Lease Rules in India: ਕੀ 99 ਸਾਲ ਮਗਰੋਂ ਤੁਹਾਨੂੰ ਛੱਡਣਾ ਪਵੇਗਾ ਆਪਣਾ ਘਰ? ਜਾਣ ਲਵੋ ਨਿਯਮ
Lease Rules in India: ਭਾਰਤ ਵਿੱਚ ਜੋ ਕੋਈ ਵੀ ਲੀਜ਼ 'ਤੇ ਪ੍ਰਾਪਰਟੀ ਲੈਂਦਾ ਹੈ ਤਾਂ ਉਸ ਨੂੰ 99 ਸਾਲਾਂ ਦੀ ਲੀਜ਼ 'ਤੇ ਦਿੱਤੀ ਜਾਂਦੀ ਹੈ। ਅਜਿਹੇ 'ਚ ਕਈ ਵਾਰ ਲੋਕਾਂ ਦੇ ਦਿਮਾਗ 'ਚ ਇਹੀ ਸਵਾਲ ਆਉਂਦਾ...

Lease Rules in India: ਭਾਰਤ ਵਿੱਚ ਜੋ ਕੋਈ ਵੀ ਲੀਜ਼ 'ਤੇ ਪ੍ਰਾਪਰਟੀ ਲੈਂਦਾ ਹੈ ਤਾਂ ਉਸ ਨੂੰ 99 ਸਾਲਾਂ ਦੀ ਲੀਜ਼ 'ਤੇ ਦਿੱਤੀ ਜਾਂਦੀ ਹੈ। ਅਜਿਹੇ 'ਚ ਕਈ ਵਾਰ ਲੋਕਾਂ ਦੇ ਦਿਮਾਗ 'ਚ ਇਹੀ ਸਵਾਲ ਆਉਂਦਾ ਹੈ ਕਿ 99 ਸਾਲ ਬਾਅਦ ਕੀ ਹੋਏਗਾ? ਲੀਜ਼ ਦੀ ਮਿਆਦ ਖਤਮ ਹੋਣ ਤੋਂ ਬਾਅਦ ਜਾਇਦਾਦ ਨੂੰ ਖਾਲੀ ਕਰਨਾ ਪਵੇਗਾ ਜਾਂ ਇਕਰਾਰਨਾਮੇ ਦਾ ਨਵੀਨੀਕਰਨ ਕਰਨਾ ਹੋਵੇਗਾ। ਆਓ ਜਾਣਦੇ ਹਾਂ ਦੇਸ਼ 'ਚ ਕਿਸ ਤਰ੍ਹਾਂ ਤੇ ਕਿੰਨੇ ਤਰ੍ਹਾਂ ਦੇ ਪ੍ਰਾਪਰਟੀ ਡੀਲ ਕੀਤੇ ਜਾਂਦੇ ਹਨ।
ਦੇਸ਼ ਵਿੱਚ 2 ਤਰ੍ਹਾਂ ਦੇ ਪ੍ਰਾਪਰਟੀ ਡੀਲ ਹੁੰਦੇ
ਦੇਸ਼ ਵਿੱਚ ਜਾਇਦਾਦ ਦੇ ਸੌਦੇ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਫ੍ਰੀਹੋਲਡ ਜਾਇਦਾਦ ਹੈ ਤੇ ਦੂਜੀ ਲੀਜ਼ਹੋਲਡ ਜਾਇਦਾਦ ਹੈ। ਫ੍ਰੀਹੋਲਡ ਜਾਇਦਾਦ ਵਿੱਚ, ਵਿਅਕਤੀ ਜਾਇਦਾਦ ਦੀ ਖਰੀਦ ਦੀ ਮਿਤੀ ਤੋਂ ਜ਼ਮੀਨ ਜਾਂ ਜਾਇਦਾਦ ਦਾ ਮਾਲਕ ਬਣ ਜਾਂਦਾ ਹੈ। ਦੂਜੇ ਪਾਸੇ, ਲੀਜ਼ਹੋਲਡ ਜਾਇਦਾਦ ਦੀ ਵਰਤੋਂ ਕਰਨ ਦਾ ਅਧਿਕਾਰ ਦਿੰਦਾ ਹੈ। ਜਾਇਦਾਦ 99 ਸਾਲਾਂ ਦੀ ਅਧਿਕਤਮ ਮਿਆਦ ਲਈ ਲੀਜ਼ 'ਤੇ ਉਪਲਬਧ ਹੁੰਦੀ ਹੈ।
ਲੀਜ਼ ਸਿਸਟਮ ਕਿਉਂ ਸ਼ੁਰੂ ਕੀਤਾ ਗਿਆ
ਦੇਸ਼ ਵਿੱਚ ਲੀਜ਼ ਦੀ ਪ੍ਰਣਾਲੀ ਇਸ ਲਈ ਸ਼ੁਰੂ ਕੀਤੀ ਗਈ ਸੀ ਤਾਂ ਜੋ ਜਾਇਦਾਦ ਦਾ ਤਬਾਦਲਾ ਵਾਰ-ਵਾਰ ਨਾ ਹੋਵੇ ਤੇ ਇਸ ਨਾਲ ਖਰੀਦਦਾਰ ਨੂੰ ਜਾਇਦਾਦ ਦੀ ਵਰਤੋਂ ਕਰਨ ਦਾ ਅਧਿਕਾਰ ਆਸਾਨੀ ਨਾਲ ਮਿਲ ਸਕੇ। ਜਾਇਦਾਦ ਖਰੀਦਣ ਵਾਲੇ ਵਿਅਕਤੀ ਦੇ ਅਧਿਕਾਰ ਲੀਜ਼ ਵਿੱਚ ਲਿਖੇ ਹੁੰਦੇ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਵਿਵਾਦ ਨੂੰ ਸੁਲਝਾਉਣ ਵਿੱਚ ਮਦਦ ਮਿਲ ਸਕੇ। ਲੀਜ਼ ਰਾਹੀਂ ਜਾਇਦਾਦ ਦੀ ਵਰਤੋਂ ਕਰਨ ਵਾਲੇ ਵਿਅਕਤੀ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਲੀਜ਼ ਦੀ ਮਿਆਦ ਖਤਮ ਹੋਣ ਤੋਂ ਬਾਅਦ ਕੀ ਹੁੰਦਾ
ਲੀਜ਼ ਖਤਮ ਹੋਣ ਤੋਂ ਬਾਅਦ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਸਰਕਾਰੀ ਜਾਇਦਾਦ ਵਿੱਚ ਫ੍ਰੀਹੋਲਡ ਪਰਿਵਰਤਨ ਸਕੀਮ ਚਲਾਈ ਜਾਂਦੀ ਹੈ। ਲੀਜ਼ ਦੀ ਮਿਆਦ ਖਤਮ ਹੋਣ ਤੋਂ ਬਾਅਦ, ਜਾਇਦਾਦ ਫ੍ਰੀਹੋਲਡ ਬਣ ਜਾਂਦੀ ਹੈ। ਹਾਲਾਂਕਿ, ਇਸ ਲਈ ਇੱਕ ਚਾਰਜ ਹੈ। ਲੀਜ਼ 'ਤੇ ਜਾਇਦਾਦ ਲੈਣ ਦੇ ਬਹੁਤ ਸਾਰੇ ਫਾਇਦੇ ਹਨ ਕਿਉਂਕਿ ਇਹ ਫ੍ਰੀਹੋਲਡ ਨਾਲੋਂ ਸਸਤੀ ਹੁੰਦੀ ਹੈ। ਹਾਲਾਂਕਿ, ਲੀਜ਼ ਦੀ ਮਿਆਦ ਪੁੱਗਣ 'ਤੇ, ਇਸ ਨੂੰ ਫ੍ਰੀਹੋਲਡ ਵਿੱਚ ਬਦਲਣ ਲਈ ਚਾਰਜ ਦਾ ਭੁਗਤਾਨ ਕਰਨਾ ਪੈਂਦਾ ਹੈ।






















