ਫਲਸਤੀਨੀ ਹਮਲੇ 'ਚ ਭਾਰਤੀ ਮਹਿਲਾ ਦੀ ਮੌਤ, ਭਾਰਤ ਲਿਆਂਦੀ ਜਾਏਗੀ ਮ੍ਰਿਤਕ ਦੇਹ
ਮੰਗਲਵਾਰ ਨੂੰ ਫਲਸਤੀਨ ਵਿੱਚ ਹੋਏ ਰਾਕੇਟ ਹਮਲੇ ਵਿੱਚ ਇੱਕ ਭਾਰਤੀ ਮਹਿਲਾ ਦੀ ਵੀ ਕਥਿਤ ਤੌਰ 'ਤੇ ਮੌਤ ਹੋਈ ਹੈ।ਮਹਿਲਾ ਕਰੇਲਾ ਦੀ ਰਹਿਣ ਵਾਲੀ ਸੀ ਤੇ ਇਜ਼ਰਾਈਲ ਵਿੱਚ ਹੋਮ ਨਰਸ ਵਜੋਂ ਕੰਮ ਕਰ ਰਹੀ ਸੀ। ਹਮਲੇ ਵਾਲੀ ਸ਼ਾਮ ਮਹਿਲਾ ਸੌਮਿਆ ਆਪਣੇ ਪਤੀ ਨਾਲ ਵੀਡੀਓ ਕਾਲ ਰਾਹੀਂ ਗੱਲ ਕਰ ਰਹੀ ਸੀ ਜਦੋਂ ਰਾਕੇਟ ਉਸਦੇ ਘਰ ਤੇ ਆ ਡਿੱਗੇ।
ਇਦੁੱਕੀ: ਮੰਗਲਵਾਰ ਨੂੰ ਫਲਸਤੀਨ ਵਿੱਚ ਹੋਏ ਰਾਕੇਟ ਹਮਲੇ ਵਿੱਚ ਇੱਕ ਭਾਰਤੀ ਮਹਿਲਾ ਦੀ ਵੀ ਕਥਿਤ ਤੌਰ 'ਤੇ ਮੌਤ ਹੋਈ ਹੈ।ਮਹਿਲਾ ਕਰੇਲਾ ਦੀ ਰਹਿਣ ਵਾਲੀ ਸੀ ਤੇ ਇਜ਼ਰਾਈਲ ਵਿੱਚ ਹੋਮ ਨਰਸ ਵਜੋਂ ਕੰਮ ਕਰ ਰਹੀ ਸੀ। ਹਮਲੇ ਵਾਲੀ ਸ਼ਾਮ ਮਹਿਲਾ ਸੌਮਿਆ ਆਪਣੇ ਪਤੀ ਨਾਲ ਵੀਡੀਓ ਕਾਲ ਰਾਹੀਂ ਗੱਲ ਕਰ ਰਹੀ ਸੀ ਜਦੋਂ ਰਾਕੇਟ ਉਸਦੇ ਘਰ ਤੇ ਆ ਡਿੱਗੇ।
ਮ੍ਰਿਤਕ ਦੇ ਰਿਸ਼ਤੇਦਾਰ ਨੇ ਕਿਹਾ, "ਮੇਰੇ ਭਰਾ ਨੇ ਉਸ ਸ਼ਾਮ ਵੀਡੀਓ ਕਾਲ ਵਿੱਚ ਭਾਰੀ ਆਵਾਜ਼ ਸੁਣੀ। ਇਸ ਤੋਂ ਬਾਅਦ ਅਚਾਨਕ ਫੋਨ ਕੱਟਿਆ ਗਿਆ। ਫੇਰ ਅਸੀਂ ਉਸ ਦੇ ਹੋਰ ਸਹਿਯੋਗੀਆਂ ਨਾਲ ਸੰਪਰਕ ਕੀਤਾ ਜੋ ਮਹਿਲਾ ਨਾਲ ਕੰਮ ਕਰਦੇ ਸੀ। ਇਸ ਤੋਂ ਬਾਅਦ ਸਾਨੂੰ ਇਸ ਹਮਲੇ ਦੇ ਬਾਰੇ ਪਤਾ ਲੱਗਾ।"
ਉਸ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸੌਮਿਆ, ਜੋ ਇਦੂਕੀ ਜ਼ਿਲ੍ਹੇ ਦੇ ਕੀਰੀਥੋਡੂ ਦੀ ਰਹਿਣ ਵਾਲੀ ਸੀ, ਪਿਛਲੇ ਸੱਤ ਸਾਲਾਂ ਤੋਂ ਇਜ਼ਰਾਈਲ ਵਿਚ ਇਕ ਘਰੇਲੂ ਕੰਮ ਕਾਜ ਕਰਦੀ ਸੀ। ਉਸ ਦਾ ਇੱਕ ਨੌਂ ਸਾਲਾਂ ਦਾ ਬੇਟਾ ਹੈ ਜਿਸ ਨੂੰ ਉਹ ਆਪਣੇ ਪਤੀ ਨਾਲ ਕੇਰਲਾ ਵਿੱਚ ਛੱਡ ਗਈ ਸੀ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਸ ਦਾ 80 ਸਾਲਾ ਬਜ਼ੁਰਗ ਮਾਲਕ ਘਰ 'ਚ ਹਮਲੇ ਮਗਰੋਂ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਹੈ।
ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ ਰੋਨ ਮਾਲਕਾ ਨੇ ਮੰਗਲਵਾਰ ਨੂੰ ਟਵਿੱਟਰ ਰਾਹੀਂ ਭਾਰਤੀ ਔਰਤ ਦੀ ਮੌਤ ‘ਤੇ ਸ਼ੋਕ ਪ੍ਰਗਟ ਕੀਤਾ।
ਉਸ ਨੇ ਇੱਕ ਟਵੀਟ ਵਿੱਚ ਕਿਹਾ, “ਇਜ਼ਰਾਈਲ ਰਾਜ ਦੀ ਤਰਫੋਂ, ਮੈਂ ਸ੍ਰੀਮਤੀ ਸੌਮਿਆ ਸੰਤੋਸ਼ ਦੇ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ, ਜੋ ਹਮਾਸ ਦੇ ਅੰਨ੍ਹੇਵਾਹ ਹਮਲੇ ਵਿੱਚ ਮਾਰੀ ਗਈ।ਸਾਡੇ ਦਿਲ ਉਸ ਦੇ 9 ਸਾਲਾਂ ਦੇ ਬੇਟੇ ਨਾਲ ਰੋ ਰਹੇ ਹਨ ਜਿਸ ਨੇ ਇਸ ਜ਼ਾਲਮ ਅੱਤਵਾਦੀ ਹਮਲੇ ਵਿੱਚ ਆਪਣੀ ਮਾਂ ਨੂੰ ਗੁਆ ਦਿੱਤਾ। ”
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :