ਲਖੀਮਪੁਰ ਹਿੰਸਾ 'ਤੇ ਫਿਰ ਬੋਲੇ ਵਰੁਣ ਗਾਂਧੀ, ਵੀਡੀਓ ਟਵੀਟ ਕਰਕੇ ਕਿਹਾ-ਹੱਤਿਆ ਨਾਲ ਵਿਰੋਧ ਨੂੰ ਦਬਾ ਨਹੀਂ ਸਕਦੇ
ਟਵੀਟ ਕਰਕੇ ਉਨ੍ਹਾਂ ਲਿਖਿਆ ਹੈ ਕਿ ਵੀਡੀਓ 'ਚ ਬਿਲਕੁਲ ਸਭ ਕੁਝ ਸਾਫ਼ ਹੈ। ਉਨ੍ਹਾਂ ਲਿਖਿਆ ਕਿ ਵਿਰੋਧ ਕਰਨ ਵਾਲਿਆਂ ਦੀ ਹੱਤਿਆ ਕਰਕੇ ਉਨ੍ਹਾਂ ਨੂੰ ਚੁੱਪ ਨਹੀਂ ਕੀਤਾ ਜਾ ਸਕਦਾ।
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਖੀਰੀ 'ਚ ਤਿੰਨ ਅਕਤੂਬਰ ਨੂੰ ਹੋਈ ਹਿੰਸਕ ਘਟਨਾ ਦੇ ਬਾਅਦ ਵਰੁਣਾ ਗਾਂਧੀ ਕਿਸਾਨਾਂ ਦੇ ਸਮਰਥਨ 'ਚ ਲਗਾਤਾਰ ਟਵੀਟ ਕਰ ਰਹੇ ਹਨ। ਭਾਰਤੀ ਜਨਤਾ ਪਾਰਟੀ ਦੇ ਲੀਡਰ ਤੇ ਪੀਲੀਭੀਤ ਤੋਂ ਸੰਸਦ ਮੈਂਬਰ ਵਰੁਣ ਗਾਂਧੀ ਨੇ ਇੱਕ ਵੀਡੀਓ ਟਵੀਟ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕੀਤੀ ਹੈ।
ਟਵੀਟ ਕਰਕੇ ਉਨ੍ਹਾਂ ਲਿਖਿਆ ਹੈ ਕਿ ਵੀਡੀਓ 'ਚ ਬਿਲਕੁਲ ਸਭ ਕੁਝ ਸਾਫ਼ ਹੈ। ਉਨ੍ਹਾਂ ਲਿਖਿਆ ਕਿ ਵਿਰੋਧ ਕਰਨ ਵਾਲਿਆਂ ਦੀ ਹੱਤਿਆ ਕਰਕੇ ਉਨ੍ਹਾਂ ਨੂੰ ਚੁੱਪ ਨਹੀਂ ਕੀਤਾ ਜਾ ਸਕਦਾ। ਬੇਗੁਨਾਹਾਂ ਦਾ ਖੂਨ ਵਹਾਉਣ ਵਾਲਿਆਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦ ਹੈ।
ਵੀਡੀਓ ਟਵੀਟ ਕਰਦਿਆਂ ਬੀਜੇਪੀ ਦੇ ਸੰਸਦ ਨੇ ਲਿਖਿਆ, 'ਵੀਡੀਓ ਬਿਲਕੁਲ ਸਾਫ਼ ਹੈ। ਵਿਰੋਧ ਕਰਨ ਵਾਲਿਆਂ ਦੀ ਹੱਤਿਆ ਕਰਕੇ ਉਨ੍ਹਾਂ ਨੂੰ ਖਾਮੋਸ਼ ਨਹੀਂ ਕੀਤਾ ਜਾ ਸਕਦਾ ਹੈ। ਬੇਗੁਨਾਹ ਕਿਸਾਨਾਂ ਦਾ ਖੂਨ ਵਹਾਉਣ ਵਾਲਿਆਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕਿ ਕਿਸਾਨਾਂ ਦੇ ਮਨ 'ਚ ਸਰਕਾਰ ਪ੍ਰਤੀ ਜ਼ੁਲਮ ਦਾ ਸੰਦੇਸ਼ ਜਾਵੇ ਉਨ੍ਹਾਂ ਨਾਲ ਨਿਆਂ ਹੋਣਾ ਚਾਹੀਦਾ ਹੈ।
ਵਰੁਣ ਗਾਂਧੀ ਦੀ ਮੰਗ
ਵਰੁਣ ਗਾਂਧੀ ਨੇ ਲਿਖਿਆ, 'ਲਖੀਮਪੁਰ ਖੀਰੀ 'ਚ ਕਿਸਾਨਾਂ 'ਤੇ ਅੱਤਿਆਚਾਰ ਦੀ ਘਟਨਾ 'ਚ ਹੋਈ ਐਫਆਈਆਰ 'ਚ ਦਰਜ ਇਸ ਘਟਨਾ 'ਚ ਸ਼ਾਮਲ ਹੋਰ ਸ਼ੱਕੀਆਂ, ਸਾਜ਼ਿਸ਼ਘਾੜਿਆਂ ਦੀ ਗ੍ਰਿਫ਼ਤਾਰੀ ਕਦੋਂ ਹੋਵੇਗੀ।? ਹੁਣ ਤਕ ਗ੍ਰਿਫ਼ਤਾਰੀ ਨਾ ਹੋਣਾ ਦੇਸ਼ ਦੇ ਨਾਗਰਿਕਾਂ ਦੇ ਮਨ 'ਚ ਸ਼ੰਕਾ ਪੈਦਾ ਕਰ ਰਿਹਾ ਹੈ। ਦੇਸ਼ 'ਚ ਕਾਨੂੰਨ ਤੋਂ ਉੱਪਰ ਕੁਝ ਨਹੀਂ ਹੈ। ਇਸ ਨਵੇਂ ਵੀਡੀਓ 'ਚ ਘਟਨਾ ਹੋਰ ਸਪਸ਼ਟ ਹੈ।
ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਵੱਲੋਂ ਨਰਸਿੰਗ ਟ੍ਰੇਨਿੰਗ ਕਾਲਜਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/