Karnal Kisan Mahapanchayat: ਕਿਸਾਨਾਂ ਨੇ ਸਰਕਾਰ ਨੂੰ ਪਾਈਆਂ ਭਾਜੜਾਂ! ਅੱਜ ਕਰਨਾਲ ਸਮੇਤ ਪੰਜ ਜ਼ਿਲ੍ਹਿਆਂ 'ਚ ਇੰਟਰਨੈੱਟ ਬੰਦ, ਧਾਰਾ 144 ਲਾਗੂ
ਰਿਆਣਾ ਸਰਕਾਰ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਮੰਗਲਵਾਰ ਪੂਰਾ ਦਿਨ ਇੰਟਰਨੈੱਟ ਤੇ ਐਸਐਮਐਸ ਸਰਵਿਸ ਸਸਪੈਂਡ ਰਹੇਗੀ।
Karnal Kisan Mahapanchayat: ਕਿਸਾਨਾਂ 'ਤੇ 28 ਅਗਸਤ ਨੂੰ ਹੋਏ ਪੁਲਿਸ ਲਾਠੀਚਾਰਜ ਦੇ ਖਿਲਾਫ ਕਰਨਾਲ 'ਚ ਮੰਗਲਵਾਰ ਮਹਾਂ ਪੰਚਾਇਤ ਬੁਲਾਈ ਗਈ ਹੈ। ਇਸ ਦੇ ਨਾਲ ਹੀ ਕਿਸਾਨ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ 'ਤੇ ਅੜੇ ਹਨ। ਇਸ ਦਰਮਿਆਨ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਧਾਰਾ 144 ਦਿੱਤੀ ਹੈ ਤੇ ਕਰਨਾਲ, ਕੁਰੂਕਸ਼ੇਤਰ, ਕੈਥਲ, ਜੀਂਦ ਤੇ ਪਾਨੀਪਤ 'ਚ ਇੰਟਰਨੈੱਟ ਤੇ ਐਸਐਮਐਸ ਸੇਵਾ ਸਸਪੈਂਡ ਕਰਨ ਦਾ ਫੈਸਲਾ ਕੀਤਾ ਹੈ।
ਹਰਿਆਣਾ ਸਰਕਾਰ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਮੰਗਲਵਾਰ ਪੂਰਾ ਦਿਨ ਇੰਟਰਨੈੱਟ ਤੇ ਐਸਐਮਐਸ ਸਰਵਿਸ ਸਸਪੈਂਡ ਰਹੇਗੀ। ਅਧਿਕਾਰੀਆਂ ਨੇ ਦੱਸਿਆ ਕਿ ਕਰਨਾਲ ਪ੍ਰਸ਼ਾਸਨ ਨੇ ਸੀਆਰਪੀਸੀ ਦੀ ਧਾਰਾ 144 ਜਾਰੀ ਕਰਕੇ ਪੰਜ ਜਾਂ ਉਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਾ ਦਿੱਤੀ ਹੈ।
ਹਰਿਆਣਾ ਪੁਲਿਸ ਵੱਲੋਂ ਜਾਰੀ ਹੁਕਮਾ ਮੁਤਾਬਕ ਮੁੱਖ ਰਾਸ਼ਟਰੀ ਰਾਜਮਾਰਗ 44 ਅੰਬਾਲਾ-ਦਿੱਲੀ 'ਤੇ ਮੰਗਲਵਾਰ ਕਰਨਾਲ ਜ਼ਿਲ੍ਹੇ 'ਚ ਕੁਝ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਐਨਐਚ-44 ਦਾ ਉਪਯੋਗ ਕਰਨ ਵਾਲਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਰਨਾਲ ਸ਼ਹਿਰ ਦੀ ਯਾਤਰਾ ਕਰਨ ਤੋਂ ਬਚਣ ਜਾਂ ਸੱਤ ਸਤੰਬਰ ਨੂੰ ਆਪਣੀ ਪਿੰਡਾਂ ਤਕ ਜਾਣ ਲਈ ਹੋਰਾਂ ਰਾਹਾਂ ਦਾ ਇਸਤੇਮਾਲ ਕਰਨ।
ਹਰਿਆਣਾ ਭਾਰਤੀ ਕਿਸਾਨ ਯੂਨੀਅਨ (ਚਡੂਨੀ) ਦੇ ਮੁਖੀ ਗੁਰਨਾਮ ਸਿੰਘ ਚਡੂਨੀ ਨੇ ਸੋਮਵਾਰ ਕਿਹਾ ਕਿ ਮੰਗਲਵਾਰ ਨੂੰ ਇੱਥੇ ਇਕ ਵੱਡੀ ਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ। ਜਿਸ ਤੋਂ ਬਾਅਦ ਕਿਸਾਨ ਮੰਨੀ ਸਕੱਤਰੇਤ ਦਾ ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿਸਾਨ ਮੰਗਲਵਾਰ ਸਵੇਰੇ ਕਰਨਾਲ ਦੀ ਨਵੀਂ ਅਨਾਜ ਮੰਡੀ 'ਚ ਇਕੱਠੇ ਹੋਣਗੇ। ਕਰਨਾਲ ਪੁਲਿਸ ਨੇ ਕਿਸਾਨ ਲੀਡਰਾਂ ਦੇ ਐਲਾਨ ਨੂੰ ਦੇਖਦਿਆਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :