ਪੜਚੋਲ ਕਰੋ
Advertisement
ਕੇਜਰੀਵਾਲ ਮੁੜ ਕਾਂਗਰਸ ਨਾਲ ਗਠਜੋੜ ਲਈ ਤਰਲੋ-ਮੱਛੀ...!
ਨਵੀਂ ਦਿੱਲੀ: ਕਈ ਵਾਰ ਨਾਂਹ ਸੁਣਨ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਮਨਚਲੇ ਪ੍ਰੇਮੀ ਵਾਂਗ ਗਠਜੋੜ ਰੂਪੀ ਪ੍ਰੇਮਿਕਾ ਨੂੰ ਪਾਉਣ 'ਤੇ ਤੁਲੇ ਹੋਏ ਹਨ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਪਰ ਇਸ ਵਾਰ ਸ਼ਰ੍ਹੇਆਮ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਕਾਂਗਰਸ ਨੂੰ ਉਨ੍ਹਾਂ ਨਾਲ ਗਠਜੋੜ ਕਰਨਾ ਚਾਹੀਦਾ ਹੈ। ਕੇਜਰੀਵਾਲ ਨੇ ਰਾਹੁਲ ਨੂੰ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਇਹ ਅਪੀਲ ਕੀਤੀ ਹੈ।
ਸੂਬਾ ਦਰ ਸੂਬਾ ਸਥਾਨਕ ਲੀਡਰਾਂ ਵੱਲੋਂ ਨੰਨਾ ਪਾਉਣ ਮਗਰੋਂ 'ਆਪ' ਦੇ ਕੌਮੀ ਕਨਵੀਨਰ ਹੁਣ ਹਰਿਆਣਾ ਵਿੱਚ ਕਾਂਗਰਸ ਨਾਲ ਪੇਚਾ ਪਾਉਣ ਲੱਗੇ ਹੋਏ ਹਨ। ਕੇਜਰੀਵਾਲ ਨੇ ਟਵੀਟ ਕੀਤਾ ਹੈ ਕਿ ਦੇਸ਼ ਦੇ ਲੋਕ ਅਮਿਤ ਸ਼ਾਹ ਤੇ ਮੋਦੀ ਜੀ ਦੀ ਜੋੜੀ ਨੂੰ ਹਰਾਉਣਾ ਚਾਹੁੰਦੇ ਹਨ। ਜੇਕਰ ਹਰਿਆਣਾ ਵਿੱਚ ਜਨਨਾਇਕ ਜਨਤਾ ਪਾਰਟੀ (ਜੇਜੇਪੀ), 'ਆਪ' ਤੇ ਕਾਂਗਰਸ ਇਕੱਠੇ ਲੜਦੇ ਹਨ ਤਾਂ ਲੋਕ ਸਭਾ ਦੀਆਂ 10 ਸੀਟਾਂ ਜਿੱਤ ਸਕਦੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 'ਆਪ' ਦੀ ਕਾਂਗਰਸ ਨਾਲ ਗਠਜੋੜ ਕਰਨ ਵਾਲੀ ਡੋਰ ਟੁੱਟਣ ਮਗਰੋਂ ਦਿੱਲੀ ਵਿੱਚ ਵੀ ਦੋਵੇਂ ਪਾਰਟੀਆਂ ਇੱਕੋ ਮੰਚ 'ਤੇ ਇਕੱਠੀਆਂ ਨਾ ਹੋ ਸਕੀਆਂ। ਹੁਣ ਕੇਜਰੀਵਾਲ ਹਰਿਆਣਾ ਵਿੱਚ ਗਠਜੋੜ ਲਈ ਰਾਹੁਲ ਗਾਂਧੀ ਦੇ ਬਾਦ ਪੈ ਗਏ ਹਨ। ਜ਼ਿਕਰਯੋਗ ਹੈ ਕਿ ਹਾਲੀਆ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਤੇ ਹਰਿਆਣਾ ਵਿੱਚ 'ਆਪ' ਦੀ ਹਾਲਤ ਬੇਹੱਦ ਪਤਲੀ ਹੋਣ ਵਾਲੀ ਹੈ। ਹੋ ਸਕਦਾ ਹੈ ਪਾਰਟੀ ਆਪਣਾ ਖਾਤਾ ਵੀ ਨਾ ਖੋਲ੍ਹ ਸਕੇ। ਹਰਿਆਣਾ ਵਿੱਚ ਕਾਂਗਰਸ ਦਾ ਵੀ ਇਹੋ ਹਸ਼ਰ ਹੋਣ ਦਾ ਅੰਦਾਜ਼ਾ ਹੈ। ਇਸ ਲਈ ਕੇਜਰੀਵਾਲ ਵੀ ਰਾਹੁਲ 'ਤੇ ਜਨਤਕ ਮੰਚ 'ਤੇ ਦਬਾਅ ਪਾ ਰਹੇ ਹਨ। ਪਰ ਹੁਣ ਦੇਖਣਾ ਹੋਵੇਗਾ ਕਿ ਕੀ ਇਸ ਵਾਰ ਇਹ ਗਠਜੋੜ ਸਿਰੇ ਚੜ੍ਹ ਸਕਦਾ ਹੈ ਕਿ ਨਾ।देश के लोग अमित शाह और मोदी जी की जोड़ी को हराना चाहते हैं। अगर हरियाणा में JJP, AAP और कांग्रेस साथ लड़ते हैं तो हरियाणा की दसों सीटों पर भाजपा हारेगी। राहुल गांधी जी इस पर विचार करें।
— Arvind Kejriwal (@ArvindKejriwal) March 13, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਕ੍ਰਿਕਟ
ਪੰਜਾਬ
ਪੰਜਾਬ
Advertisement