Labour Shramik Card Registration: ਕਰਮਚਾਰੀ ਸਮਾਜਿਕ ਸੁਰੱਖਿਆ ਦੇ ਲਾਭ ਹਾਸਲ ਕਰਨ ਲਈ Eshram.gov.in 'ਤੇ ਕਰਨ ਰਜਿਸਟਰੇਸ਼ਨ, ਜਾਣੋ ਤਰੀਕਾ
Labour Shramik Card Registration: ਸਰਕਾਰ ਨਿਰਮਾਣ ਮਜ਼ਦੂਰਾਂ, ਪ੍ਰਵਾਸੀ ਮਜ਼ਦੂਰਾਂ, ਰੇਹੜੀ ਵਾਲਿਆਂ, ਘਰੇਲੂ ਕਾਮਿਆਂ, ਦੋਧੀਆਂ, ਟਰੱਕ ਡਰਾਈਵਰਾਂ, ਮਛੇਰਿਆਂ, ਖੇਤੀਬਾੜੀ ਕਾਮਿਆਂ ਤੇ ਹੋਰ ਕਰਮਚਾਰੀਆਂ ਨੂੰ ਈ-ਸ਼ਰਮ ਪੋਰਟਲ ਅਧੀਨ ਕਵਰ ਕਰੇਗੀ।
Labour Shramik Card Registration: ਨਵੀਂ ਦਿੱਲੀ: ਭਾਰਤ ਸਰਕਾਰ ਨੇ ਕਰੋੜਾਂ ਅਸੰਗਠਿਤ ਕਾਮਿਆਂ ਦੀ ਭਲਾਈ ਲਈ ਇੱਕ ਰਾਸ਼ਟਰੀ ਡੇਟਾਬੇਸ ਲਾਂਚ ਕੀਤਾ ਹੈ। ਮੋਦੀ ਸਰਕਾਰ ਨੇ ਈ-ਸ਼ਰਮ ਪੋਰਟਲ ਵਿਕਸਤ ਕੀਤਾ ਹੈ, ਜਿਸ ਨੂੰ ਕਾਮੀਆਂ ਦੇ ਆਧਾਰ ਕਾਰਡਾਂ ਨਾਲ ਜੋੜਿਆ ਜਾਵੇਗਾ।
ਦੇਸ਼ ਵਿੱਚ 38 ਕਰੋੜ ਤੋਂ ਵੱਧ ਅਸੰਗਠਿਤ ਕਾਮੇ ਇੱਕ ਪੋਰਟਲ ਅਧੀਨ ਰਜਿਸਟਰਡ ਹੋਣਗੇ। ਈ-ਸ਼ਰਮ ਪੋਰਟਲ ਅਧੀਨ ਰਜਿਸਟ੍ਰੇਸ਼ਨ ਬਿਲਕੁਲ ਮੁਫਤ ਹੈ ਤੇ ਕਾਮਿਆਂ ਨੂੰ ਕਾਮਨ ਸਰਵਿਸ ਸੈਂਟਰਾਂ (ਸੀਐਸਸੀ), ਜਾਂ ਕਿਤੇ ਵੀ ਉਸ ਦੀ ਰਜਿਸਟ੍ਰੇਸ਼ਨ ਲਈ ਕੁਝ ਵੀ ਫੀਸ ਅਦਾ ਨਹੀਂ ਕਰਨੀ ਪੈਂਦੀ।
e-Shram Portal: Government of India launches National Database for Unorganised Workers for the overall welfare of crores of unorganized workers of the country#ShramevJayate pic.twitter.com/cwt1x7epqf
— PIB India (@PIB_India) August 26, 2021
ਇਸ ਪੋਰਟਲ 'ਤੇ ਨਿਰਮਾਣ ਕਰਮਚਾਰੀ, ਪ੍ਰਵਾਸੀ ਕਰਮਚਾਰੀ, ਸੜਕ ਵਿਕਰੇਤਾ ਅਤੇ ਘਰੇਲੂ ਕਾਮੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਇਸ ਪੋਰਟਲ 'ਤੇ ਰਜਿਸਟ੍ਰੇਸ਼ਨ ਤੋਂ ਬਾਅਦ ਕਰਮਚਾਰੀਆਂ ਨੂੰ ਵਿਲੱਖਣ ਨੰਬਰ ਵਾਲਾ ਵਿਸ਼ੇਸ਼ 12 ਅੰਕਾਂ ਵਾਲਾ ਕਿਰਤ ਕਾਰਡ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦਾ ਨਾਂਅ, ਪੇਸ਼ਾ, ਪਤਾ, ਵਿਦਿਅਕ ਯੋਗਤਾ, ਹੁਨਰ ਅਤੇ ਪਰਿਵਾਰਕ ਜਾਣਕਾਰੀ ਇਸ ਕਾਰਡ 'ਤੇ ਹੋਵੇਗੀ> ਇਹ ਕਾਰਡ ਉਨ੍ਹਾਂ ਨੂੰ ਭਵਿੱਖ ਵਿੱਚ ਸਰਕਾਰ ਦੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਲਾਭ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗਾ।
ਅਸੰਗਠਿਤ ਖੇਤਰ ਵਿੱਚ ਕਾਮਿਆਂ ਦਾ ਇੱਕ ਡਾਟਾਬੇਸ ਬਣਾਉਣ ਲਈ ਪਹਿਲੀ ਵਾਰ ਅਜਿਹਾ ਕਦਮ ਚੁੱਕਿਆ ਗਿਆ ਹੈ। ਸਰਕਾਰ ਦਾ ਉਦੇਸ਼ ਇਸ ਪੋਰਟਲ ਰਾਹੀਂ ਸਾਰੇ ਅਸੰਗਠਿਤ ਕਾਮਿਆਂ ਤੱਕ ਸਰਕਾਰੀ ਯੋਜਨਾ ਦੇ ਲਾਭ ਪਹੁੰਚਾਉਣਾ ਹੈ।
ਇਸ ਪੋਰਟਲ 'ਤੇ ਰਜਿਸਟਰ ਹੋਣ ਵਾਲੇ ਕਰਮਚਾਰੀਆਂ ਨੂੰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਇੱਕ ਸਾਲ ਲਈ ਦੁਰਘਟਨਾ ਬੀਮਾ ਵੀ ਮਿਲੇਗਾ। ਇਸਦੇ ਨਾਲ ਹੀ ਇਸ ਡੇਟਾ ਬੇਸ ਦੇ ਜ਼ਰੀਏ, ਕੇਂਦਰ ਅਤੇ ਸੂਬਾ ਸਰਕਾਰਾਂ ਆਫ਼ਤ ਜਾਂ ਮਹਾਮਾਰੀ ਦੀ ਸਥਿਤੀ ਵਿੱਚ ਮਜ਼ਦੂਰਾਂ ਨੂੰ ਚੰਗੀ ਅਤੇ ਜਲਦੀ ਸਹਾਇਤਾ ਪ੍ਰਦਾਨ ਕਰਨ ਦੇ ਯੋਗ ਹੋਣਗੀਆਂ। ਇਸ ਪੋਰਟਲ 'ਤੇ ਰਜਿਸਟਰੇਸ਼ਨ 26 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ।
e-Shram ਪੋਰਟਲ ਦੇ ਤਹਿਤ, ਨਿਰਮਾਣ ਕਾਮੇ, ਪ੍ਰਵਾਸੀ ਮਜ਼ਦੂਰ, ਸੜਕ ਵਿਕਰੇਤਾ, ਘਰੇਲੂ ਕਾਮੇ, ਦੁੱਧ ਦੇਣ ਵਾਲੇ, ਟਰੱਕ ਡਰਾਈਵਰ, ਮਛੇਰੇ, ਖੇਤੀਬਾੜੀ ਕਾਮੇ ਅਤੇ ਹੋਰ ਸਮਾਨ ਕਰਮਚਾਰੀ ਸ਼ਾਮਲ ਕੀਤੇ ਜਾਣਗੇ। ਇਸ ਨੂੰ 26 ਅਗਸਤ ਨੂੰ ਕਿਰਤ ਅਤੇ ਰੁਜ਼ਗਾਰ ਮੰਤਰੀ ਭੁਪੇਂਦਰ ਯਾਦਵ ਨੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਰਾਮੇਸ਼ਵਰ ਤੇਲੀ ਦੀ ਮੌਜੂਦਗੀ ਵਿੱਚ ਲਾਂਚ ਕੀਤਾ ਸੀ। ਇਸਦੇ ਨਾਲ, ਇਸਨੂੰ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸੌਂਪੇ ਗਏ।
e-shram ਪੋਰਟਲ 'ਤੇ ਕਿਵੇਂ ਕਰੀਏ ਰਜਿਸਟਰ
-
e-shram ਪੋਰਟਲ 'ਤੇ ਰਜਿਸਟਰ ਕਰਕੇ ਇਸਦਾ ਲਾਭ ਲੈਣ ਲਈ, ਸਭ ਤੋਂ ਪਹਿਲਾਂ ਇਸਦੇ ਅਧਿਕਾਰਤ ਲਿੰਕ https://eshram.gov.in/ 'ਤੇ ਜਾਓ।
-
ਇਸ ਤੋਂ ਬਾਅਦ ਈ-ਸ਼ਰਮ 'ਤੇ ਰਜਿਸਟਰ ਦੇ ਲਿੰਕ 'ਤੇ ਕਲਿਕ ਕਰੋ।
-
ਇਸ ਤੋਂ ਬਾਅਦ ਸੈਲਫ ਰੈਜ਼ਿਸਟ੍ਰੇਸ਼ਨ ਬਲਾਕ ਵਿੱਚ ਆਪਣਾ ਆਧਾਰ ਕਾਰਡ ਨੰਬਰ ਦਾਖਲ ਕਰੋ।
-
ਫਿਰ ਕੈਪਚਾ ਕੋਡ ਦਰਜ ਕਰੋ ਅਤੇ ਮੋਬਾਈਲ ਨੰਬਰ ਦਾਖਲ ਕਰਕੇ ਇਸ ਨੂੰ OTP ਰਾਹੀਂ ਤਸਦੀਕ ਕਰੋ।
-
ਫਿਰ ਉਹ ਜਾਣਕਾਰੀ ਭਰੋ ਜੋ ਤੁਹਾਡੇ ਤੋਂ ਨਵੇਂ ਪੇਜ਼ 'ਤੇ ਪੁੱਛੀ ਜਾਵੇਗੀ।
-
ਸਾਰੀ ਜਾਣਕਾਰੀ ਭਰਨ ਤੋਂ ਬਾਅਦ ਰਜਿਸਟਰ ਬਟਨ 'ਤੇ ਕਲਿਕ ਕਰੋ ਅਤੇ ਆਪਣੀ ਰਜਿਸਟ੍ਰੇਸ਼ਨ ਪੂਰੀ ਕਰੋ।
e-shram ਪੋਰਟਲ ਲਈ ਲੋੜੀਂਦੇ ਦਸਤਾਵੇਜ਼
ਪੋਰਟਲ 'ਤੇ ਰਜਿਸਟ੍ਰੇਸ਼ਨ ਲਈ ਤੁਹਾਡੇ ਲਈ ਆਪਣਾ ਪਛਾਣ ਪੱਤਰ, ਆਧਾਰ ਕਾਰਡ, ਬੈਂਕ ਖਾਤੇ ਦੀ ਜਾਣਕਾਰੀ, ਮੋਬਾਈਲ ਨੰਬਰ ਅਤੇ ਪਾਸਪੋਰਟ ਸਾਈਜ਼ ਫੋਟੋ ਹੋਣਾ ਲਾਜ਼ਮੀ ਹੈ।
ਇਹ ਵੀ ਪੜ੍ਹੋ: ਗਰਭ ਅਵਸਥਾ ਤੋਂ ਅਣਜਾਣ ਔਰਤ ਨੇ ਦਿੱਤਾ ਬੱਚੇ ਨੂੰ ਜਨਮ, ਜਣੇਪੇ ਦੇ ਦਰਦ ਦੌਰਾਨ ਪਤਾ ਲੱਗੀ ਪ੍ਰੈਗਨੈਂਸੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904