ਪੜਚੋਲ ਕਰੋ
Advertisement
ਬਜਟ 'ਚ ਇਲੈਕਟ੍ਰਿਕ ਵਾਹਨਾਂ ਲਈ ਵੱਡਾ ਤੋਹਫ਼ਾ
ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਹੁਣ ਕਰਜ਼ਾ ਚੁੱਕ ਕੇ ਇਲੈਕਟ੍ਰਿਕ ਵਾਹਨ ਖਰੀਦਣ ਵਾਲਿਆਂ ਨੂੰ ਆਮਦਨ ਕਰ ਵਿੱਚ 1.5 ਲੱਖ ਰੁਪਏ ਦੀ ਛੋਟ ਮਿਲੇਗੀ।
ਨਵੀਂ ਦਿੱਲੀ: ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਵਿੱਚ ਲਗਾਤਾਰ ਘਾਟੇ ਵਿੱਚ ਜਾ ਰਹੀ ਪੈਟਰੋਲ ਤੇ ਡੀਜ਼ਲ ਵਾਹਨ ਨਿਰਮਾਣ ਕੰਪਨੀਆਂ ਨੂੰ ਕਰਾਰੀ ਸੱਟ ਮਾਰ ਦਿੱਤੀ ਹੈ। ਮੋਦੀ ਸਰਕਾਰ ਨੇ ਵਾਤਾਵਰਨ ਦੀ ਸਾਂਭ ਸੰਭਾਲ ਖਾਤਰ ਬਿਜਲਈ ਵਾਹਨਾਂ ਲਈ ਕਾਫੀ ਰਿਆਇਤਾਂ ਐਲਾਨੀਆਂ ਹਨ।
ਵਿੱਤ ਮੰਤਰੀ ਨੇ ਲੋਕ ਸਭਾ ਵਿੱਚ ਦੱਸਿਆ ਕਿ ਸਰਕਾਰ ਇਲੈਕਟ੍ਰਿਕ ਵਾਹਨਾਂ 'ਤੇ ਟੈਕਸ ਦਰ 12 ਤੋਂ ਘਟਾ ਕੇ 5% ਕਰਨ ਦੀ ਸਿਫਾਰਸ਼ ਪਹਿਲਾਂ ਹੀ ਕਰ ਚੁੱਕੀ ਹੈ। ਹੁਣ ਇਲੈਕਟ੍ਰਿਕ ਵਾਹਨ ਨੂੰ ਖਰੀਦਣ ਲਈ ਚੁੱਕਿਆ ਕਰਜ਼ਾ ਵੀ ਅਸਿੱਧੇ ਤੌਰ 'ਤੇ ਸਸਤਾ ਹੋਵੇਗਾ। ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਹੁਣ ਕਰਜ਼ਾ ਚੁੱਕ ਕੇ ਇਲੈਕਟ੍ਰਿਕ ਵਾਹਨ ਖਰੀਦਣ ਵਾਲਿਆਂ ਨੂੰ ਆਮਦਨ ਕਰ ਵਿੱਚ 1.5 ਲੱਖ ਰੁਪਏ ਦੀ ਛੋਟ ਮਿਲੇਗੀ।
ਮੋਦੀ ਸਰਕਾਰ ਦਾ ਮੰਨਣਾ ਹੈ ਕਿ ਇਸ ਛੋਟ ਨਾਲ ਲੋਕ ਬਿਜਲੀ ਵਾਲੇ ਵਾਹਨ ਖਰੀਦਣ ਵੱਲ ਪ੍ਰੇਰਿਤ ਹੋਣਗੇ ਤੇ ਵਾਤਾਵਰਣ ਪਲੀਤ ਹੋਣੋਂ ਬਚੇਗਾ।
FM: Government has already moved GST council to lower the GST rate on electric vehicles(EV) from 12% to 5%. Also to make EVs affordable for consumers our Govt will provide additional income tax deduction of 1.5 lakh rupees on the interest paid on the loans taken to purchase EVs pic.twitter.com/ofU38N19ly
— ANI (@ANI) July 5, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕ੍ਰਿਕਟ
Advertisement