ਨਫਰਤ ਫੈਲਾਉਣ ਵਾਲਿਆਂ ਲਈ ਸਬਕ! ਮੁਸਲਿਮ ਪਰਿਵਾਰ ਨੇ ਦਿਖਾਈ ਆਪਸੀ ਸਾਂਝ, ਹਿੰਦੂ ਲੜਕੀ ਦੇ ਵਿਆਹ ਲਈ ਦਿੱਤਾ ਘਰ
ਮੁਸਲਿਮ ਪਰਿਵਾਰ ਨੇ ਹਿੰਦੂ ਲੜਕੀ ਨੂੰ ਨਾ ਸਿਰਫ ਆਪਣਾ ਘਰ ਦਿੱਤਾ ਬਲਕਿ ਪਰਿਵਾਰ ਨੇ ਬਾਰਾਤ ਤੇ ਦੁਲਹਨ ਦੇ ਰਿਸ਼ਤੇਦਾਰਾਂ ਦਾ ਆਪਣੇ ਘਰ 'ਚ ਸਵਾਗਤ ਵੀ ਕੀਤਾ। ਇਸ ਦੌਰਾਨ ਮੁਸਲਿਮ ਪਰਿਵਾਰ ਨੇ ਪੂਜਾ ਨਾਲ ਹੀ ਵਿਆਹ ਸਮਾਗਮ 'ਚ ਹਿੱਸਾ।
Trending: ਦੇਸ਼ 'ਚ ਅੱਜ-ਕਲ੍ਹ ਲਾਊਡਸਪੀਕਰ, ਅਜਾਨ ਸਣੇ ਕਈ ਤਰ੍ਹਾਂ ਦੇ ਵਿਵਾਦਾਂ ਦੀ ਚਰਚਾ ਜ਼ੋਰਾਂ 'ਤੇ ਹੈ। ਇਸ ਵਿਚਾਲੇ ਇੱਕ ਮੁਸਲਿਮ ਪਰਿਵਾਰ ਦੁਆਰਾ ਆਪਸੀ ਸਾਂਝ ਦੀ ਮਿਸਾਲ ਸਾਹਮਣੇ ਆਈ ਹੈ। ਯੂਪੀ ਦੇ ਆਜਮਗੜ੍ਹ 'ਚ ਰਮਜਾਨ ਦੌਰਾਨ ਇੱਕ ਮੁਸਲਿਮ ਪਰਿਵਾਰ ਨੇ ਹਿੰਦੂ ਲੜਕੀ ਨੂੰ ਆਪਣਾ ਘਰ ਦਿੱਤਾ ਹੈ। ਮੁਸਲਿਮ ਪਰਿਵਾਰ ਦੁਆਰਾ ਹਿੰਦੂ ਲੜਕੀ ਦੇ ਵਿਆਹ ਲਈ ਘਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਪਿਤਾ ਦੀ ਮੌਤ ਪਹਿਲੀ ਕੋਰੋਨਾ ਲਹਿਰ ਦੌਰਾਨ ਹੋ ਗਈ ਸੀ।
ਕੀ ਹੈ ਮਾਮਲਾ?
ਮੁਸਲਿਮ ਪਰਿਵਾਰ ਨੇ ਹਿੰਦੂ ਲੜਕੀ ਨੂੰ ਨਾ ਸਿਰਫ ਆਪਣਾ ਘਰ ਦਿੱਤਾ ਬਲਕਿ ਪਰਿਵਾਰ ਨੇ ਬਾਰਾਤ ਤੇ ਦੁਲਹਨ ਦੇ ਰਿਸ਼ਤੇਦਾਰਾਂ ਦਾ ਆਪਣੇ ਘਰ 'ਚ ਸਵਾਗਤ ਵੀ ਕੀਤਾ। ਇਸ ਦੌਰਾਨ ਮੁਸਲਿਮ ਪਰਿਵਾਰ ਨੇ ਪੂਜਾ ਨਾਲ ਹੀ ਵਿਆਹ ਸਮਾਗਮ 'ਚ ਹਿੱਸਾ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦਾ ਵਿਆਹ 22 ਅਪ੍ਰੈਲ ਹੋਣਾ ਸੀ। ਇਸ ਲਈ ਮੁਸਲਿਮ ਗੁਆਂਢੀਆਂ ਨੇ ਮਦਦ ਲਈ ਹੱਥ ਅੱਗੇ ਵਧਾਇਆ। ਗੱਲ ਇਥੇ ਹੀ ਨਹੀ ਰੁਕੀ ਮੁਸਲਿਮ ਪਰਿਵਾਰ ਨੇ ਵਿਆਹ ਦਾ ਸਾਰਾ ਖਰਚਾ ਵੀ ਵਧ ਚੜ੍ਹ ਕੇ ਕੀਤਾ।
ਕੀ ਸੀ ਸਮੱਸਿਆ?
ਆਜਮਗੜ੍ਹ ਦੇ ਅਲਵਲ ਮਹੱਲੇ 'ਚ ਰਹਿਣ ਵਾਲੇ ਰਾਜੇਸ਼ ਚੌਰਸੀਆ ਦੀ ਬੇਟੀ ਦਾ ਵਿਆਹ ਹੋਈ ਹੈ। ਉਹ ਆਪਣੀ ਪਾਨ ਦੀ ਦੁਕਾਨ ਨਾਲ ਪਰਿਵਾਰ ਦਾ ਖਰਚਾ ਚੁੱਕਦਾ ਸੀ ਪਰ ਦੋ ਸਾਲ ਪਹਿਲਾਂ ਕੋਰੋਨਾ ਦੀ ਪਹਿਲੀ ਲਹਿਰ ਕਾਰਨ ਮੌਤ ਹੋ ਗਈ ਸੀ। ਉਦੋਂ ਰਾਜੇਸ਼ ਚੌਰਸਿਆ ਨੇ ਆਪਣੀ ਭਾਂਜੀ ਦਾ ਵਿਆਹ ਕਰਨ ਲਈ ਸੋਚ ਲਿਆ ਸੀ। ਪਰ ਰਾਜੇਸ਼ ਕੋਲ ਰਹਿਣ ਲਈ ਘਰ ਦੇ ਨਾਂ 'ਤੇ ਛੱਤ ਤੋਂ ਇਲਾਵਾ ਕੁਝ ਵੀ ਨਹੀਂ ਸੀ। ਅਜਿਹੀ ਖਰਾਬ ਆਰਥਿਕ ਹਾਲਤ 'ਚ ਮੁਸਲਿਮ ਪਰਿਵਾਰ ਮਦਦ ਲਈ ਅੱਗੇ ਆਇਆ।
Covid-19 Cases: ਕੋਰੋਨਾ ਨੇ ਫਿਰ ਵਜਾਈ ਖਤਰੇ ਦੀ ਘੰਟੀ, ਜਾਣੋ ਕਿਸ ਸੂਬੇ 'ਚ ਵਧੇ ਕੋਰੋਨਾ ਦੇ ਮਾਮਲੇ