ਕਾਂਗਰਸ ਦੇ ਸੀਨੀਅਰ ਨੇਤਾ ਬਾਲਾਸਾਹਿਬ ਥੋਰਾਟ ਨੇ ਵਿਧਾਨ ਸਭਾ ਦੇ CLP ਅਹੁਦੇ ਤੋਂ ਦਿੱਤਾ ਅਸਤੀਫਾ, ਜਾਣੋ ਕਿਸ ਗੱਲ ਤੋਂ ਨਾਰਾਜ਼
Maharashtra : ਕਾਂਗਰਸ ਦੇ ਸੀਨੀਅਰ ਨੇਤਾ ਬਾਲਾਸਾਹਿਬ ਥੋਰਾਟ (Balasaheb Thorat) ਨੇ ਵਿਧਾਨ ਸਭਾ ਦੇ ਸੀਐਲਪੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਨਾਸਿਕ ਵਿਧਾਨ ਪ੍ਰੀਸ਼ਦ ਚੋਣਾਂ ਤੋਂ ਬਾਅਦ ਬਾਲਾਸਾਹਿਬ ਥੋਰਾਟ ਅਤੇ ਸੂਬਾ ਪ੍ਰਧਾਨ ਨਾਨਾ ਪਟੋਲੇ (Nana Patole) ਵਿਚਾਲੇ ਖਹਿਬਾਜ਼ੀ ਹੋ ਗਈ
Maharashtra : ਕਾਂਗਰਸ ਦੇ ਸੀਨੀਅਰ ਨੇਤਾ ਬਾਲਾਸਾਹਿਬ ਥੋਰਾਟ (Balasaheb Thorat) ਨੇ ਵਿਧਾਨ ਸਭਾ ਦੇ ਸੀਐਲਪੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਨਾਸਿਕ ਵਿਧਾਨ ਪ੍ਰੀਸ਼ਦ ਚੋਣਾਂ ਤੋਂ ਬਾਅਦ ਬਾਲਾਸਾਹਿਬ ਥੋਰਾਟ ਅਤੇ ਸੂਬਾ ਪ੍ਰਧਾਨ ਨਾਨਾ ਪਟੋਲੇ (Nana Patole) ਵਿਚਾਲੇ ਖਹਿਬਾਜ਼ੀ ਹੋ ਗਈ ਸੀ। ਸੋਮਵਾਰ (6 ਫਰਵਰੀ) ਨੂੰ ਬਾਲਾ ਸਾਹਿਬ ਥੋਰਾਟ ਨੇ ਵੀ ਨਾਨਾ ਪਟੋਲੇ ਨੂੰ ਲੈ ਕੇ ਕਾਂਗਰਸ ਹਾਈਕਮਾਨ ਨੂੰ ਪੱਤਰ ਲਿਖ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ।
ਬਾਲਾਸਾਹਿਬ ਥੋਰਾਟ ਨੇ ਪੱਤਰ ਵਿੱਚ ਮਲਿਕਾਅਰਜੁਨ ਖੜਗੇ ਨੂੰ ਕਿਹਾ ਕਿ ਉਹ ਨਾਨਾ ਪਟੋਲੇ ਨਾਲ ਕੰਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਉਹ ਹਾਲ ਹੀ ਵਿੱਚ ਹੋਈਆਂ ਨਾਸਿਕ ਵਿਧਾਨ ਪ੍ਰੀਸ਼ਦ ਚੋਣਾਂ ਦੇ ਸਬੰਧ ਵਿੱਚ ਪਾਰਟੀ ਅੰਦਰਲੀ ਸਿਆਸਤ ਤੋਂ ਪ੍ਰੇਸ਼ਾਨ ਹਨ। ਦੱਸ ਦੇਈਏ ਕਿ ਸਤਿਆਜੀਤ ਟਾਂਬੇ ਨੇ ਨਾਸਿਕ ਵਿਧਾਨ ਪ੍ਰੀਸ਼ਦ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਜਿੱਤ ਪ੍ਰਾਪਤ ਕੀਤੀ ਸੀ। ਫਿਰ ਉਨ੍ਹਾਂ ਨੇ ਕਾਂਗਰਸ 'ਤੇ ਉਨ੍ਹਾਂ ਦੇ ਪਰਿਵਾਰ ਅਤੇ ਥੋਰਾਟ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ।
ਇਹ ਵੀ ਪੜ੍ਹੋ : ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਹਰ ਚੱਲੀ ਗੋਲੀ, ਗੈਂਗਵਾਰ ਦਾ ਸ਼ੱਕ
'ਗਲਤਫਹਿਮੀ ਲਈ ਪਟੋਲੇ ਜ਼ਿੰਮੇਵਾਰ'
ਥੋਰਾਟ ਨੇ ਸਖ਼ਤ ਸ਼ਬਦਾਂ ਵਿਚ ਲਿਖੇ ਪੱਤਰ ਵਿਚ ਕਿਹਾ, "ਨਾਨਾ ਪਟੋਲੇ ਮੇਰੇ ਤੋਂ ਨਾਰਾਜ਼ ਹਨ, ਅਜਿਹੇ ਹਾਲਾਤ ਵਿਚ ਉਨ੍ਹਾਂ ਨਾਲ ਕੰਮ ਕਰਨਾ ਸੰਭਵ ਨਹੀਂ ਹੈ। ਨਾਸਿਕ ਵਿਚ ਅਹਿਮ ਚੋਣਾਂ ਦੌਰਾਨ ਭੰਬਲਭੂਸੇ ਅਤੇ ਗਲਤਫਹਿਮੀ ਲਈ ਇਕੱਲੇ ਪਟੋਲੇ ਜ਼ਿੰਮੇਵਾਰ ਹਨ।" ਇੱਥੇ ਹੈਰਾਨੀ ਦੀ ਗੱਲ ਹੈ ਕਿ ਨਾਨਾ ਪਟੋਲੇ ਨੇ ਥੋਰਾਟ ਦੀ ਚਿੱਠੀ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ ਸਬ-ਇੰਸਪੈਕਟਰ ਅਤੇ ਕਾਂਸਟੇਬਲ ਦੀਆਂ 1746 ਅਸਾਮੀਆਂ ਲਈ ਭਰਤੀ, ਇੰਝ ਕਰੋ ਅਪਲਾਈ
'ਮੈਨੂੰ ਚਿੱਠੀ ਬਾਰੇ ਨਹੀਂ ਪਤਾ'
ਥੋਰਾਟ ਦੇ ਅਸਤੀਫੇ 'ਤੇ ਸੂਬਾ ਪ੍ਰਧਾਨ ਨਾਨਾ ਪਟੋਲੇ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਅਸਤੀਫ਼ੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਅਜੇ ਤੱਕ ਉਨ੍ਹਾਂ ਕੋਲ ਕੋਈ ਪੱਤਰ ਨਹੀਂ ਪਹੁੰਚਿਆ ਹੈ। ਨਾਨਾ ਪਟੋਲੇ ਨੇ ਕਿਹਾ, "ਮੈਨੂੰ ਚਿੱਠੀ ਦੀ ਜਾਣਕਾਰੀ ਨਹੀਂ ਹੈ... ਮੈਨੂੰ ਨਹੀਂ ਲੱਗਦਾ ਕਿ ਥੋਰਾਟ ਪਾਰਟੀ ਲੀਡਰਸ਼ਿਪ ਨੂੰ ਅਜਿਹਾ ਕੋਈ ਪੱਤਰ ਲਿਖਣਗੇ। ਉਹ ਸਾਡੇ ਨੇਤਾ ਹਨ, ਉਹ ਕਾਂਗਰਸ ਵਿਧਾਇਕ ਦਲ ਦੇ ਨੇਤਾ ਹਨ।