ਪੜਚੋਲ ਕਰੋ

Lakhimpur Kheri: ਲਖੀਮਪੁਰ ਖੀਰੀ ਕੇਸ ਦੀ ਜਾਂਚ ਦੌਰਾਨ ਪੁਲਿਸ ਨੇ ਖੰਗਾਲੇ ਸੀਸੀਟੀਵੀ, ਅੱਜ ਆਸ਼ੀਸ਼ ਮਿਸ਼ਰਾ ਦੀ ਕਸਟਡੀ ਦਾ ਫੈਸਲਾ ਕਰੇਗੀ ਅਦਾਲਤ

ਯੂਪੀ ਦੇ ਲਖੀਮਪੁਰ ਖੀਰੀ 'ਚ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਐਤਵਾਰ ਨੂੰ ਮਾਮਲੇ ਦੀ ਜਾਂਚ ਲਈ ਘਟਨਾ ਵਾਲੀ ਥਾਂ 'ਤੇ ਪਹੁੰਚੀ। ਪਿਛਲੇ ਐਤਵਾਰ ਨੂੰ ਤਿਕੁਨੀਆ ਖੇਤਰ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਮਾਰੇ ਗਏ।

Lakhimpur Kheri Case: ਯੂਪੀ ਦੇ ਲਖੀਮਪੁਰ ਖੀਰੀ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਐਤਵਾਰ ਨੂੰ ਮਾਮਲੇ ਦੀ ਜਾਂਚ ਲਈ ਮੌਕੇ 'ਤੇ ਪਹੁੰਚੀ। ਦੱਸ ਦਈਏ ਕਿ ਪਿਛਲੇ ਐਤਵਾਰ ਨੂੰ ਤਿਕੁਨੀਆ ਖੇਤਰ ਵਿੱਚ ਭਾਜਪਾ ਨੇਤਾਵਾਂ, ਮਜ਼ਦੂਰਾਂ ਅਤੇ ਕਿਸਾਨਾਂ ਵਿਚਕਾਰ ਹਿੰਸਕ ਝੜਪ ਹੋਈ, ਜਿਸ 'ਚ ਚਾਰ ਕਿਸਾਨਾਂ ਸਮੇਤ ਅੱਠ ਮਾਰੇ ਗਏ। ਇਸ ਦੇ ਨਾਲ ਹੀ ਆਸ਼ੀਸ਼ ਮਿਸ਼ਰਾ ਦੀ ਪੁਲਿਸ ਹਿਰਾਸਤ 'ਤੇ ਸੋਮਵਾਰ ਨੂੰ ਲਖੀਮਪੁਰ ਅਦਾਲਤ 'ਚ ਸੁਣਵਾਈ ਹੋਵੇਗੀ। ਪੁਲਿਸ ਅਦਾਲਤ ਤੋਂ ਆਸ਼ੀਸ਼ ਦੇ ਰਿਮਾਂਡ ਦੀ ਮੰਗ ਕਰੇਗੀ।

ਇਸ ਤੋਂ ਪਹਿਲਾਂ ਐਤਵਾਰ ਦੁਪਹਿਰ ਨੂੰ ਪੁਲਿਸ ਮਾਮਲੇ ਦੀ ਜਾਂਚ ਲਈ ਮੌਕੇ 'ਤੇ ਪਹੁੰਚੀ। ਪੁਲਿਸ ਅਧਿਕਾਰੀਆਂ ਨੇ ਦੰਗੇ ਵਾਲੀ ਥਾਂ ਦੇ ਨੇੜੇ ਲਗਾਏ ਗਏ ਪੈਟਰੋਲ ਪੰਪ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ। ਦੱਸ ਦਈਏ ਕਿ ਆਸ਼ੀਸ਼ ਮਿਸ਼ਰਾ ਤੋਂ ਪੁੱਛਗਿੱਛ ਦੌਰਾਨ ਉਸ ਨੇ ਪੈਟਰੋਲ ਪੰਪ 'ਤੇ ਮੌਜੂਦ ਹੋਣ ਦਾ ਜ਼ਿਕਰ ਕੀਤਾ ਸੀ। ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਅਜੈ ਮਿਸ਼ਰਾ ਦਾ ਬੇਟਾ ਆਸ਼ੀਸ਼ ਇਸ ਮਾਮਲੇ ਵਿੱਚ ਮੁੱਖ ਦੋਸ਼ੀ ਹੈ। ਡੀਆਈਜੀ ਉਪੇਂਦਰ ਅਗਰਵਾਲ, ਸੀਓ ਗੋਲਾ ਸੰਜੇ ਨਾਥ ਤਿਵਾੜੀ ਸਮੇਤ ਸਮੁੱਚੀ ਟੀਮ ਮੌਕੇ 'ਤੇ ਆਸ਼ੀਸ਼ ਮਿਸ਼ਰਾ ਦੇ ਬਿਆਨਾਂ ਦੀ ਜਾਂਚ ਕਰਨ ਲਈ ਮੌਜੂਦ ਸੀ।

ਘਟਨਾ ਤੋਂ ਬਾਅਦ ਕਿਸਾਨਾਂ ਨੇ ਦੋਸ਼ ਲਾਇਆ ਸੀ ਕਿ ਕਿਸਾਨਾਂ ਨੂੰ ਆਸ਼ੀਸ਼ ਮਿਸ਼ਰਾ ਦੀ ਕਾਰ ਨਾਲ ਲਤਾੜਿਆ ਗਿਆ। ਇਸ ਤੋਂ ਬਾਅਦ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਸਪਾ ਪ੍ਰਧਾਨ ਅਖਿਲੇਸ਼ ਯਾਦਵ ਸਮੇਤ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਪਿਛਲੇ ਦਿਨ ਲਖੀਮਪੁਰ ਖੀਰੀ ਦਾ ਦੌਰਾ ਕੀਤਾ ਅਤੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਵੀ ਗਿਆ, ਜਿੱਥੇ ਸਰਕਾਰ ਅਤੇ ਯੂਪੀ ਪੁਲਿਸ ਨੂੰ ਸਖ਼ਤ ਫਟਕਾਰ ਲਗਾਈ ਗਈ।

ਆਸ਼ੀਸ਼ ਨੂੰ 12 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ

ਅਖੀਰ ਵਿੱਚ ਆਸ਼ੀਸ਼ ਮਿਸ਼ਰਾ ਸ਼ਨੀਵਾਰ ਨੂੰ ਪੁੱਛਗਿੱਛ ਵਿੱਚ ਸ਼ਾਮਲ ਹੋਣ ਲਈ ਪਹੁੰਚੇ, ਜਿੱਥੇ ਉਨ੍ਹਾਂ ਤੋਂ 12 ਘੰਟਿਆਂ ਲਈ ਪੁੱਛਗਿੱਛ ਕੀਤੀ ਗਈ ਅਤੇ ਜਵਾਬ ਦਿੱਤੇ ਗਏ। ਅਖੀਰ ਪੁਲਿਸ ਨੇ ਦੇਰ ਰਾਤ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ। ਸੂਤਰਾਂ ਮੁਤਾਬਕ ਆਸ਼ੀਸ਼ 3 ਅਕਤੂਬਰ ਨੂੰ 2:36 ਤੋਂ 3:30 ਤੱਕ ਕਿੱਥੇ ਸੀ, ਇਸ ਦਾ ਜਵਾਬ ਨਹੀਂ ਦੇ ਸਕਿਆ। ਇਸ ਦੇ ਨਾਲ ਹੀ ਕ੍ਰਾਈਮ ਬ੍ਰਾਂਚ ਵੱਲੋਂ ਪਹਿਲੀ ਵਾਰ ਤਲਬ ਕੀਤੇ ਜਾਣ ਤੋਂ ਬਾਅਦ ਉਹ ਪੇਸ਼ ਨਹੀਂ ਹੋਇਆ, ਜਿਸ ਤੋਂ ਬਾਅਦ ਉਸ ਨੂੰ ਮੁੜ ਪੁੱਛਗਿੱਛ ਲਈ ਬੁਲਾਇਆ ਗਿਆ ਸੀ।

ਇਹ ਵੀ ਪੜ੍ਹੋ: Mahindra XUV700 Booking: ਬੁਕਿੰਗ ਦੇ ਦੂਜੇ ਦਿਨ Mahindra ਐਕਸਯੂਵੀ 700 ਦਾ ਜਲਵਾ, ਹੁਣ ਤਕ ਬੁਕ ਹੋਈ 9500 ਕਰੋੜ ਰੁਪਏ ਦੀ ਐਸਯੂਵੀ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਨਿਊਜ਼ੀਲੈਂਡ 'ਚ ਸਿੱਖ ਸਮੁਦਾਇ ਦੇ ਨਗਰ ਕੀਰਤਨ ਦਾ ਵਿਰੋਧ, ਸਥਾਨਕ ਲੋਕਾਂ ਦੇ ਗਰੁੱਪ ਨੇ ਰੋਕਿਆ ਰਸਤਾ; ਬੈਨਰ 'ਤੇ ਲਿਖਿਆ-
ਨਿਊਜ਼ੀਲੈਂਡ 'ਚ ਸਿੱਖ ਸਮੁਦਾਇ ਦੇ ਨਗਰ ਕੀਰਤਨ ਦਾ ਵਿਰੋਧ, ਸਥਾਨਕ ਲੋਕਾਂ ਦੇ ਗਰੁੱਪ ਨੇ ਰੋਕਿਆ ਰਸਤਾ; ਬੈਨਰ 'ਤੇ ਲਿਖਿਆ- "ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ"
ਅਗਨੀਵੀਰਾਂ ਲਈ ਵੱਡੀ ਖਬਰ! BSF ਕਾਂਸਟੇਬਲ ਭਰਤੀ 'ਚ 50% ਰਿਜ਼ਰਵੇਸ਼ਨ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਅਗਨੀਵੀਰਾਂ ਲਈ ਵੱਡੀ ਖਬਰ! BSF ਕਾਂਸਟੇਬਲ ਭਰਤੀ 'ਚ 50% ਰਿਜ਼ਰਵੇਸ਼ਨ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
Punjab News: ਸੋਮਵਾਰ ਨੂੰ ਬਿਜਲੀ ਰਹੇਗੀ ਬੰਦ, ਵੇਖੋ ਕਿਤੇ ਤੁਹਾਡਾ ਇਲਾਕਾ ਤਾਂ ਸ਼ਾਮਲ ਨਹੀਂ...
Punjab News: ਸੋਮਵਾਰ ਨੂੰ ਬਿਜਲੀ ਰਹੇਗੀ ਬੰਦ, ਵੇਖੋ ਕਿਤੇ ਤੁਹਾਡਾ ਇਲਾਕਾ ਤਾਂ ਸ਼ਾਮਲ ਨਹੀਂ...
Punjab News: ਪੰਜਾਬ ਸਰਕਾਰ ਨੇ ਪੰਜਾਬੀ ਅਦਾਕਾਰ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਇਕਨਾਮਿਕ ਬੋਰਡ ਦਾ ਬਣਾਇਆ ਚੇਅਰਮੈਨ
Punjab News: ਪੰਜਾਬ ਸਰਕਾਰ ਨੇ ਪੰਜਾਬੀ ਅਦਾਕਾਰ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਇਕਨਾਮਿਕ ਬੋਰਡ ਦਾ ਬਣਾਇਆ ਚੇਅਰਮੈਨ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਨਿਊਜ਼ੀਲੈਂਡ 'ਚ ਸਿੱਖ ਸਮੁਦਾਇ ਦੇ ਨਗਰ ਕੀਰਤਨ ਦਾ ਵਿਰੋਧ, ਸਥਾਨਕ ਲੋਕਾਂ ਦੇ ਗਰੁੱਪ ਨੇ ਰੋਕਿਆ ਰਸਤਾ; ਬੈਨਰ 'ਤੇ ਲਿਖਿਆ-
ਨਿਊਜ਼ੀਲੈਂਡ 'ਚ ਸਿੱਖ ਸਮੁਦਾਇ ਦੇ ਨਗਰ ਕੀਰਤਨ ਦਾ ਵਿਰੋਧ, ਸਥਾਨਕ ਲੋਕਾਂ ਦੇ ਗਰੁੱਪ ਨੇ ਰੋਕਿਆ ਰਸਤਾ; ਬੈਨਰ 'ਤੇ ਲਿਖਿਆ- "ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ"
ਅਗਨੀਵੀਰਾਂ ਲਈ ਵੱਡੀ ਖਬਰ! BSF ਕਾਂਸਟੇਬਲ ਭਰਤੀ 'ਚ 50% ਰਿਜ਼ਰਵੇਸ਼ਨ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਅਗਨੀਵੀਰਾਂ ਲਈ ਵੱਡੀ ਖਬਰ! BSF ਕਾਂਸਟੇਬਲ ਭਰਤੀ 'ਚ 50% ਰਿਜ਼ਰਵੇਸ਼ਨ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
Punjab News: ਸੋਮਵਾਰ ਨੂੰ ਬਿਜਲੀ ਰਹੇਗੀ ਬੰਦ, ਵੇਖੋ ਕਿਤੇ ਤੁਹਾਡਾ ਇਲਾਕਾ ਤਾਂ ਸ਼ਾਮਲ ਨਹੀਂ...
Punjab News: ਸੋਮਵਾਰ ਨੂੰ ਬਿਜਲੀ ਰਹੇਗੀ ਬੰਦ, ਵੇਖੋ ਕਿਤੇ ਤੁਹਾਡਾ ਇਲਾਕਾ ਤਾਂ ਸ਼ਾਮਲ ਨਹੀਂ...
Punjab News: ਪੰਜਾਬ ਸਰਕਾਰ ਨੇ ਪੰਜਾਬੀ ਅਦਾਕਾਰ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਇਕਨਾਮਿਕ ਬੋਰਡ ਦਾ ਬਣਾਇਆ ਚੇਅਰਮੈਨ
Punjab News: ਪੰਜਾਬ ਸਰਕਾਰ ਨੇ ਪੰਜਾਬੀ ਅਦਾਕਾਰ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਇਕਨਾਮਿਕ ਬੋਰਡ ਦਾ ਬਣਾਇਆ ਚੇਅਰਮੈਨ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (21-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (21-12-2025)
Punjab Weather Today: ਪੰਜਾਬ 'ਚ ਰਾਤ ਤੋਂ ਸੰਘਣੀ ਧੁੰਦ; ਚੰਡੀਗੜ੍ਹ ਏਅਰਪੋਰਟ ਦੀਆਂ 12 ਉਡਾਣਾਂ ਰੱਦ, 6 ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ, ਠੰਢ ਹੋਰ ਵਧੇਗੀ
Punjab Weather Today: ਪੰਜਾਬ 'ਚ ਰਾਤ ਤੋਂ ਸੰਘਣੀ ਧੁੰਦ; ਚੰਡੀਗੜ੍ਹ ਏਅਰਪੋਰਟ ਦੀਆਂ 12 ਉਡਾਣਾਂ ਰੱਦ, 6 ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ, ਠੰਢ ਹੋਰ ਵਧੇਗੀ
ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨੂੰ 17-17 ਸਾਲ ਦੀ ਸਜ਼ਾ, ਇਸ ਕੇਸ 'ਚ ਅਦਾਲਤ ਨੇ ਸੁਣਾਇਆ ਫੈਸਲਾ
ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨੂੰ 17-17 ਸਾਲ ਦੀ ਸਜ਼ਾ, ਇਸ ਕੇਸ 'ਚ ਅਦਾਲਤ ਨੇ ਸੁਣਾਇਆ ਫੈਸਲਾ
Punjab Weather: ਪੰਜਾਬ 'ਚ ਛਮ-ਛਮ ਵਰ੍ਹੇਗਾ ਮੀਂਹ, ਸੰਘਣੀ ਧੁੰਦ ਨੇ ਪਰੇਸ਼ਾਨ ਕੀਤੇ ਲੋਕ; ਪੰਜਾਬੀ ਅਦਾਕਾਰਾ ਦਾ ਹੋਇਆ ਐਕਸੀਡੈਂਟ, ਇੱਕ ਇੰਸਪੈਕਟਰ ਦੀ ਵੀ ਹੋਈ ਮੌਤ...
ਪੰਜਾਬ 'ਚ ਛਮ-ਛਮ ਵਰ੍ਹੇਗਾ ਮੀਂਹ, ਸੰਘਣੀ ਧੁੰਦ ਨੇ ਪਰੇਸ਼ਾਨ ਕੀਤੇ ਲੋਕ; ਪੰਜਾਬੀ ਅਦਾਕਾਰਾ ਦਾ ਹੋਇਆ ਐਕਸੀਡੈਂਟ, ਇੱਕ ਇੰਸਪੈਕਟਰ ਦੀ ਵੀ ਹੋਈ ਮੌਤ...
Embed widget