Latest Breaking News Live on 21 October 2024: ਭਲਕੇ SAD ਦੀ ਕੋਰ ਕਮੇਟੀ ਦੀ ਮੀਟਿੰਗ, ਕਰਵਾ ਚੌਥ 'ਤੇ ਪਿਓ-ਪੁੱਤ ਦਾ ਕਤਲ, ਪੰਜਾਬ ਦੇ ਤਾਪਮਾਨ 'ਚ ਆਈ ਗਿਰਾਵਟ ਤਾਂ ਚੰਡੀਗੜ੍ਹ 'ਚ ਹੋਇਆ ਵਾਧਾ
Latest Breaking News Live on 21 October 2024: ਭਲਕੇ SAD ਦੀ ਕੋਰ ਕਮੇਟੀ ਦੀ ਮੀਟਿੰਗ, ਕਰਵਾ ਚੌਥ 'ਤੇ ਪਿਓ-ਪੁੱਤ ਦਾ ਕਤਲ, ਪੰਜਾਬ ਦੇ ਤਾਪਮਾਨ 'ਚ ਆਈ ਗਿਰਾਵਟ ਤਾਂ ਚੰਡੀਗੜ੍ਹ 'ਚ ਹੋਇਆ ਵਾਧਾ
LIVE
Background
Latest Breaking News Live on 21 October 2024: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਨੇ 22 ਅਕਤੂਬਰ ਨੂੰ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ। ਮੀਟਿੰਗ ਚੰਡੀਗੜ੍ਹ ਸਥਿਤ ਦਫ਼ਤਰ ਵਿੱਚ ਦੁਪਹਿਰ 12 ਵਜੇ ਹੋਵੇਗੀ। ਮੀਟਿੰਗ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਹੋਵੇਗੀ। ਮੀਟਿੰਗ ਵਿੱਚ ਸਿਆਸੀ ਮੁੱਦਿਆਂ ਤੋਂ ਇਲਾਵਾ ਮੰਡੀਆਂ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ।
ਭਲਕੇ SAD ਦੀ ਕੋਰ ਕਮੇਟੀ ਦੀ ਮੀਟਿੰਗ, ਚਾਰ ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਚੋਣਾਂ ਸਬੰਧੀ ਬਣੇਗੀ ਰਣਨੀਤੀ
Punjab News: ਹੁਸ਼ਿਆਰਪੁਰ 'ਚ ਕਰਵਾ ਚੌਥ ਦੀ ਰਾਤ ਨੂੰ ਪਿਓ-ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਤੋਂ ਇਲਾਵਾ ਦੋ ਬੱਚੇ ਵੀ ਜ਼ਖਮੀ ਹੋਏ ਹਨ। ਇਹ ਘਟਨਾ ਪਿੰਡ ਚੱਕੋਵਾਲ ਬ੍ਰਾਹਮਣਾ ਦੀ ਹੈ। ਉਹ ਦੋਵੇਂ ਨਵਜੰਮੇ ਬੱਚੇ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪਹੁੰਚੇ ਸਨ। ਜਿਵੇਂ ਹੀ ਉਹ ਬਾਹਰ ਆਏ ਤਾਂ ਅਣਪਛਾਤੇ ਲੋਕਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ।
ਕਰਵਾ ਚੌਥ 'ਤੇ ਪਿਓ-ਪੁੱਤ ਦਾ ਕਤਲ, 2 ਬੱਚਿਆਂ ਨੂੰ ਵੀ ਲੱਗੀਆਂ ਗੋਲੀਆਂ, ਜਾਣੋ ਪੂਰਾ ਮਾਮਲਾ
Punjab Weather Update: ਪੰਜਾਬ ਦਾ ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ। ਦਿਨ ਦੇ ਤਾਪਮਾਨ 'ਚ 0.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਜਦਕਿ ਚੰਡੀਗੜ੍ਹ 'ਚ 0.2 ਡਿਗਰੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ। ਜਿਸ ਤੋਂ ਬਾਅਦ ਪੰਜਾਬ 'ਚ ਹਾਲਾਤ ਆਮ ਵਾਂਗ ਹਨ, ਜਦਕਿ ਚੰਡੀਗੜ੍ਹ 'ਚ ਤਾਪਮਾਨ 2 ਡਿਗਰੀ ਵੱਧ ਗਿਆ ਹੈ। ਸੂਬੇ ਵਿੱਚ ਵੱਧ ਰਹੇ ਪ੍ਰਦੂਸ਼ਣ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ। ਪੰਜਾਬ ਦਾ ਮੌਸਮ ਮੱਧਮ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ, ਜਿਸ ਕਾਰਨ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ।
Punjab Weather: ਪੰਜਾਬ ਦੇ ਤਾਪਮਾਨ 'ਚ ਆਈ ਗਿਰਾਵਟ ਤਾਂ ਚੰਡੀਗੜ੍ਹ 'ਚ ਹੋਇਆ ਵਾਧਾ, ਜਾਣੋ ਆਪਣੇ ਸ਼ਹਿਰ ਦਾ AQI ਲੈਵਲ
ਭਲਕੇ ਪੰਜਾਬ ਦੇ ਸਾਰੇ ਸਕੂਲਾਂ 'ਚ ਹੋਵੇਗੀ ਮੈਗਾ ਪੀਟੀਐਮ, ਸੀਐਮ ਅਤੇ ਵਿਧਾਇਕ ਕਰਨਗੇ ਸ਼ਿਰਕਤ
Punjab News: ਪੰਜਾਬ ਵਿੱਚ ਭਲਕੇ 20 ਹਜ਼ਾਰ ਸਕੂਲਾਂ ਵਿੱਚ ਮੈਗਾ ਪੀ.ਟੀ.ਐਮ. ਹੋਵੇਗੀ। ਇਸ ਮੀਟਿੰਗ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਸਾਰੇ ਮੰਤਰੀ ਅਤੇ ਵਿਧਾਇਕ ਸ਼ਿਰਕਤ ਕਰਨਗੇ। CM ਭਗਵੰਤ ਮਾਨ ਖੁਦ ਇਕ ਸਕੂਲ ਦਾ ਦੌਰਾ ਕਰਨਗੇ। ਇਹ ਜਾਣਕਾਰੀ ਅੱਜ (ਸੋਮਵਾਰ) ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬੇ ਦੀਆਂ ਚੁਣੀਆਂ ਹੋਈਆਂ ਪੰਚਾਇਤਾਂ ਨੂੰ ਵੀ ਇਨ੍ਹਾਂ ਪੀ.ਟੀ.ਐਮਜ਼ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ। ਕਿਉਂਕਿ ਸੂਬੇ ਦੇ ਸਕੂਲਾਂ ਦਾ ਵਿਕਾਸ ਇਨ੍ਹਾਂ ਤੋਂ ਬਿਨਾਂ ਸੰਭਵ ਨਹੀਂ ਹੈ। ਕਿਉਂਕਿ ਸਕੂਲਾਂ ਵਿੱਚ ਕਈ ਤਰ੍ਹਾਂ ਦੇ ਕੰਮ ਹੁੰਦੇ ਹਨ।
'ਸਮਾਂ ਆ ਗਿਆ, ਹੁਣ 16-16 ਬੱਚੇ ਪੈਦਾ ਕਰੋ', ਚੰਦਰਬਾਬੂ ਨਾਇਡੂ ਤੋਂ ਬਾਅਦ MK ਸਟਾਲਿਨ ਨੇ ਵੀ ਆਬਾਦੀ ਵਧਾਉਣ ਦੀ ਕੀਤੀ ਅਪੀਲ
MK Stalin on Population: ਆਂਧਰਾ ਪ੍ਰਦੇਸ਼ ਦੇ ਸੀਐਮ ਚੰਦਰਬਾਬੂ ਨਾਇਡੂ ਤੋਂ ਬਾਅਦ ਹੁਣ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਆਬਾਦੀ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਐਮਕੇ ਸਟਾਲਿਨ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ ਹੁਣ ਨਵ-ਵਿਆਹੁਤਾ ਦੇ 16 ਬੱਚੇ ਪੈਦਾ ਕਰਨ ਦਾ ਸਮਾਂ ਆ ਗਿਆ ਹੈ।
ਇੰਡੀਆ ਟੂਡੇ ਦੀ ਰਿਪੋਰਟ ਅਨੁਸਾਰ ਸੀਐਮ ਸਟਾਲਿਨ ਨੇ ਇਹ ਬਿਆਨ ਚੇਨਈ ਵਿੱਚ ਹਿੰਦੂ ਧਾਰਮਿਕ ਅਤੇ ਐਂਡੋਮੈਂਟ ਬੋਰਡ ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਦਿੱਤਾ। ਦਰਅਸਲ, ਸੀਐਮ ਐਮਕੇ ਸਟਾਲਿਨ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ ਜਿੱਥੇ 31 ਜੋੜਿਆਂ ਦਾ ਵਿਆਹ ਹੋਇਆ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸ਼ਾਇਦ ਹੁਣ ਸਮਾਂ ਆ ਗਿਆ ਹੈ ਕਿ ਜੋੜਿਆਂ ਕੋਲ 16 ਤਰ੍ਹਾਂ ਦੀ ਜਾਇਦਾਦ ਦੀ ਬਜਾਏ 16 ਬੱਚੇ ਹੋਣ।
AAP ਦੇ ਸੀਨੀਅਰ ਆਗੂ ਦੇ ਘਰ ਚੱਲੀਆਂ ਗੋਲੀਆਂ, ਹੋਏ ਜ਼ਖ਼ਮੀ, ਜਾਣੋ ਪੂਰਾ ਮਾਮਲਾ
Punjab News: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਚੇਅਰਮੈਨ ਰਣਜੀਤ ਗੋਲੀਆਂ ਚਲਣ ਦੀ ਖ਼ਬਰ ਸਾਹਮਣੇ ਆਈ ਹੈ। ਰਣਜੀਤ ਸਿੰਘ ਚੀਮਾ ਦੇ ਘਰ ਸਰਪੰਚੀ ਦੀਆਂ ਚੋਣਾਂ ਦੀ ਰੰਜਿਸ਼ ਤਹਿਤ ਗੋਲੀਆਂ ਚੱਲੀਆਂ ਅਤੇ ਭੰਨਤੋੜ ਵੀ ਕੀਤੀ ਗਈ। ਦੱਸ ਦਈਏ ਕਿ ਪਿੰਡ ਚੀਮਾ ਕਲਾਂ ਦੇ ਨਵ-ਨਿਯੁਕਤ ਸਰਪੰਚ ਰਣਜੀਤ ਸਿੰਘ ਚੀਮਾ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ
1-19 ਨਵੰਬਰ ਤੱਕ ਏਅਰ ਇੰਡੀਆ 'ਚ ਨਾ ਕਰੋ ਸਫਰ, SFJ ਮੁਖੀ ਨੇ ਵੀਡੀਓ ਜਾਰੀ ਕਰਕੇ ਦਿੱਤੀ ਚੇਤਾਵਨੀ
Punjab News: ਖਾਲਿਸਤਾਨੀ ਸਮਰਥਕ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇਕ ਵਾਰ ਫਿਰ ਏਅਰ-ਇੰਡੀਆ ਵਿੱਚ ਸਫਰ ਨਾ ਕਰਨ ਦੀ ਧਮਕੀ ਦਿੱਤੀ ਹੈ। ਵੀਡੀਓ ਵਾਇਰਲ ਕਰਕੇ ਪਨੂੰ ਨੇ 1984 ਦੇ ਸਿੱਖ ਕਤਲੇਆਮ ਦਾ ਬਦਲਾ ਲੈਣ ਦੀ ਗੱਲ ਕੀਤੀ ਹੈ। ਇਹ ਦੂਜੀ ਵਾਰ ਹੈ ਜਦੋਂ ਪੰਨੂ ਨੇ ਏਅਰ ਇੰਡੀਆ ਦਾ ਬਾਈਕਾਟ ਕਰਨ ਲਈ ਕਿਹਾ ਹੈ। ਪਿਛਲੇ ਸਾਲ ਐਨਆਈਏ ਨੇ ਇਸੇ ਐਕਟ 'ਤੇ ਕੇਸ ਦਰਜ ਕੀਤਾ ਸੀ ਅਤੇ ਪੰਨੂ 'ਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਲਗਾਇਆ ਸੀ।
ਪੰਨੂ ਨੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਆਪਣੀ ਨਵੀਂ ਵੀਡੀਓ ਵਾਇਰਲ ਕੀਤੀ ਹੈ। ਪੰਨੂ ਨੇ ਇਸ ਵੀਡੀਓ 'ਚ ਸਾਫ ਕਿਹਾ ਹੈ ਕਿ 1 ਤੋਂ 19 ਨਵੰਬਰ ਤੱਕ ਏਅਰ ਇੰਡੀਆ 'ਚ ਸਫਰ ਨਾ ਕਰੋ। ਨਵੰਬਰ 1984 ਦੇ ਸਿੱਖ ਕਤਲੇਆਮ ਦੀ 40ਵੀਂ ਬਰਸੀ ਹੈ। ਜਿਸ ਦੇ ਵਿਰੋਧ ਵਿੱਚ ਸਿੱਖਸ ਫਾਰ ਜਸਟਿਸ ਨੇ ਸਾਰਿਆਂ ਨੂੰ ਏਅਰ ਇੰਡੀਆ ਵਿੱਚ ਸਫਰ ਨਾ ਕਰਨ ਲਈ ਕਿਹਾ ਹੈ।
Shivraj Singh Chouhan: ਮੋਦੀ ਸਰਕਾਰ 'ਚ ਵਧਿਆ ਸ਼ਿਵਰਾਜ ਸਿੰਘ ਚੌਹਾਨ ਦਾ ਕੱਦ! ਪ੍ਰਧਾਨ ਮੰਤਰੀ ਨੇ ਦਿੱਤੀ ਵੱਡੀ ਜ਼ਿੰਮੇਵਾਰੀ
Shivraj Singh Chouhan: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਇੱਕ ਨਿਗਰਾਨੀ ਸਮੂਹ (Monitoring Group) ਦਾ ਗਠਨ ਕੀਤਾ ਹੈ, ਜੋ ਪ੍ਰਧਾਨ ਮੰਤਰੀ ਵੱਲੋਂ ਐਲਾਨੀਆਂ ਗਈਆਂ ਯੋਜਨਾਵਾਂ ਅਤੇ ਕੇਂਦਰੀ ਬਜਟ ਅਤੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੀ ਸਮੀਖਿਆ ਕਰੇਗਾ।
ਇਸ ਨਿਗਰਾਨੀ ਸਮੂਹ ਦੀ ਪਹਿਲੀ ਮੀਟਿੰਗ 18 ਅਕਤੂਬਰ ਨੂੰ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਵਿੱਚ ਹੋਈ ਸੀ, ਜਿਸ ਵਿੱਚ ਰੇਲਵੇ ਬੋਰਡ ਦੇ ਚੇਅਰਮੈਨ ਸਮੇਤ ਭਾਰਤ ਸਰਕਾਰ ਦੇ ਸਾਰੇ ਸਕੱਤਰ ਹਾਈਬ੍ਰਿਡ ਮੋਡ ਵਿੱਚ ਮੀਟਿੰਗ ਵਿੱਚ ਸ਼ਾਮਲ ਹੋਏ। ਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਨਿਗਰਾਨੀ ਗਰੁੱਪ ਦੀ ਹਰ ਮਹੀਨੇ ਸਾਊਥ ਬਲਾਕ ਸਥਿਤ ਪੀ.ਐਮ.ਓ. ਵਿੱਚ ਮੀਟਿੰਗ ਹੋਵੇਗੀ, ਜਿਸ ਵਿੱਚ ਸਾਰੀਆਂ ਸਰਕਾਰੀ ਯੋਜਨਾਵਾਂ ਦੀ ਸਮੀਖਿਆ ਕਰਕੇ ਉਨ੍ਹਾਂ ਨੂੰ ਲਾਗੂ ਕੀਤਾ ਜਾਵੇਗਾ।