(Source: ECI/ABP News)
ਲਖੀਮਪੁਰ ਖੀਰੀ ਕੇਸ 'ਚ ਨਵਾਂ ਮੋੜ, ਸੋਚੀ-ਸਮਝੀ ਸਾਜ਼ਿਸ਼ ਤਹਿਤ ਕਿਸਾਨਾਂ ਨੂੰ ਕੁਚਲਿਆ
Lakhimpur Violence: ਲਖੀਮਪੁਰ ਮਾਮਲੇ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਸਮੇਤ 14 ਲੋਕਾਂ 'ਤੇ ਜਾਂਚ ਤੋਂ ਬਾਅਦ ਧਾਰਾਵਾਂ ਬਦਲ ਦਿੱਤੀਆਂ ਗਈਆਂ ਹਨ। ਸਾਰੇ ਮੁਲਜ਼ਮਾਂ 'ਤੇ ਸੋਚੀ-ਸਮਝੀ ਯੋਜਨਾ ਬਣਾ ਕੇ ਵਾਰਦਾਤ ਨੂੰ ਅੰਜਾਮ ਦੇਣ ਦਾ ਦੋਸ਼ ਹੈ।
![ਲਖੀਮਪੁਰ ਖੀਰੀ ਕੇਸ 'ਚ ਨਵਾਂ ਮੋੜ, ਸੋਚੀ-ਸਮਝੀ ਸਾਜ਼ਿਸ਼ ਤਹਿਤ ਕਿਸਾਨਾਂ ਨੂੰ ਕੁਚਲਿਆ Lakhimpur Violence: SIT To Probe Incident As Murder Case, All 14 Accused To Face Murder Charge ਲਖੀਮਪੁਰ ਖੀਰੀ ਕੇਸ 'ਚ ਨਵਾਂ ਮੋੜ, ਸੋਚੀ-ਸਮਝੀ ਸਾਜ਼ਿਸ਼ ਤਹਿਤ ਕਿਸਾਨਾਂ ਨੂੰ ਕੁਚਲਿਆ](https://feeds.abplive.com/onecms/images/uploaded-images/2021/11/09/97e05cf69622056125146835abc97326_original.png?impolicy=abp_cdn&imwidth=1200&height=675)
Lakhimpur Violence: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਮਾਮਲੇ 'ਚ ਨਵਾਂ ਮੋੜ ਆਇਆ ਹੈ। ਐਸਆਈਟੀ ਨੇ ਆਪਣੀ ਜਾਂਚ ਵਿੱਚ ਦਾਅਵਾ ਕੀਤਾ ਹੈ ਕਿ ਕਿਸਾਨਾਂ ਨੂੰ ਵਾਹਨ ਨਾਲ ਕੁਚਲਣ ਦੀ ਪੂਰੀ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਸੀ। ਐਸਆਈਟੀ ਨੇ ਹੁਣ ਦੋਸ਼ੀਆਂ 'ਤੇ ਲਗਾਈਆਂ ਧਾਰਾਵਾਂ ਨੂੰ ਵੀ ਬਦਲ ਦਿੱਤਾ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਸਣੇ 14 ਲੋਕਾਂ ਉਪਰ ਹੁਣ ਗੈਰ ਇਰਾਦਾ ਕਤਲ ਕੇਸ ਦੀ ਬਜਾਏ ਹੱਤਿਆ ਦਾ ਕੇਸ ਚੱਲੇਗਾ। ਅੱਜ ਮੁਲਜ਼ਮਾਂ ਨੂੰ ਅਦਾਲਤ ਵਿੱਚ ਵੀ ਪੇਸ਼ ਕੀਤੀ ਜਾਏਗਾ।
ਲਖੀਮਪੁਰ ਕਾਂਡ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਸਮੇਤ 14 ਲੋਕਾਂ 'ਤੇ ਜਾਂਚ ਤੋਂ ਬਾਅਦ ਧਾਰਾਵਾਂ ਬਦਲ ਦਿੱਤੀਆਂ ਗਈਆਂ ਹਨ। ਸਾਰੇ ਮੁਲਜ਼ਮਾਂ 'ਤੇ ਸੋਚੀ-ਸਮਝੀ ਯੋਜਨਾ ਬਣਾ ਕੇ ਵਾਰਦਾਤ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਐਸਆਈਟੀ ਨੇ ਆਈਪੀਸੀ ਦੀਆਂ ਧਾਰਾਵਾਂ 279, 338, 304 ਏ ਹਟਾ ਦਿੱਤੀਆਂ ਹਨ ਤੇ 307, 326, 302, 34,120 ਬੀ, 147, 148,149, 3/25/30 ਲਾਈਆਂ ਹਨ।
ਦੱਸ ਦੇਈਏ ਕਿ ਇਸ ਸਾਲ 3 ਅਕਤੂਬਰ ਨੂੰ ਯੂਪੀ ਦੇ ਲਖੀਮਪੁਰ ਖੀਰੀ ਦੇ ਤਿਕੂਨੀਆ ਵਿੱਚ ਚਾਰ ਕਿਸਾਨਾਂ ਤੇ ਇੱਕ ਪੱਰਕਰਕਾਰ ਨੂੰ ਇੱਕ ਐਸਯੂਵੀ ਕਾਰ ਨੇ ਕੁਚਲ ਦਿੱਤਾ ਸੀ। ਇਹ ਕਾਰ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੀ ਸੀ। ਟੈਨੀ ਦਾ ਬੇਟਾ ਆਸ਼ੀਸ਼ ਮਿਸ਼ਰਾ ਵੀ ਕਾਰ ਵਿੱਚ ਸਵਾਰ ਸੀ।
ਇਹ ਕਿਸਾਨ ਬੀਜੇਪੀ ਦੇ ਇੱਕ ਸਮਾਗਮ ਦਾ ਵਿਰੋਧ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸਨ। ਪ੍ਰੋਗਰਾਮ 'ਚ ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਤੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਮੌਜੂਦ ਸਨ। ਇਸ ਘਟਨਾ ਤੋਂ ਬਾਅਦ ਹੋਈ ਹਿੰਸਾ 'ਚ ਕੁਝ ਲੋਕ ਮਾਰੇ ਗਏ ਸਨ ਜੋ ਬੀਜੇਪੀ ਨਾਲ ਸਬੰਧਤ ਸੀ।
ਇਹ ਵੀ ਪੜ੍ਹੋ: Kejriwal visit Punjab: ਕੇਜਰੀਵਾਲ ਚੜ੍ਹਾਉਣਗੇ ਪੰਜਾਬ ਦਾ ਸਿਆਸੀ ਪਾਰਾ, ਬਾਦਲਾਂ ਦੇ ਗੜ੍ਹ 'ਚ ਕਰਨਗੇ ਪਹਿਲੀ ਜਨਕਤ ਰੈਲੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)