic Sheets ਕਰਨਾਟਕ 'ਚ ਵਾਲ-ਵਾਲ ਬਚੇ ਸਾਬਕਾ ਮੁੱਖ ਮੰਤਰੀ BS ਯੇਦੀਯੁਰੱਪਾ , ਹੈਲੀਪੈਡ 'ਤੇ ਪੋਲੀਥੀਨ ਕਾਰਨ ਫੇਲ ਹੋਈ ਹੈਲੀਕਾਪਟਰ ਦੀ ਲੈਂਡਿੰਗ](https://feeds.abplive.com/onecms/images/uploaded-images/2023/03/06/ae4bb911fce78f833c4c1e55d8dde1f01678096014987345_original.jpg?impolicy=abp_cdn&imwidth=1200&height=675)
B S Yediyurappa
BS Yediyurappa Helicopter Landing : ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਸੋਮਵਾਰ (6 ਮਾਰਚ) ਸਵੇਰੇ ਰਾਜ ਦੇ ਕਲਬੁਰਗੀ ਜ਼ਿਲ੍ਹੇ ਵਿੱਚ ਹੈਲੀਕਾਪਟਰ ਦੀ ਲੈਂਡਿੰਗ ਫੇਲ੍ਹ ਹੋਣ ਤੋਂ ਬਾਅਦ ਵਾਲ-ਵਾਲ ਬਚ ਗਏ। ਮੀਡੀਆ ਰਿਪੋਰਟਾਂ ਮੁਤਾਬਕ ਹੈਲੀਪੈਡ 'ਤੇ ਬਹੁਤ ਜ਼ਿਆਦਾ ਕੂੜਾ ਫੈਲਿਆ ਹੋਇਆ ਸੀ ਅਤੇ ਪਾਇਲਟ ਨੇ ਜਦੋਂ ਲੈਂਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਲਾਸਟਿਕ ਦਾ ਪੋਲੀਥੀਨ ਹਵਾ 'ਚ ਉੱਡਣ ਲੱਗਾ।
ਹਵਾ ਵਿੱਚ ਕੂੜਾ ਉੱਡਣ ਕਾਰਨ ਹੈਲੀਕਾਪਟਰ ਦੀ ਲੈਂਡਿੰਗ ਨਹੀਂ ਹੋ ਸਕੀ। ਅਜਿਹੇ 'ਚ ਪਾਇਲਟ ਨੇ ਤੁਰੰਤ ਲੈਂਡਿੰਗ ਰੱਦ ਕਰ ਦਿੱਤੀ। ਇਸ ਤੋਂ ਬਾਅਦ ਹੈਲੀਕਾਪਟਰ ਵਾਪਸ ਚਲਾ ਗਿਆ ਅਤੇ ਕਾਫੀ ਦੇਰ ਤੱਕ ਹਵਾ ਵਿਚ ਉਡਦਾ ਰਿਹਾ। ਇਸ ਦੌਰਾਨ ਅਧਿਕਾਰੀਆਂ ਨੇ ਤੁਰੰਤ ਹੈਲੀਪੈਡ ਦੀ ਸਫ਼ਾਈ ਕਰਵਾਈ। ਬਾਅਦ ਵਿੱਚ ਹੈਲੀਕਾਪਟਰ ਨੇ ਸੁਰੱਖਿਅਤ ਲੈਂਡਿੰਗ ਕਰਵਾਈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਸੀਐਮ ਭਗਵੰਤ ਮਾਨ ਤੇ ਪ੍ਰਤਾਪ ਬਾਜਵਾ ਵਿਚਾਲੇ ਖੜਕੀ, ਸੈਸ਼ਨ ਢਾਈ ਵਜੇ ਤੱਕ ਮੁਲਤਵੀ
#WATCH | Kalaburagi | A helicopter, carrying former Karnataka CM and senior leader BS Yediyurappa, faced difficulty in landing after the helipad ground filled with plastic sheets and waste around. pic.twitter.com/BJTAMT1lpr
— ANI (@ANI) March 6, 2023
ਘਟਨਾ ਦੀ ਵੀਡੀਓ ਆਈ ਸਾਹਮਣੇ
ਨਿਊਜ਼ ਏਜੰਸੀ ਏਐਨਆਈ ਨੇ ਵੀ ਇਸ ਪੂਰੀ ਘਟਨਾ ਦਾ ਵੀਡੀਓ ਟਵਿਟਰ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਹੈਲੀਕਾਪਟਰ ਹੈਲੀਪੈਡ ਦੇ ਨੇੜੇ ਆਉਂਦਾ ਹੈ ਤਾਂ ਅਚਾਨਕ ਸਾਰਾ ਕੂੜਾ ਹਵਾ 'ਚ ਉੱਡਣ ਲੱਗਦਾ ਹੈ ਅਤੇ ਪਾਇਲਟ ਦੀ ਵਿਜ਼ੀਬਿਲਟੀ ਵੀ ਇਸ ਨਾਲ ਪ੍ਰਭਾਵਿਤ ਹੁੰਦੀ ਹੈ। ਪਲਾਸਟਿਕ ਦੀ ਪੋਲੀਥੀਨ ਹੈਲੀਕਾਪਟਰ ਦੇ ਬਹੁਤ ਨੇੜੇ ਪਹੁੰਚ ਜਾਂਦੀ ਹੈ। ਅਜਿਹੇ 'ਚ ਜੇਕਰ ਲੈਂਡਿੰਗ ਕੀਤੀ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਪਾਇਲਟ ਦੀ ਸਮਝਦਾਰੀ ਕਾਰਨ ਹਾਦਸਾ ਟਲ ਗਿਆ।
ਇਹ ਵੀ ਪੜ੍ਹੋ : ਹਲਕਾ ਲੰਬੀ ਦੇ ਪਿੰਡ ਖੁੱਡੀਆਂ ਦੇ ਗੁਰਦੁਆਰਾ ਸਾਹਿਬ 'ਚ ਇੱਕ ਵਿਅਕਤੀ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ , ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ
ਰੈਲੀ ਲਈ ਪਹੁੰਚੇ ਸਨ ਯੇਦੀਯੁਰੱਪਾ
ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਆਗੂ ਬੀਐਸ ਯੇਦੀਯੁਰੱਪਾ ਇੱਥੇ ਭਾਰਤੀ ਜਨਤਾ ਪਾਰਟੀ ਦੀ ਵਿਜੇ ਸੰਕਲਪ ਰੈਲੀ ਵਿੱਚ ਸ਼ਾਮਲ ਹੋਣ ਲਈ ਆਏ ਸਨ। ਕਰਨਾਟਕ 'ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਹ ਲਗਾਤਾਰ ਚੋਣ ਪ੍ਰਚਾਰ 'ਚ ਲੱਗੇ ਹੋਏ ਹਨ। ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਸੂਬੇ 'ਚ ਕਈ ਵੱਡੀਆਂ ਰੈਲੀਆਂ ਵੀ ਕੀਤੀਆਂ ਹਨ।
ਰੈਲੀ ਲਈ ਪਹੁੰਚੇ ਸਨ ਯੇਦੀਯੁਰੱਪਾ
ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਆਗੂ ਬੀਐਸ ਯੇਦੀਯੁਰੱਪਾ ਇੱਥੇ ਭਾਰਤੀ ਜਨਤਾ ਪਾਰਟੀ ਦੀ ਵਿਜੇ ਸੰਕਲਪ ਰੈਲੀ ਵਿੱਚ ਸ਼ਾਮਲ ਹੋਣ ਲਈ ਆਏ ਸਨ। ਕਰਨਾਟਕ 'ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਹ ਲਗਾਤਾਰ ਚੋਣ ਪ੍ਰਚਾਰ 'ਚ ਲੱਗੇ ਹੋਏ ਹਨ। ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਸੂਬੇ 'ਚ ਕਈ ਵੱਡੀਆਂ ਰੈਲੀਆਂ ਵੀ ਕੀਤੀਆਂ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)