Lakhimpur Case: ਭੁੱਖ ਹੜਤਾਲ ਤੇ ਬੈਠੇ ਨਵਜੋਤ ਸਿੱਧੂ, ਆਰੋਪੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ
ਲਖੀਮਪੁਰ ਪਹੁੰਚੇ ਪੰਜਾਬ ਕਾੰਗਰਸ ਦੇ ਪ੍ਰਧਾਨ ਨਵਜੋਤ ਸਿੱਧੂ। ਨਵਜੋਤ ਸਿੱਧੂ ਨੇ ਕਿਹਾ ਕਿ ਪੂਰਾ ਦੇਸ਼ ਇਨਸਾਫ ਦੀ ਮੰਗ ਕਰ ਰਿਹਾ ਹੈ।ਮਨੁਖੀ ਜੀਵਨ ਦੀ ਪੈਸਿਆ ਨਾਲ ਭਰਪਾਈ ਨਹੀਂ ਹੋ ਸਕਦੀ।
ਅਸ਼ਰਫ ਢੁੱਡੀ
ਲਖੀਮਪੁਰ: ਲਖੀਮਪੁਰ ਪਹੁੰਚੇ ਪੰਜਾਬ ਕਾੰਗਰਸ ਦੇ ਪ੍ਰਧਾਨ ਨਵਜੋਤ ਸਿੱਧੂ। ਨਵਜੋਤ ਸਿੱਧੂ ਨੇ ਕਿਹਾ ਕਿ ਪੂਰਾ ਦੇਸ਼ ਇਨਸਾਫ ਦੀ ਮੰਗ ਕਰ ਰਿਹਾ ਹੈ।ਮਨੁਖੀ ਜੀਵਨ ਦੀ ਪੈਸਿਆ ਨਾਲ ਭਰਪਾਈ ਨਹੀਂ ਹੋ ਸਕਦੀ।
ਮ੍ਰਿਤਕ ਕਿਸਾਨ ਲਵਪ੍ਰੀਤ ਦੇ ਪਰਿਵਾਰ ਨੂੰ ਮਿਲੇ ਸਿੱਧੂ।ਸਿੱਧੂ ਨੇ ਕਿਹਾ ਕਿ ਲਵਪ੍ਰੀਤ ਸਿੰਘ ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ।ਐਫਆਈਆਰ 'ਚ ਆਰੋਪੀਆਂ ਦਾ ਨਾਮ ਹੈ ਪਰ ਗ੍ਰਿਫ਼ਤਾਰੀ ਇਸ ਲਈ ਨਹੀਂ ਹੋ ਰਹੀ ਕਿਉਂਕਿ ਮੰਤਰੀ ਦਾ ਪੁਤਰ ਹੈ।ਵੀਡੀਓ ਸਬੂਤ ਵੀ ਹਨ ਪਰ ਫਿਰ ਵੀ ਕਾਰਵਾਈ ਨਹੀਂ ਹੋ ਰਹੀ।
ਕਿਸਾਨ ਭਰਾਵਾਂ ਦਾ ਇਸ ਸਿਸਟਮ ਤੋਂ ਵਿਸ਼ਵਾਸ ਚੁੱਕਿਆ ਗਿਆ ਹੈ।ਪੁਲਿਸ ਜੇਕਰ ਚਾਹੇ ਤਾਂ ਬਾਲ ਦੀ ਖਾਲ ਵੀ ਉਖਾੜ ਸਕਦੀ ਹੈ।ਪਰ ਇਹ ਸਬ ਕਿਉਂ ਨਜ਼ਰ ਅੰਦਾਜ਼ ਹੋ ਰਿਹਾ ਹੈ।ਇਹ ਸਭ ਕੁਝ ਸਮਝ ਨਹੀਂ ਆ ਰਿਹਾ।600 ਕਿਸਾਨਾਂ ਦੀ ਹੁਣ ਤਕ ਮੋਤ ਹੋ ਚੁਕੀ ਹੈ। ਸਿੱਧੂ ਨੇ ਕਿਹਾ ਕਿ "ਇਨਸਾਨੀਅਤ ਮਰ ਚੁੱਕੀ ਹੈ।ਇਹ ਜੋ ਕਾਰਾ ਕੀਤਾ ਗਿਆ ਹੈ ਇਹ ਇਨਸਾਨੀਅਤ ਨਹੀਂ ਹੈ,ਇਹ ਤਾਂ ਕੋਈ ਹੈਵਾਨ ਹੀ ਕਰ ਸਕਦਾ ਹੈ।ਕਿਸਾਨਾਂ ਦਾ ਇਹ ਜੋ ਪਵਿਤਰ ਸੰਘਰਸ਼ ਹੈ ਇਸ ਵਿੱਚ ਕਿਸੇ ਲੀਡਰ ਦੀ ਵੀ ਆਹੁਤੀ ਹੋਣੀ ਚਾਹੀਦੀ ਹੈ।ਦੋਹਰਾ ਮਾਪਦੰਡ ਨਹੀਂ ਹੋਣਾ ਚਾਹੀਦਾ।"
ਐਤਵਾਰ ਨੂੰ ਲਖੀਮਪੁਰ ਖੀਰੀ ਵਿੱਚ ਚਾਰ ਕਿਸਾਨਾਂ ਦੀ ਹੱਤਿਆ ਦੇ ਮਾਮਲੇ ਵਿੱਚ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ ਪੁਲਿਸ ਨੇ ਬੁਲਾਇਆ ਸੀ ਪਰ ਉਹ ਅੱਜ ਪੇਸ਼ ਨਹੀਂ ਹੋਇਆ। ਆਸ਼ੀਸ਼ ਮਿਸ਼ਰਾ ਸ਼ਨੀਵਾਰ ਨੂੰ ਪੇਸ਼ ਹੋ ਸਕਦਾ ਹੈ। ਲਖੀਮਪੁਰ ਖੀਰੀ ਵਿੱਚ ਐਤਵਾਰ ਦੀ ਹਿੰਸਾ ਵਿੱਚ ਕੁੱਲ ਅੱਠ ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਤੱਕ ਪੁਲਿਸ ਆਸ਼ੀਸ਼ ਮਿਸ਼ਰਾ ਦੇ ਦੋ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :