ਪੜਚੋਲ ਕਰੋ
ਬੀਜੇਪੀ ਲੀਡਰ ਦਾ ਘਰ ਬੰਬ ਨਾਲ ਉਡਾਇਆ

ਗਯਾ (ਬਿਹਾਰ): ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਤੋਂ ਪਹਿਲਾਂ ਬਿਹਾਰ ਦੇ ਗਯਾ ਵਿੱਚ ਨਕਸਲੀਆਂ ਨੇ ਬੀਜੇਪੀ ਦੇ ਲੀਡਰ ਤੇ ਸਾਬਕਾ ਵਿਧਾਨ ਕੌਂਸਲਰ ਅਨੁਜ ਕੁਮਾਰ ਸਿੰਘ ਦਾ ਘਰ ਬੰਬ ਲਾ ਕੇ ਉਡਾ ਦਿੱਤਾ। ਘਰ ਨੂੰ ਉਡਾਉਣ ਬਾਅਦ ਨਕਸਲੀ ਉੱਥੋਂ ਫਰਾਰ ਹੋ ਗਏ। ਹਾਲਾਂਕਿ ਘਟਨਾ ਵਾਲੀ ਥਾਂ ਇੱਕ ਪਰਚਾ ਵੀ ਛੱਡ ਕੇ ਗਏ ਜਿਸ 'ਤੇ ਚੋਣਾਂ ਦਾ ਬਾਈਕਾਟ ਕਰਨ ਦੀ ਗੱਲ ਲਿਖੀ ਗਈ ਹੈ। ਘਟਨਾ ਦੀ ਜਾਣਕਾਰੀ ਮਿਲਣ ਬਾਅਦ ਪੁਲਿਸ ਦੀ ਟੀਮ ਮੌਕੇ 'ਤੇ ਪੁੱਜੀ ਤੇ ਮਾਮਲੇ ਦੀ ਜਾਂਚ ਵਿੱਚ ਜੁਟ ਗਈ। ਨਕਸਲੀਆਂ ਦੀ ਇਸ ਕਾਰਵਾਈ ਵਿੱਚ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਘਟਨਾ ਕੱਲ੍ਹ ਰਾਤ ਵਾਪਰੀ।
ਦੱਸ ਦੇਈਏ ਕਿ ਗਯਾ ਲਕੋ ਸਭਾ ਖੇਤਰ ਵਿੱਚ ਪਹਿਲੇ ਗੇੜ ਯਾਨੀ 11 ਅਪਰੈਲ ਨੂੰ ਚੋਣਾਂ ਹੋਣੀਆਂ ਹਨ। ਇਸ ਸੀਟ 'ਤੇ NDA ਵੱਲੋਂ ਵਿਜੈ ਮਾਂਝੀ JDU ਦੀ ਟਿਕਟ ਤੋਂ ਚੋਣ ਲੜ ਰਹੇ ਹਨ ਜਦਕਿ ਮਹਾਂਗਠਜੋੜ ਵੱਲੋਂ ਹਮ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਚੋਣ ਮੈਦਾਨ ਵਿੱਚ ਹਨ।Gaya: Residence of former MLC & BJP leader Anuj Kumar Singh in Dumariya blasted with dynamite by Naxals last night. No casualties reported. The Naxals also left a poster demanding boycott of elections. Police investigation underway. #Bihar pic.twitter.com/bcr8xNQczX
— ANI (@ANI) March 28, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ





















