Maldives Tourism: ਚੀਨ ਦਾ ਨਾਮ ਜਪਣ ਵਾਲਾ ਮਾਲਦੀਵ ਆਇਆ ਭਾਰਤ ਕੋਲ, ਸੈਲਾਨੀਆਂ ਨੂੰ ਲੈਕੇ ਕੀਤਾ ਵੱਡਾ ਐਲਾਨ
Maldives Tourism: ਭਾਰਤ ਵਿਰੋਧੀ ਬਿਆਨਬਾਜ਼ੀ ਕਰਕੇ ਮਾਲਦੀਵ ਦਾ ਸੈਰ-ਸਪਾਟਾ ਉਦਯੋਗ ਕਾਫੀ ਘਾਟੇ ਵਿੱਚ ਚਾਲ ਗਿਆ ਹੈ। ਹੁਣ ਟੂਰਿਜ਼ਮ ਐਂਡ ਟਰੈਵਲ ਐਸੋਸੀਏਸ਼ਨ ਆਫ ਮਾਲਦੀਵ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਮਦਦ ਦੀ ਅਪੀਲ ਕੀਤੀ ਹੈ।
Maldives Tourism: ਭਾਰਤੀ ਸੈਲਾਨੀਆਂ ਦੇ ਬਾਈਕਾਟ ਤੋਂ ਬਾਅਦ ਮਾਲਦੀਵ ਦੇ ਸੈਰ-ਸਪਾਟੇ ਦੀ ਸਥਿਤੀ ਵਿਗੜ ਗਈ ਹੈ। ਮਾਲਦੀਵ ਦੀ ਟੂਰਿਜ਼ਮ ਐਂਡ ਟਰੈਵਲ ਐਸੋਸੀਏਸ਼ਨ ਨੇ ਆਪਣੇ ਦੇਸ਼ ਵਿੱਚ ਸੈਰ ਸਪਾਟੇ ਨੂੰ ਬਿਹਤਰ ਬਣਾਉਣ ਲਈ ਭਾਰਤ ਤੋਂ ਮਦਦ ਮੰਗੀ ਹੈ। ਇਸ ਸਬੰਧੀ ਮਾਲਦੀਵਜ਼ ਐਸੋਸੀਏਸ਼ਨ ਆਫ ਟਰੈਵਲ ਏਜੰਟ ਐਂਡ ਟੂਰ ਆਪਰੇਟਰਜ਼ ਨੇ ਭਾਰਤੀ ਹਾਈ ਕਮਿਸ਼ਨਰ ਮੁਨੂ ਮਹਾਵਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਐਸੋਸੀਏਸ਼ਨ ਨੇ ਹਾਈ ਕਮਿਸ਼ਨ ਨੂੰ ਮਾਲਦੀਵ ਦੇ ਸੈਰ ਸਪਾਟੇ ਵਿੱਚ ਸਹਿਯੋਗ ਕਰਨ ਲਈ ਕਿਹਾ।
ਹਾਈ ਕਮਿਸ਼ਨਰ ਨਾਲ ਮੁਲਾਕਾਤ ਤੋਂ ਬਾਅਦ ਐਸੋਸੀਏਸ਼ਨ ਨੇ ਇਕ ਬਿਆਨ ਜਾਰੀ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ 'ਮਾਲਦੀਵ 'ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੇ ਵੱਡੇ ਸ਼ਹਿਰਾਂ 'ਚ ਰੋਡ-ਸ਼ੋਅ ਆਯੋਜਿਤ ਕੀਤੇ ਜਾਣਗੇ। ਨਾਲ ਹੀ, ਭਾਰਤ ਦੇ ਪ੍ਰਭਾਵਸ਼ਾਲੀ ਅਤੇ ਮੀਡੀਆ ਦੇ ਮਾਹਰ ਲੋਕਾਂ ਨੂੰ ਮਾਲਦੀਵ ਦਾ ਦੌਰਾ ਕਰਵਾਉਣ ਲਈ ਕੰਮ ਚੱਲ ਰਿਹਾ ਹੈ।
ਪੀਐਮ ਮੋਦੀ ਬਾਰੇ ਬੋਲਣ ਨੂੰ ਲੈਕੇ ਹੋਇਆ ਸੀ ਵਿਵਾਦ
ਦਰਅਸਲ, ਜਨਵਰੀ ਦੇ ਮਹੀਨੇ ਵਿੱਚ ਲਕਸ਼ਦੀਪ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੈਰ-ਸਪਾਟਾ ਸਥਾਨ ਵਜੋਂ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਮਾਲਦੀਵ ਦੇ ਤਿੰਨ ਮੰਤਰੀਆਂ ਨੇ ਪੀਐਮ ਮੋਦੀ ਖਿਲਾਫ ਅਪਮਾਨਜਨਕ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਭਾਰਤ ਵਿੱਚ ਮਾਲਦੀਵ ਦੇ ਬਾਈਕਾਟ ਦਾ ਰੁਝਾਨ ਸ਼ੁਰੂ ਹੋ ਗਿਆ ਸੀ। ਡੈਮੇਜ ਕੰਟਰੋਲ ਦੇ ਲਈ ਮਾਲਦੀਵ ਸਰਕਾਰ ਨੇ ਤਿੰਨੋਂ ਮੰਤਰੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ, ਫਿਰ ਵੀ ਮਾਲਦੀਵ ਦੇ ਸੈਰ-ਸਪਾਟਾ ਉਦਯੋਗ ਨੂੰ ਵੱਡਾ ਝਟਕਾ ਲੱਗਿਆ ਹੈ। ਇਸ ਘਟਨਾ ਤੋਂ ਬਾਅਦ ਮਾਲਦੀਵ 'ਚ ਭਾਰਤੀ ਸੈਲਾਨੀਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ।
ਇੰਨੀ ਘੱਟ ਹੋਈ ਸੈਲਾਨੀਆਂ ਦੀ ਗਿਣਤੀ
ਜਨਵਰੀ ਮਹੀਨੇ ਤੋਂ ਪਹਿਲਾਂ ਭਾਰਤ ਮਾਲਦੀਵ ਦਾ ਸਭ ਤੋਂ ਵੱਡਾ ਸੈਲਾਨੀ ਬਾਜ਼ਾਰ ਸੀ, ਸਾਲ 2021, 2022 ਅਤੇ 2023 ਵਿੱਚ ਸਭ ਤੋਂ ਵੱਧ ਭਾਰਤੀ ਸੈਲਾਨੀ ਮਾਲਦੀਵ ਪਹੁੰਚੇ ਸਨ। ਮਾਲਦੀਵ ਮੀਡੀਆ ਅਧਾਧੂ ਦੀ ਰਿਪੋਰਟ ਦੇ ਅਨੁਸਾਰ, ਮਾਰਚ 2023 ਵਿੱਚ 41,000 ਤੋਂ ਵੱਧ ਭਾਰਤੀ ਸੈਲਾਨੀ ਮਾਲਦੀਵ ਪਹੁੰਚੇ ਸਨ। ਜਦੋਂ ਕਿ ਮਾਰਚ 2024 ਵਿੱਚ ਸਿਰਫ 27,224 ਭਾਰਤੀ ਸੈਲਾਨੀਆਂ ਨੇ ਮਾਲਦੀਵ ਦਾ ਦੌਰਾ ਕੀਤਾ ਸੀ। ਸਾਲ 2023 ਵਿੱਚ 17 ਲੱਖ ਤੋਂ ਵੱਧ ਸੈਲਾਨੀਆਂ ਨੇ ਮਾਲਦੀਵ ਦਾ ਦੌਰਾ ਕੀਤਾ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 2 ਲੱਖ 10 ਹਜ਼ਾਰ ਭਾਰਤੀ ਸੈਲਾਨੀ ਸਨ। ਇਸ ਤੋਂ ਬਾਅਦ ਰੂਸ ਅਤੇ ਚੀਨ ਦੇ ਯਾਤਰੀ ਸਨ।
ਇਹ ਵੀ ਪੜ੍ਹੋ: School Bus Accident: ਬੱਸ ਹਾਦਸੇ 'ਚ ਪ੍ਰਿੰਸੀਪਲ ਸਣੇ 3 ਕਾਬੂ, ਸਕੂਲ ਨੂੰ ਨੋਟਿਸ ਜਾਰੀ, ਇੰਝ ਵਾਪਰਿਆ ਸੀ ਭਿਆਨਕ ਹਾਦਸਾ