ਪੜਚੋਲ ਕਰੋ
Advertisement
Russia Ukraine War : ਇਸ ਕੈਫੇ ਦਾ ਰੂਸ-ਯੂਕਰੇਨ ਯੁੱਧ ਦੇ ਵਿਰੋਧ ਦਾ ਅਨੋਖਾ ਤਰੀਕਾ, ਮੇਨੂ ਤੋਂ ਹਟਾਈ ਇਹ ਚੀਜ਼
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਰੂਸ ਲਗਾਤਾਰ ਯੂਕਰੇਨ 'ਤੇ ਹਮਲੇ ਕਰ ਰਿਹਾ ਹੈ। ਯੂਕਰੇਨ ਵਿੱਚ ਕਈ ਮਾਸੂਮ ਜਾਨਾਂ ਜਾ ਚੁੱਕੀਆਂ ਹਨ।
Russia Ukraine War : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਰੂਸ ਲਗਾਤਾਰ ਯੂਕਰੇਨ 'ਤੇ ਹਮਲੇ ਕਰ ਰਿਹਾ ਹੈ। ਯੂਕਰੇਨ ਵਿੱਚ ਕਈ ਮਾਸੂਮ ਜਾਨਾਂ ਜਾ ਚੁੱਕੀਆਂ ਹਨ। ਰੂਸ ਦੀਆਂ ਇਨ੍ਹਾਂ ਹਰਕਤਾਂ ਕਾਰਨ ਹਰ ਪਾਸੇ ਇਸ ਦੀ ਆਲੋਚਨਾ ਹੋ ਰਹੀ ਹੈ। ਇਸ ਦੇ ਨਾਲ ਹੀ ਕੇਰਲ ਦੇ ਇੱਕ ਕੈਫੇ ਨੇ ਰੂਸ ਦਾ ਵਿਰੋਧ ਕੀਤਾ ਹੈ। ਇਸ ਕੈਫੇ ਦੇ ਵਿਰੋਧ ਦਾ ਤਰੀਕਾ ਬਹੁਤ ਵੱਖਰਾ ਹੈ। ਯੂਕਰੇਨ ਦਾ ਸਮਰਥਨ ਕਰਦੇ ਹੋਏ ਇਸ ਕੈਫੇ ਨੇ ਆਪਣੇ ਮੇਨੂ ਤੋਂ ਰੂਸੀ ਸਲਾਦ (Russian Salad) ਨੂੰ ਹਟਾ ਦਿੱਤਾ ਹੈ।
ਉਨ੍ਹਾਂ ਦਾ ਵਿਰੋਧ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਫੋਰਟ ਕੋਚੀ ਵਿੱਚ ਕਾਸ਼ੀ ਆਰਟ ਕੈਫੇ ਅਤੇ ਗੈਲਰੀ ਦੇ ਬਾਹਰ ਇੱਕ ਬੋਰਡ ਲਗਾਇਆ ਗਿਆ ਹੈ। ਜਿਸ ਵਿੱਚ ਲਿਖਿਆ ਹੈ - ਯੂਕਰੇਨ ਦੇ ਲੋਕਾਂ ਦੇ ਨਾਲ ਇੱਕਜੁੱਟਤਾ ਵਿੱਚ, ਅਸੀਂ ਆਪਣੇ ਮੇਨੂ ਤੋਂ ਰੂਸੀ ਸਲਾਦ ਨੂੰ ਹਟਾ ਦਿੱਤਾ ਹੈ। ਕੈਫੇ ਦੇ ਮਾਲਕ ਐਡਗਰ ਪਿੰਟੋ ਨੇ ਦੱਸਿਆ ਕਿ ਇਹ ਜੰਗ ਦੀ ਨਿੰਦਾ ਕਰਨ ਦਾ ਤਰੀਕਾ ਹੈ। ਕੈਫ਼ੇ ਦੇ ਮਾਲਕ ਨੇ ਦੱਸਿਆ ਕਿ ਇਹ ਕਿਸੇ ਕਿਸਮ ਦਾ ਪ੍ਰਚਾਰ ਨਹੀਂ ਬਲਕਿ ਇਸ ਜੰਗ ਨੂੰ ਨਾਂਹ ਕਹਿਣ ਦਾ ਮੇਰਾ ਤਰੀਕਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਲਾ ਪ੍ਰੇਮੀ ਹੋਣ ਦੇ ਨਾਤੇ ਅਸੀਂ ਪ੍ਰਗਟਾਵੇ ਦੀ ਆਜ਼ਾਦੀ ਵਿੱਚ ਵਿਸ਼ਵਾਸ ਰੱਖਦੇ ਹਾਂ। ਸਾਡੇ ਕੋਲ ਯੂਕਰੇਨ ਲਈ ਆਪਣਾ ਸਮਰਥਨ ਦਿਖਾਉਣ ਦਾ ਇਹ ਇੱਕੋ ਇੱਕ ਤਰੀਕਾ ਸੀ। ਦੁਨੀਆ ਭਰ ਦੇ ਲੋਕ ਰੂਸ ਨੂੰ ਸਬਕ ਸਿਖਾਉਣ ਲਈ ਕਈ ਚੀਜ਼ਾਂ 'ਤੇ ਪਾਬੰਦੀ ਲਗਾ ਰਹੇ ਹਨ। ਇਸ ਦੇ ਨਾਲ ਹੀ ਕੇਰਲ ਦੇ ਇਸ ਕੈਫੇ ਦਾ ਵਿਰੋਧ ਕਰਨ ਦਾ ਤਰੀਕਾ ਕਾਫੀ ਅਨੋਖਾ ਦੱਸਿਆ ਜਾ ਰਿਹਾ ਹੈ, ਜੋ ਇਨ੍ਹੀਂ ਦਿਨੀਂ ਚਰਚਾ 'ਚ ਹੈ।
Kerala again….. Kerala café takes Russian salad off menu; not against Russians, but can’t condone war, says owner. pic.twitter.com/dDbQ8d7xbm
— Oxomiya Jiyori 🇮🇳 (@SouleFacts) March 5, 2022
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਆਟੋ
ਕਾਰੋਬਾਰ
Advertisement