Lok Sabha Election 2024: ਚੋਣ ਕਮਿਸ਼ਨ ਨੇ ਕੀਤੀ ਗਲਤੀ, ਤਾਂ ਮੈਕਸੀ ਪਹਿਣ ਕੇ ਵੋਟ ਪਾਉਣ ਪਹੁੰਚਿਆ ਸ਼ਖਸ, ਜਾਣੋ ਕੀ ਹੈ ਮਾਮਲਾ
Lok Sabha Election 2024 Phase 2 Polling:ਲੋਕ ਸਭਾ ਚੋਣਾਂ ਲਈ ਦੂਜੇ ਪੜਾਅ ਦੀ ਵੋਟਿੰਗ ਬੀਤੀ ਦਿਨੀਂ ਸਮਾਪਤ ਹੋ ਗਈ। ਪਰ ਇਸ ਦੌਰਾਨ ਇੱਕ ਅਜਿਹੀ ਜਿਹਾ ਮਮਲਾ ਸਾਹਮਣੇ ਆਇਆ ਜਿੱਥੇ ਇੱਕ ਸ਼ਖਸ ਮੈਕਸੀ ਪਹਿਣ ਕੇ ਪੋਲਿੰਗ ਬੂਥ 'ਤੇ ਪਹੁੰਚਿਆ ਸੀ।
Lok Sabha Election 2024 Phase 2 Polling: ਲੋਕ ਸਭਾ ਚੋਣਾਂ ਲਈ ਦੂਜੇ ਪੜਾਅ ਦੀ ਵੋਟਿੰਗ ਸ਼ੁੱਕਰਵਾਰ ਯਾਨੀਕਿ 26 ਅਪ੍ਰੈਲ ਨੂੰ ਸਮਾਪਤ ਹੋ ਗਈ। ਇਸ ਦੌਰਾਨ ਕੇਰਲ ਦੇ ਕੋਲਮ ਲੋਕ ਸਭਾ ਹਲਕੇ ਵਿੱਚ ਇੱਕ ਅਜੀਬ ਘਟਨਾ ਵਾਪਰੀ। ਇੱਥੇ ਐਲ.ਪੀ.ਸਰਕਾਰੀ ਸਕੂਲ ਵਿੱਚ ਇੱਕ ਮਰਦ ਵੋਟਰ ਔਰਤ ਦੀ ਪਹਿਰਾਵੇ ਵਿੱਚ ਆਪਣੀ ਵੋਟ ਪਾਉਣ ਲਈ ਪਹੁੰਚਿਆ, ਜਿਸ ਨੂੰ ਦੇਖ ਕੇ ਉੱਥੇ ਮੌਜੂਦ ਵੋਟਰ ਹੈਰਾਨ ਰਹਿ ਗਏ। ਸਾਰਿਆਂ ਦੀਆਂ ਨਜ਼ਰਾਂ ਉਸ ਵਿਅਕਤੀ 'ਤੇ ਟਿਕੀਆਂ ਹੋਈਆਂ ਸਨ। ਰਾਜੇਂਦਰ ਪ੍ਰਸਾਦ ਨਾਂ ਦੇ ਵਿਅਕਤੀ ਦੀ ਪਛਾਣ ਚੋਣ ਕਮਿਸ਼ਨ ਦੀ ਵੋਟਰ ਸੂਚੀ ਵਿੱਚ ਫੀਮੇਲ ਕੈਟਾਗਿਰੀ ਵਿੱਚ ਹੋਈ ਸੀ। ਇਹ ਗਲਤੀ ਉਨ੍ਹਾਂ ਨੂੰ ਜੋ ਵੋਟਰ ਸਲਿੱਪ ਵਿੱਚ ਵੀ ਮਿਲੀ ਸੀ, ਉਸ ਵਿੱਚ ਛਪੀ ਹੋਈ ਸੀ।
ਗੁਆਂਢਣ ਤੋਂ ਮੈਕਸੀ ਉਧਾਰ ਲਈ
ਨਿਊਜ਼ ਵੈੱਬਸਾਈਟ ਆਨ ਮਨੋਰਮਾ ਦੀ ਰਿਪੋਰਟ ਮੁਤਾਬਕ ਪਹਿਲਾਂ ਰਾਜੇਂਦਰ ਨੇ ਇਸ ਦਾ ਵਿਰੋਧ ਕੀਤਾ ਅਤੇ ਫਿਰ ਆਪਣੇ ਗੁਆਂਢਣ ਤੋਂ ਮੈਕਸੀ, ਸ਼ਾਲ, ਹਾਰ, ਮੁੰਦਰਾ ਅਤੇ ਸਨਗਲਾਸ ਉਧਾਰ ਲਏ ਅਤੇ ਉਨ੍ਹਾਂ ਨੂੰ ਪਹਿਨ ਕੇ ਵੋਟ ਪਾਉਣ ਗਿਆ। ਉਹ ਹੱਥ ਵਿੱਚ ਭਾਰਤ ਦੇ ਸੰਵਿਧਾਨ ਦੀ ਕਾਪੀ ਲੈ ਕੇ ਪੋਲਿੰਗ ਬੂਥ 'ਤੇ ਪਹੁੰਚਿਆ। ਚੋਣ ਅਧਿਕਾਰੀਆਂ ਨੇ ਉਸਦੇ ਦਸਤਾਵੇਜ਼ਾਂ ਰਾਹੀਂ ਉਸ ਸ਼ਖ਼ਸ ਦੀ ਪਛਾਣ ਦੀ ਪੁਸ਼ਟੀ ਕੀਤੀ ਅਤੇ ਫਿਰ ਉਸ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ।
ਵੋਟਰ ਰਾਜੇਂਦਰ ਪ੍ਰਸਾਦ ਨੇ ਕੀ ਕਿਹਾ?
ਰਾਜਿੰਦਰ ਪ੍ਰਸਾਦ ਇੱਕ ਸੇਵਾਮੁਕਤ ਪੰਚਾਇਤ ਲਾਇਬ੍ਰੇਰੀਅਨ ਹੈ ਅਤੇ ਇਕੱਲਾ ਰਹਿੰਦਾ ਹੈ। ਉਸਨੇ ਕਿਹਾ, "ਚੋਣ ਕਮਿਸ਼ਨ ਨੇ ਮੈਨੂੰ ਇੱਕ ਔਰਤ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਹੈ, ਇਸ ਲਈ ਮੈਂ ਸੋਚਿਆ ਕਿ ਮੈਂ ਇਸਦਾ ਸਹੀ ਢੰਗ ਨਾਲ ਪਾਲਣ ਕਰਾਂਗਾ।" ਵੋਟਿੰਗ ਦੇ ਦੂਜੇ ਪੜਾਅ ਦੇ ਨਾਲ, ਕੇਰਲ ਦੀਆਂ ਸਾਰੀਆਂ 20 ਲੋਕ ਸਭਾ ਸੀਟਾਂ ਅਤੇ ਰਾਜਸਥਾਨ ਦੀਆਂ ਸਾਰੀਆਂ 25 ਸੀਟਾਂ ਲਈ ਚੋਣਾਂ ਖਤਮ ਹੋ ਗਈਆਂ। 26 ਅਪ੍ਰੈਲ ਨੂੰ ਹੋਈ ਵੋਟਿੰਗ 'ਚ 13 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂ.ਟੀ.) ਦੀਆਂ 89 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।