ਪੜਚੋਲ ਕਰੋ
Advertisement
AAP-ਕਾਂਗਰਸ ਗਠਜੋੜ ਬਾਰੇ ਰਾਹੁਲ ਨੇ ਕੀਤਾ ਵੱਡਾ ਖ਼ੁਲਾਸਾ
ਰਾਹੁਲ ਨੇ ਟਵੀਟ ਕਰਕੇ ਕਿਹਾ ਹੈ ਕਿ ਆਪ ਆਦਮੀ ਪਾਰਟੀ ਨਾਲ ਗਠਜੋੜ ਦਾ ਮਤਲਬ ਬੀਜੇਪੀ ਦਾ ਸਫਾਇਆ ਹੈ। ਇਸ ਨੂੰ ਯਕੀਨੀ ਬਣਾਉਣ ਲਈ ਕਾਂਗਰਸ ਆਪ ਨੂੰ ਚਾਰ ਸੀਟਾਂ ਦੇਣ ਲਈ ਤਿਆਰ ਹੈ ਪਰ ਅਰਵਿੰਦ ਕੇਜਰੀਵਾਲ ਨੇ ਇੱਕ ਹੋਰ ਯੂ-ਟਰਨ ਲੈ ਲਿਆ ਹੈ।
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਨਾਲ ਗਠਜੋੜ ਸਬੰਧੀ ਆਪਣੇ ਚੁੱਪ ਤੋੜਦਿਆਂ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਹੈ ਕਿ ਆਪ ਆਦਮੀ ਪਾਰਟੀ ਨਾਲ ਗਠਜੋੜ ਦਾ ਮਤਲਬ ਬੀਜੇਪੀ ਦਾ ਸਫਾਇਆ ਹੈ। ਇਸ ਨੂੰ ਯਕੀਨੀ ਬਣਾਉਣ ਲਈ ਕਾਂਗਰਸ ਆਪ ਨੂੰ ਚਾਰ ਸੀਟਾਂ ਦੇਣ ਲਈ ਤਿਆਰ ਹੈ ਪਰ ਅਰਵਿੰਦ ਕੇਜਰੀਵਾਲ ਨੇ ਇੱਕ ਹੋਰ ਯੂ-ਟਰਨ ਲੈ ਲਿਆ ਹੈ।
ਰਾਹੁਲ ਨੇ ਇਹ ਵੀ ਲਿਖਿਆ ਕਿ ਗਠਜੋੜ ਲਈ ਉਨ੍ਹਾਂ ਦੇ ਦਰਵਾਜ਼ੇ ਹਾਲੇ ਵੀ ਖੁੱਲ੍ਹੇ ਹਨ। ਰਾਹੁਲ ਨੇ #AbAAPkiBaari ਹੈਸ਼ਟੈਗ ਦਾ ਇਸਤੇਮਾਲ ਕੀਤਾ ਹੈ।। ਹੁਣ ਰਾਹੁਲ ਦੇ ਇਸ ਟਵੀਟ ਤੋਂ ਸਾਫ ਹੈ ਕਿ ਕਾਂਗਰਸ ਬੀਜੇਪੀ ਨੂੰ ਹਰਾਉਣ ਲਈ ਦਿੱਲੀ ਵਿੱਚ ਆਮ ਆਦਮੀ ਪਾਰਟੀ ਨਾਲ ਗਠਜੋੜ ਲਈ ਤਿਆਰ ਹੈ। ਪਿਛਲੇ ਕਾਫੀ ਦਿਨਾਂ ਤੋਂ ਦਿੱਲੀ ਤੇ ਹਰਿਆਣਾ ਵਿੱਚ ਕਾਂਗਰਸ ਨਾਲ ਗਠਜੋੜ ਕਰਨ ਲਈ ਆਪ ਵੱਲੋਂ ਕੋਸ਼ਿਸ਼ਾਂ ਕਰਨ ਦੀਆਂ ਖ਼ਬਰਾਂ ਆ ਰਹੀਆਂ ਸੀ ਪਰ ਕਾਂਗਰਸ ਵਿੱਚ ਇਸ ਨੂੰ ਲੈ ਕੇ ਇੱਕ ਰਾਏ ਨਹੀਂ ਬਣ ਪਾ ਰਹੀ ਹੈ। ਕੇਜਰੀਵਾਲ ਨੇ ਵੀ ਗਠਜੋੜ ਲਈ ਕਈ ਸ਼ਰਤਾਂ ਰੱਖ ਦਿੱਤੀਆਂ ਸੀ ਜਿਸ ਕਰਕੇ ਗਠਜੋੜ ਦੀ ਗੱਲ ਸਿਰੇ ਨਹੀਂ ਲੱਗ ਰਹੀ ਸੀ। ਉੱਧਰ ਕੇਜਰੀਵਾਲ ਨੇ ਵੀ ਟਵੀਟ ਕਰਕੇ ਰਾਹੁਲ ਦੇ ਟਵੀਟ ਦਾ ਜਵਾਬ ਦਿੱਤਾ ਹੈ। ਉਨ੍ਹਾਂ ਲਿਖਿਆ ਕਿ ਕਿਹੜਾ ਯੂ-ਟਰਨ? ਹਾਲੇ ਤਾਂ ਗੱਲਬਾਤ ਹੀ ਚੱਲ ਰਹੀ ਸੀ। ਤੁਹਾਡਾ ਟਵੀਟ ਦਿਖਾਉਂਦਾ ਹੈ ਕਿ ਤੁਹਾਡੀ ਇੱਛਾ ਨਹੀਂ, ਸਿਰਫ ਦਿਖਾਵਾ ਹੀ ਹੈ। ਮੈਨੂੰ ਦੱਖ ਹੈ ਤੁਸੀਂ ਬਿਆਨਬਾਜ਼ੀ ਕਰ ਰਹੇ ਹੋ। ਅੱਜ ਦੇਸ਼ ਨੂੰ ਮੋਦੀ-ਸ਼ਾਹ ਦੇ ਖ਼ਤਰੇ ਤੋਂ ਬਚਾਉਣਾ ਅਹਿਮ ਹੈ। ਉਨ੍ਹਾਂ ਲਿਖਿਆ, ਮੰਦਭਾਗਾ ਹੈ ਕਿ ਤੁਸੀਂ ਯੂਪੀ ਤੇ ਹੋਰ ਸੂਬਿਆਂ ਵਿੱਚ ਵੀ ਮੋਦੀ ਵਿਰੋਧੀ ਵੋਟ ਮੰਗ ਕੇ ਮੰਦੀ ਦੀ ਮਦਦ ਕਰ ਰਹੇ ਹੋ।An alliance between the Congress & AAP in Delhi would mean the rout of the BJP. The Congress is willing to give up 4 Delhi seats to the AAP to ensure this.
— Rahul Gandhi (@RahulGandhi) April 15, 2019
But, Mr Kejriwal has done yet another U turn!
Our doors are still open, but the clock is running out. #AbAAPkiBaari
कौन सा U-टर्न?अभी तो बातचीत चल रही थी
— Arvind Kejriwal (@ArvindKejriwal) April 15, 2019
आपका ट्वीट दिखाता है कि गठबंधन आपकी इच्छा नहीं मात्र दिखावा है।मुझे दुःख है आप बयान बाज़ी कर रहे हैं
आज देश को मोदी-शाह के ख़तरे से बचाना अहं है।दुर्भाग्य कि आप UP और अन्य राज्यों में भी मोदी विरोधी वोट बाँट कर मोदी जी की मदद कर रहे हैं https://t.co/9jnYXJFA0S
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement